28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-02-2026

ਇਸ ਬਜਟ ਵਿਚ ਸਾਰੇ ਵਾਅਦੇ ਪੂਰੇ ਕਰ ਦਿਆਂਗੇ-ਹਰਪਾਲ ਸਿੰਘ ਚੀਮਾ <br/>

ਅਜੀਤ ਡੈਸਕ 16-02-2026
ਸੰਗਰੂਰ, 15 ਫਰਵਰੀ (ਸੁਖਵਿੰਦਰ ਸਿੰਘ ਫੁੱਲ) - ਪੰਜਾਬ ਦੇ ਵਿੱਤ ਯੋਜਨਾ, ਕਰ ਅਤੇ ਆਬਕਾਰੀ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਦੇ ਪੇਸ਼ ਕੀਤੇ ਜਾਣ ਵਾਲੇ ਬਜਟ ਦੌਰਾਨ ਆਮ ਆਦਮੀ ਪਾਰਟੀ ਵਲੋਂ ਕੀਤੇ ਗਏ ਸਾਰੇ ਵਾਅਦੇ ਪੂਰੀ ਕਰ ਦਿੱਤੇ ਜਾਣਗੇ | ਸ੍ਰੀ ਚੀਮਾ ਅੱਜ ਉਪਕਾਰ ਸਿੰਘ ਬਰਾੜ ਐਡਵੋਕੇਟ ਅਤੇ ਰਾਜਦੀਪ ਕੌਰ ਬਰਾੜ ਦੇ ਨਿਵਾਸ ਵਿਖੇ ਹੋਈ ਇੱਕ ਧਾਰਮਿਕ ਸਮਾਗਮ ਉਪਰੰਤ ਅਜੀਤ ਨਾਲ ਗੱਲਬਾਤ ਕਰ ਰਹੇ ਸਨ | ਉਨ੍ਹਾਂ ਕਿਹਾ ਕਿ ਸਾਡੀ ਪਾਰਟੀ ਪੰਜਾਬ ਦੇ ਲੋਕਾਂ ਨਾਲ ਜੋ ਵਾਅਦੇ ਕਰ ਕੇ ਸਤ੍ਹਾ ਵਿਚ ਆਈ ਸੀ ਉਹ ਵਾਅਦੇ ਪੂਰੇ ਕਰ ਕੇ 2027 ਦੀਆਂ ਚੋਣਾਂ ਵਿਚ ਲੋਕਾਂ ਕੋਲ ਜਾਵਾਂਗੇ | ਉਨ੍ਹਾਂ ਕਿਹਾ ਕਿ ਲੋਕਾਂ ਨੂੰ ਭਗਵੰਤ ਮਾਨ ਸਰਕਾਰ ਉੱਤੇ ਪੂਰਾ ਯਕੀਨ ਹੈ ਇਸੇ ਲਈ 2027 ਵਿਚ ਵੀ ਲੋਕ ਇਸੇ ਸਰਕਾਰ ਨੂੰ ਕਾਇਮ ਰੱਖਣਗੇ | ਇਸ ਤੋਂ ਪਹਿਲਾ ਭਾਈ ਪ੍ਰੇਮਜੀਤ ਸਿੰਘ ਹੀਰਾ ਦੇ ਕੀਰਤਨੀ ਜਥੇ ਨੇ ਗੁਰਬਾਣੀ ਦਾ ਰਸਭਿੰਨੇ ਕੀਰਤਨ ਕਰ ਕੇ ਸੰਗਤਾਂ ਨੂੰ ਨਿਹਾਲ ਕੀਤਾ | ਇਸ ਮੌਕੇ ਉਰਵਿਜੈ ਬਰਾੜ, ਦਿਵਿਆ ਬਰਾੜ ਜੱਜ, ਮਿਅੰਕ ਮਰਵਾਹਾ ਜੱਜ, ਨਵਰੀਤ ਸਿੰਘ ਵਿਰਕ ਐਸ.ਪੀ ਸੰਗਰੂਰ, ਡਾ. ਜੋਤੀ ਗੁਪਤਾ ਅਤੇ ਹੋਰ ਸ਼ਖ਼ਸੀਅਤਾਂ ਵੀ ਮੌਜੂਦ ਸਨ |

ਪਿਛਲੀ ਖ਼ਬਰ ਸੀ. ਐਮ. ਯੋਗਾ ਯੋਗਸ਼ਾਲਾ ਲੋਕਾਂ ਦੀ ਤੰਦਰੁਸਤ ਜੀਵਨ ਸ਼ੈਲੀ ਦਾ ਰਾਜ-ਗੁਰਦੀਪ ਸਿੰਘ <br/> ਅਗਲੀ ਖ਼ਬਰ 18 ਫ਼ਰਵਰੀ ਨੂੰ ਬਠਿੰਡੇ ਸੈਕਟਰੀਏਟ ਅੱਗੇ ਧਰਨਾ ਲਾਉਣ ਸੰਬੰਧੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।