28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-02-2026

ਅਮਰਗੜ੍ਹ ਵਿਖੇ ਵਿਸ਼ਾਲ ਖ਼ੂਨਦਾਨ ਕੈਂਪ ਦੌਰਾਨ 85 ਯੂਨਿਟ ਖ਼ੂਨ ਇਕੱਤਰ

ਖ਼ੂਨਦਾਨੀਆਂ ਦੀ ਹੌਸਲਾ ਅਫ਼ਜ਼ਾਈ ਕਰਦੇ ਹੋਏ ਜ਼ੋਨਲ ਇੰਚਾਰਜ ਸੰਗਰੂਰ ਡਾ. ਵੀ. ਸੀ. ਲੂਥਰਾ | ਤਸਵੀਰ : ਜਤਿੰਦਰ ਮੰਨਵੀ <br/> 16-02-2026
ਅਮਰਗੜ੍ਹ, 15 ਫਰਵਰੀ (ਜਤਿੰਦਰ ਮੰਨਵੀ, ਪਵਿੱਤਰ ਸਿੰਘ)-ਮਾਨਵਤਾ ਦੀ ਸੇਵਾ ਤੇ ਰੱਤ ਨਾੜੀਆਂ 'ਚ ਵਹੇ, ਨਾਲੀਆਂ ਵਿਚ ਨਹੀਂ ਦੇ ਪਵਿੱਤਰ ਸੰਦੇਸ਼ ਨੂੰ ਘਰ-ਘਰ ਪਹੁੰਚਾਉਣ ਦੇ ਮਕਸਦ ਨਾਲ ਸੰਤ ਨਿਰੰਕਾਰੀ ਮਿਸ਼ਨ ਵਲੋਂ ਬ੍ਰਾਂਚ ਬਾਗੜੀਆਂ ਦੇ ਮੁਖੀ ਹਰਮਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਅਮਰਗੜ੍ਹ ਵਿਖੇ ਇਕ ਵਿਸ਼ਾਲ ਖ਼ੂਨਦਾਨ ਕੈਂਪ ਲਗਾਇਆ | ਕੈਂਪ 'ਚ ਖ਼ੂਨਦਾਨੀਆਂ ਦਾ ਉਤਸ਼ਾਹ ਦੇਖਣਯੋਗ ਸੀ, ਜਿਥੇ ਸੈਂਕੜੇ ਸ਼ਰਧਾਲੂਆਂ ਨੇ ਮਾਨਵਤਾ ਦੇ ਭਲੇ ਲਈ ਆਪਣਾ ਯੋਗਦਾਨ ਪਾਇਆ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਪਹੁੰਚੇ ਜ਼ੋਨਲ ਇੰਚਾਰਜ ਸੰਗਰੂਰ ਡਾ. ਵੀ. ਸੀ. ਲੂਥਰਾ ਨੇ ਜਿਥੇ ਖ਼ੂਨਦਾਨੀਆਂ ਦੀ ਹੌਸਲਾ ਅਫਜ਼ਾਈ ਕੀਤੀ, ਉਥੇ ਹੀ ਸਤਿਸੰਗ ਰਾਹੀਂ ਸੰਗਤਾਂ ਨੂੰ ਅਧਿਆਤਮਿਕਤਾ ਅਤੇ ਸੇਵਾ ਦੇ ਮਾਰਗ ਨਾਲ ਜੋੜਿਆ | ਉਨ੍ਹਾਂ ਆਪਣੇ ਸੰਬੋਧਨ ਵਿਚ ਕਿਹਾ ਕਿ ਨਿਰੰਕਾਰੀ ਮਿਸ਼ਨ ਸਮਾਜ ਸੇਵੀ ਕਾਰਜਾਂ 'ਚ ਹਮੇਸ਼ਾ ਮੋਹਰੀ ਰਿਹਾ ਹੈ | ਚਾਹੇ ਉਹ ਗ਼ਰੀਬਾਂ ਦੀ ਮਦਦ ਹੋਵੇ, ਵਾਤਾਵਰਨ ਦੀ ਸ਼ੁੱਧਤਾ ਲਈ ਬੂਟੇ ਲਗਾਉਣਾ ਹੋਵੇ ਜਾਂ ਫਿਰ ਖ਼ੂਨਦਾਨ ਵਰਗਾ ਮਹਾਂ-ਦਾਨ, ਮਿਸ਼ਨ ਦੇ ਸੇਵਾਦਾਰ ਹਮੇਸ਼ਾ ਤਤਪਰ ਰਹਿੰਦੇ ਹਨ | ਡਾ. ਲੂਥਰਾ ਨੇ ਸਾਲ 1986 ਦਾ ਜ਼ਿਕਰ ਕਰਦਿਆਂ ਦੱਸਿਆ ਕਿ ਬਾਬਾ ਹਰਦੇਵ ਸਿੰਘ ਮਹਾਰਾਜ ਨੇ ਖ਼ੁਦ ਖ਼ੂਨਦਾਨ ਕਰ ਕੇ ਇਸ ਮਾਨਵਤਾਵਾਦੀ ਮੁਹਿੰਮ ਦੀ ਸ਼ੁਰੂਆਤ ਕੀਤੀ ਸੀ | ਜਾਣਕਾਰੀ ਸਾਂਝੀ ਕਰਦਿਆਂ ਦਰਸ਼ਨ ਸਿੰਘ ਬਾਗੜੀਆਂ ਨੇ ਦੱਸਿਆ ਕਿ ਸਿਵਲ ਹਸਪਤਾਲ ਮਲੇਰਕੋਟਲਾ ਦੀ ਬਲੱਡ ਬੈਂਕ ਟੀਮ ਨੇ ਡਾ. ਸਿਕੰਦਰ ਦੀ ਨਿਗਰਾਨੀ ਹੇਠ ਖ਼ੂਨ ਇਕੱਤਰ ਕੀਤਾ ਤੇ ਕੈਂਪ ਦੌਰਾਨ ਕੁੱਲ 85 ਖ਼ੂਨਦਾਨੀਆਂ ਨੇ ਆਪਣੀ ਮਰਜ਼ੀ ਨਾਲ ਖ਼ੂਨਦਾਨ ਕੀਤਾ | ਕੈਂਪ ਦੀ ਸਫਲਤਾ ਲਈ ਵੱਖ-ਵੱਖ ਸਮਾਜਿਕ ਅਤੇ ਧਾਰਮਿਕ ਆਗੂਆਂ ਨੇ ਸ਼ਿਰਕਤ ਕੀਤੀ, ਜਿਨ੍ਹਾਂ 'ਚ ਮੁੱਖ ਤੌਰ 'ਤੇ ਰਣਜੀਤ ਸਿੰਘ ਰਾਣਾ ਖੇਤੀ ਸੰਚਾਲਨ, ਮਲੇਰਕੋਟਲਾ, ਕਰਮਜੀਤ ਸਿੰਘ ਸੰਚਾਲਕ, ਬ੍ਰਾਂਚ ਬਾਗੜੀਆਂ, ਰਣਧੀਰ ਸਿੰਘ ਸਿੱਖਿਅਕ, ਬ੍ਰਾਂਚ ਬਾਗੜੀਆਂ, ਅਮਰੀਕ ਸਿੰਘ ਧਨੌਰੀ, ਹਰੀ ਸਿੰਘ, ਸਾਬਕਾ ਸਰਪੰਚ ਗੁਰਦੀਪ ਸਿੰਘ ਝੱਲ, ਲਾਇਨਮੈਨ ਹਰਪ੍ਰੀਤ ਸਿੰਘ ਤੇ ਹੋਰ ਪਤਵੰਤੇ ਸੱਜਣ ਸ਼ਾਮਿਲ ਸਨ |

ਪਿਛਲੀ ਖ਼ਬਰ ਅੱਖਾਂ ਦੀ ਜਾਂਚ ਤੇ ਆਪੇ੍ਰਸ਼ਨ ਸੰਬੰਧੀ ਜਾਂਚ ਕੈਂਪ ਲਗਾਇਆ <br/> ਅਗਲੀ ਖ਼ਬਰ ਧਾਰਮਿਕ ਸਮਾਗਮ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।