28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-02-2026

ਹਲਕਾ ਅਮਰਗੜ੍ਹ ਦੀ ਅਕਾਲੀ ਸਿਆਸਤ 'ਚ ਵੱਡੇ ਰਾਜਨੀਤਕ ਉਭਾਰ ਦੇ ਸੰਕੇਤ <br/>

ਅਜੀਤ ਡੈਸਕ 16-02-2026
ਅਮਰਗੜ੍ਹ, 15 ਫਰਵਰੀ (ਜਤਿੰਦਰ ਮੰਨਵੀ)-ਜ਼ਿਲ੍ਹਾ ਮਲੇਰਕੋਟਲਾ ਦੇ ਵਿਧਾਨ ਸਭਾ ਹਲਕਾ ਅਮਰਗੜ੍ਹ ਦੇ ਰਾਜਨੀਤਿਕ ਪਿੜ ਅੰਦਰ ਉਸ ਵੇਲੇ ਇਕ ਵੱਡਾ ਫੇਰਬਦਲ ਦੇਖਣ ਨੂੰ ਮਿਲਿਆ, ਜਦੋਂ ਟਕਸਾਲੀ ਅਕਾਲੀ ਪਰਿਵਾਰ ਦੇ ਫ਼ਰਜ਼ੰਦ ਜੁਝਾਰੂ ਨੌਜਵਾਨ ਆਗੂ ਜਸਵੀਰ ਸਿੰਘ ਜੱਸੀ ਮੰਨਵੀ ਨੇ ਆਪਣੇ ਹਜ਼ਾਰਾਂ ਸਮਰਥਕਾਂ ਸਮੇਤ ਮੁੜ ਸ਼੍ਰੋਮਣੀ ਅਕਾਲੀ ਦਲ (ਬ) ਦਾ ਪੱਲਾ ਫੜ ਲਿਆ | ਜੱਸੀ ਮੰਨਵੀ ਦੀ ਘਰ ਵਾਪਸੀ ਨਾਲ ਪਾਰਟੀ ਨੂੰ ਉਸ ਵੇਲੇ ਹੋਰ ਵੀ ਮਜ਼ਬੂਤੀ ਮਿਲੀ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਖ਼ੁਦ ਉਨ੍ਹਾਂ ਨੂੰ ਪਾਰਟੀ 'ਚ ਸ਼ਾਮਿਲ ਕੀਤਾ | ਪਾਰਟੀ ਹਾਈਕਮਾਨ ਵਲੋਂ ਦਿੱਤੇ ਗਏ ਇਸ ਮਾਣ-ਸਨਮਾਨ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਆਉਣ ਵਾਲੇ ਸਮੇਂ 'ਚ ਹਲਕਾ ਅਮਰਗੜ੍ਹ ਅੰਦਰ ਅਕਾਲੀ ਦਲ ਦੀਆਂ ਸਿਆਸੀ ਸਫ਼ਾਂ 'ਚ ਜੱਸੀ ਮੰਨਵੀ ਦੀ ਭੂਮਿਕਾ ਬੇਹੱਦ ਅਹਿਮ ਹੋਣ ਵਾਲੀ ਹੈ | ਜੱਸੀ ਮੰਨਵੀ ਦਾ ਪਰਿਵਾਰ ਸ਼ੁਰੂ ਤੋਂ ਹੀ ਟਕਸਾਲੀ ਅਕਾਲੀ ਸੋਚ ਨਾਲ ਜੁੜਿਆ ਰਿਹਾ ਹੈ | ਪਿਛਲੇ ਲੰਬੇ ਸਮੇਂ ਤੋਂ ਉਨ੍ਹਾਂ ਨੇ ਪੰਥ ਤੇ ਪਾਰਟੀ ਲਈ ਦਿਨ-ਰਾਤ ਇਕ ਕੀਤਾ ਹੋਇਆ ਸੀ | ਭਾਵੇਂ ਕੁੱਝ ਸਿਆਸੀ ਕਾਰਨਾਂ ਕਰ ਕੇ ਉਨ੍ਹਾਂ ਨੇ ਪਾਰਟੀ ਤੋਂ ਦੂਰੀ ਬਣਾਈ ਹੋਈ ਸੀ, ਪਰ ਅੱਜ ਦੀ ਵਾਪਸੀ ਨੇ ਵਿਰੋਧੀਆਂ ਦੇ ਚਿਹਰਿਆਂ ਤੇ ਚਿੰਤਾ ਦੀਆਂ ਲਕੀਰਾਂ ਖਿੱਚ ਦਿੱਤੀਆਂ ਹਨ | ਨੌਜਵਾਨ ਅਕਾਲੀ ਆਗੂ ਜੱਸੀ ਮੰਨਵੀ ਨੇ ਕਿਹਾ ਕਿ ਅਕਾਲੀ ਦਲ ਮੇਰੀ ਰੂਹ 'ਚ ਵਸਿਆ ਹੈ | ਇਹ ਸਿਰਫ਼ ਇਕ ਸਿਆਸੀ ਪਾਰਟੀ ਨਹੀਂ, ਸਗੋਂ ਮੇਰੀ ਮਾਂ ਪਾਰਟੀ ਹੈ, ਬੇਸ਼ੱਕ ਕੁੱਝ ਵਕਤੀ ਕਾਰਨਾਂ ਕਰ ਕੇ ਮੇਰੀ ਦੂਰੀ ਜ਼ਰੂਰ ਬਣੀ ਸੀ, ਪਰ ਅੱਜ ਆਪਣੇ ਘਰ ਪਰਤ ਕੇ ਜੋ ਸਕੂਨ ਮਿਲਿਆ ਹੈ, ਉਸ ਨੂੰ ਸ਼ਬਦਾਂ 'ਚ ਬਿਆਨ ਨਹੀਂ ਕੀਤਾ ਜਾ ਸਕਦਾ | ਜੱਸੀ ਮੰਨਵੀ ਦੀ ਵਾਪਸੀ ਦੀ ਖ਼ਬਰ ਸੁਣਦਿਆਂ ਹੀ ਹਲਕੇ ਦੇ ਨੌਜਵਾਨਾਂ ਅਤੇ ਪੁਰਾਣੇ ਅਕਾਲੀ ਵਰਕਰਾਂ ਵਿਚ ਜਸ਼ਨ ਦਾ ਮਾਹੌਲ ਹੈ | ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਉਨ੍ਹਾਂ ਦੇ ਮੁੜ ਜੁੜਨ ਨਾਲ ਅਮਰਗੜ੍ਹ ਵਿਚ ਸ਼੍ਰੋਮਣੀ ਅਕਾਲੀ ਦਲ ਪਹਿਲਾਂ ਨਾਲੋਂ ਕਈ ਗੁਣਾ ਜ਼ਿਆਦਾ ਮਜ਼ਬੂਤ ਹੋ ਕੇ ਉੱਭਰੇਗਾ |

ਪਿਛਲੀ ਖ਼ਬਰ 'ਸੂਫ਼ੀ ਫ਼ੈਸਟੀਵਲ' ਦੌਰਾਨ ਰੰਗਾਂ 'ਚ ਰੂਹਾਨੀ ਸੰਦੇਸ਼, ਸੀ. ਡੀ. ਪੀ. ਓ. ਦੀ ਅਗਵਾਈ ਹੇਠ ਤਿਆਰ ਰੰਗੋਲੀ ਬਣੀ ਖਿੱਚ ਦਾ... ਅਗਲੀ ਖ਼ਬਰ ਪ੍ਰਕਾਸ਼ ਪੁਰਬ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।