28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-02-2026

18 ਫ਼ਰਵਰੀ ਨੂੰ ਬਠਿੰਡੇ ਸੈਕਟਰੀਏਟ ਅੱਗੇ ਧਰਨਾ ਲਾਉਣ ਸੰਬੰਧੀ ਮੀਟਿੰਗ

ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕਿਸਾਨ ਆਗੂ ਹਰਜੀਤ ਸਿੰਘ ਮਹਿਲਾਂ | ਤਸਵੀਰ: ਔਜਲਾ <br/> 16-02-2026
ਦਿੜ੍ਹਬਾ ਮੰਡੀ, 15 ਫ਼ਰਵਰੀ (ਜਸਵੀਰ ਸਿੰਘ ਅÏਜਲਾ) - ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਦਿੜਬਾ ਦੇ ਬਲਾਕ ਪ੍ਰਧਾਨ ਹਰਜੀਤ ਸਿੰਘ ਮਹਿਲਾ ਤੇ ਮਿਸਰਾ ਸਿੰਘ ਨਿਹਾਲਗੜ ਦੀ ਅਗਵਾਈ ਵਿਚ ਬੈਰਸਿਆਣਾ ਗੁਰੂ ਘਰ ਦਿੜ੍ਹਬਾ ਵਿਖੇ ਮੀਟਿੰਗ ਕੀਤੀ ਗਈ ਜਿਸ ਵਿਚ ਜ਼ਿਲ੍ਹਾ ਖ਼ਜ਼ਾਨਚੀ ਅਮਨਦੀਪ ਸਿੰਘ ਮਹਿਲਾ ਨੇ ਪ੍ਰੈਸ ਨਾਲ ਗੱਲ ਕਰਦਿਆਂ ਦੱਸਿਆ ਕਿ ਜੋ ਬਠਿੰਡਾ ਜ਼ਿਲੇ੍ਹ ਦੇ ਪਿੰਡ ਜਿਉਂਦ ਵਿਖੇ ਜ਼ਮੀਨੀ ਘੋਲ ਚੱਲ ਰਿਹਾ ਹੈ ਉਸ ਦੇ ਅਧੀਨ ਭਗਵੰਤ ਮਾਨ ਸਰਕਾਰ ਨੇ 2 ਕਿਸਾਨ ਆਗੂ ਸ਼ਗਨਦੀਪ ਸਿੰਘ ਜਿਉਂਦ ਅਤੇ ਬਲਦੇਵ ਸਿੰਘ ਚਾਉਕੇ ਨੂੰ 9 ਮਹੀਨਿਆਂ ਤੋਂ ਝੂਠੇ ਪਰਚੇ ਦਰਜ ਕਰ ਕੇ ਜੇਲ੍ਹਾਂ ਵਿਚ ਬੰਦ ਕੀਤਾ ਹੋਇਆ ਹੈ ਅਤੇ ਉਨ੍ਹਾਂ ਆਗੂਆਂ ਨੂੰ ਜ਼ਮਾਨਤ ਵੀ ਨਹੀਂ ਦਿੱਤੀ ਜਾ ਰਹੀ ਪਿਛਲੇ ਦਿਨੀਂ ਸ਼ਗਨਦੀਪ ਸਿੰਘ ਜਿਉਂਦ ਦੀ ਮਾਤਾ ਦੀ ਮੌਤ ਹੋ ਜਾਣ ਤੇ ਉਸ ਨੂੰ ਮਾਤਾ ਦਾ ਸੰਸਕਾਰ ਕਰਨ ਲਈ ਜ਼ਮਾਨਤ ਤੱਕ ਨਹੀਂ ਦਿੱਤੀ ਗਈ ਜਥੇਬੰਦੀ ਵਲੋਂ 9 ਦਿਨ ਬਠਿੰਡਾ ਡੀਸੀ ਦਫ਼ਤਰ ਅੱਗੇ ਧਰਨਾ ਲਗਾਉਣ ਤੋਂ ਬਾਅਦ ਸ਼ਗਨਦੀਪ ਨੂੰ ਮਾਤਾ ਦਾ ਸੰਸਕਾਰ ਕਰਨ ਵਾਸਤੇ 10 ਦਿਨ ਦੀ ਪਰੋਲ ਦਿੱਤੀ ਗਈ 6 ਫਰਵਰੀ ਨੂੰ ਬਠਿੰਡਾ ਡੀਸੀ ਦਫ਼ਤਰ ਦਾ ਕਰਾਓ ਕਰਨ ਜਾ ਰਹੇ ਕਿਸਾਨਾਂ ਨੂੰ ਘਰਾਂ ਵਿਚੋਂ ਗਿ੍ਫ਼ਤਾਰ ਕੀਤਾ ਗਿਆ ਅਤੇ ਸੜਕਾਂ ਤੇ ਬੈਰੀਗੇਟ ਲਗਾ ਕੇ ਰੋਕਿਆ ਗਿਆ ਅੱਥਰੂ ਗੈਸ ਦੇ ਗੋਲੇ ਚਲਾਏ ਗਏ ਅਤੇ ਲਾਠੀ ਚਾਰਜ ਕੀਤਾ ਗਿਆ ਉਸ ਤੋਂ ਬਾਅਦ ਪ੍ਰਸ਼ਾਸਨ ਨਾਲ ਹੋਈ ਮੀਟਿੰਗ ਵਿਚ ਡਿਟੇਨ ਕੀਤੇ ਆਗੂਆਂ ਨੂੰ ਫੌਰੀ ਤੌਰ ਤੇ ਰਿਹਾ ਕੀਤਾ ਗਿਆ ਅਤੇ ਪ੍ਰਸ਼ਾਸਨ ਨੇ ਮੀਟਿੰਗ ਵਿਚ ਤਿੰਨ ਦਿਨਾਂ ਵਿਚ ਦੋਵੇਂ ਆਗੂਆਂ ਨੂੰ ਰਿਹਾ ਕਰਨ ਦਾ ਸਮਾਂ ਮੰਗਿਆ ਸੀ ਜਿਸ ਤੋਂ ਪ੍ਰਸ਼ਾਸਨ ਪੂਰੀ ਤਰਾ ਮੁੱਕਰ ਚੁੱਕਿਆ ਹੈ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਕਿਸਾਨਾਂ ਨੂੰ ਸਬਕ ਸਿਖਾਉਣਾ ਚਾਹੁੰਦੀ ਹੈ ਕਿ ਲੋਕ ਸੰਘਰਸ਼ਾਂ ਵਿਚ ਜਾਣਾ ਬੰਦ ਕਰ ਦੇਣਗੇ ਇਹ ਸਰਕਾਰ ਦਾ ਭੁਲੇਖਾ ਹੈ ਇਸ ਧੱਕੇ ਨੂੰ ਪੰਜਾਬ ਦੇ ਲੋਕ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ ਸ਼ਗਨਦੀਪ ਸਿੰਘ ਜਿਉਂਦ ਅਤੇ ਬਲਦੇਵ ਸਿੰਘ ਚਾਉਕੇ ਦੀ ਪੱਕੀ ਰਿਹਾਈ ਵਾਸਤੇ 18 ਫ਼ਰਵਰੀ ਨੂੰ ਬਠਿੰਡੇ ਸੈਕਟਰੀਏਟ ਅੱਗੇ ਧਰਨਾ ਦਿੱਤਾ ਜਾਵੇਗਾ ਜਿੰਨਾ ਸਮਾਂ ਦੋਵੇਂ ਕਿਸਾਨ ਆਗੂਆਂ ਨੂੰ ਰਿਹਾ ਨਹੀਂ ਕੀਤਾ ਜਾਂਦਾ ਮੀਟਿੰਗ ਵਿਚ ਹਾਜ਼ਰ ਬਲਾਕ ਖ਼ਜ਼ਾਨਚੀ ਜਗਦੀਪ ਸਿੰਘ ਮਹਿਲਾ, ਹਰਬੰਸ ਸਿੰਘ ਦਿੜ੍ਹਬਾ, ਜਸਵੰਤ ਸਿੰਘ ਸਮੂਰਾ, ਜੋਗਿੰਦਰ ਸਿੰਘ ਖੇੜੀ ਨਾਂਗਾ,

ਪਿਛਲੀ ਖ਼ਬਰ ਇਸ ਬਜਟ ਵਿਚ ਸਾਰੇ ਵਾਅਦੇ ਪੂਰੇ ਕਰ ਦਿਆਂਗੇ-ਹਰਪਾਲ ਸਿੰਘ ਚੀਮਾ <br/> ਅਗਲੀ ਖ਼ਬਰ ਹਲਕਾ ਅਮਰਗੜ੍ਹ ਦੇ ਹਰ ਖੇਤ ਤੱਕ ਨਹਿਰੀ ਪਾਣੀ ਪਹੁੰਚਾਉਣਾ ਸਾਡਾ ਮੁੱਖ ਟੀਚਾ-ਵਿਧਾਇਕ ਪ੍ਰੋ. ਗੱਜਣਮਾਜਰਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।