28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-02-2026

'ਸੂਫ਼ੀ ਫ਼ੈਸਟੀਵਲ' ਦੌਰਾਨ ਰੰਗਾਂ 'ਚ ਰੂਹਾਨੀ ਸੰਦੇਸ਼, ਸੀ. ਡੀ. ਪੀ. ਓ. ਦੀ ਅਗਵਾਈ ਹੇਠ ਤਿਆਰ ਰੰਗੋਲੀ ਬਣੀ ਖਿੱਚ ਦਾ ਕੇਂਦਰ <br/>

ਅਜੀਤ ਡੈਸਕ 16-02-2026
ਮਲੇਰਕੋਟਲਾ, 15 ਫਰਵਰੀ (ਮੁਹੰਮਦ ਹਨੀਫ਼ ਥਿੰਦ)-'ਸੂਫ਼ੀ ਫ਼ੈਸਟੀਵਲ' ਤੇ 'ਪੰਜਾਬ ਸਖੀ ਸ਼ਕਤੀ ਮੇਲਾ' ਦੌਰਾਨ ਜਿਥੇ ਸੂਫ਼ੀ ਸੰਗੀਤ ਦੀਆਂ ਰੂਹਾਨੀ ਧੁਨਾਂ ਨੇ ਮਾਹੌਲ ਨੂੰ ਸਰੂਰ ਭਰਿਆ ਬਣਾਇਆ, ਉਥੇ ਹੀ ਸੀ. ਡੀ. ਪੀ. ਓ. ਪਵਨ ਕੁਮਾਰ ਦੀ ਅਗਵਾਈ ਹੇਠ ਤਿਆਰ ਕੀਤੀ ਵਿਸ਼ਾਲ ਰੰਗੋਲੀ ਦਰਸ਼ਕਾਂ ਲਈ ਵਿਸ਼ੇਸ਼ ਆਕਰਸ਼ਨ ਦਾ ਕੇਂਦਰ ਰਹੀ | ਇਹ ਰੰਗੋਲੀ ਸਿਰਫ਼ ਰੰਗਾਂ ਦਾ ਸੁਮੇਲ ਨਹੀਂ ਸੀ, ਸਗੋਂ ਮਨੁੱਖੀ ਅੰਦਰੂਨੀ ਅਹਿਸਾਸਾਂ ਅਤੇ ਆਤਮ-ਚਿੰਤਨ ਦਾ ਸੰਦੇਸ਼ ਦੇ ਰਹੀ ਸੀ | ਰੰਗਾਂ ਦੀ ਸੁੰਦਰ ਬਨਾਵਟ ਤੇ ਸੁਚੱਜੀ ਰਚਨਾ ਰਾਹੀਂ ਸੂਫ਼ੀ ਵਿਚਾਰਧਾਰਾ ਦੀ ਗਹਿਰਾਈ ਨੂੰ ਰੂਪ ਦਿੱਤਾ ਗਿਆ | ਖ਼ਾਸ ਕਰ ਕੇ ਸੂਫ਼ੀ ਸੰਤ ਬੁੱਲੇ ਸਾਹ ਦੇ ਕਲਾਮ 'ਮੱਕੇ ਗਿਆ ਗੱਲ ਮੁੱਕਦੀ ਨਾਹੀਂ, ਭਾਵੇਂ ਸੌ ਸੌ ਜੁੰਮੇ ਪੜ੍ਹ ਆਈਏ' ਦੀਆਂ ਪੰਕਤੀਆਂ 'ਤੇ ਆਧਾਰਿਤ ਇਹ ਕਲਾ-ਕਿ੍ਤੀ ਦਰਸ਼ਕਾਂ ਨੂੰ ਆਤਮਿਕ ਯਾਤਰਾ ਵੱਲ ਪ੍ਰੇਰਿਤ ਕਰ ਰਹੀ ਸੀ | ਰੰਗੋਲੀ ਨੇ ਇਹ ਸੰਦੇਸ਼ ਦਿੱਤਾ ਕਿ ਅਸਲ ਇਬਾਦਤ ਬਾਹਰੀ ਰਸਮਾਂ ਵਿਚ ਨਹੀਂ, ਸਗੋਂ ਮਨ ਦੀ ਪਵਿੱਤਰਤਾ ਤੇ ਅੰਦਰੂਨੀ ਸੁਧਾਰ ਵਿਚ ਹੈ | ਮੇਲੇ ਵਿਚ ਆਏ ਨੌਜਵਾਨਾਂ ਅਤੇ ਬੱਚਿਆਂ ਨੇ ਵੀ ਇਸ ਕਲਾ-ਕਰਿਤੀ ਨੂੰ ਬੜੀ ਰੁਚੀ ਨਾਲ ਦੇਖਿਆ ਅਤੇ ਤਸਵੀਰਾਂ ਖਿਚਵਾ ਕੇ ਇਸ ਯਾਦਗਾਰ ਪਲ ਨੂੰ ਸੰਭਾਲਿਆ | ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕਲਾ ਅਤੇ ਸਭਿਆਚਾਰ ਨੂੰ ਪ੍ਰੋਤਸਾਹਿਤ ਕਰਨ ਦੇ ਇਸ ਉਪਰਾਲੇ ਦੀ ਸਰਾਹਨਾ ਕਰਦਿਆਂ ਦਰਸ਼ਕਾਂ ਨੇ ਕਿਹਾ ਕਿ ਅਜਿਹੀਆਂ ਰਚਨਾਵਾਂ ਸੂਫ਼ੀ ਫ਼ੈਸਟੀਵਲ ਨੂੰ ਸਿਰਫ਼ ਮਨੋਰੰਜਨ ਹੀ ਨਹੀਂ, ਸਗੋਂ ਆਤਮਿਕ ਅਤੇ ਚਿੰਤਨਮਈ ਅਨੁਭਵ ਵੀ ਬਣਾਉਂਦੀਆਂ ਹਨ |

ਪਿਛਲੀ ਖ਼ਬਰ ਡੀ. ਏ. ਵੀ. ਸਕੂਲ ਦੇ ਵਿਦਿਆਰਥੀ ਹਰ ਖੇਤਰ 'ਚ ਮੋਹਰੀ ਸਥਾਨ ਪ੍ਰਾਪਤ ਕਰ ਕੇ ਸ਼ਹਿਰ ਦਾ ਨਾਂਅ ਉੱਚਾ ਕਰ ਰਹੇ-ਹਰਪਾਲ ਸਿੰਘ... ਅਗਲੀ ਖ਼ਬਰ ਹਲਕਾ ਅਮਰਗੜ੍ਹ ਦੀ ਅਕਾਲੀ ਸਿਆਸਤ 'ਚ ਵੱਡੇ ਰਾਜਨੀਤਕ ਉਭਾਰ ਦੇ ਸੰਕੇਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।