28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-02-2026

ਅੱਖਾਂ ਦੀ ਜਾਂਚ ਤੇ ਆਪੇ੍ਰਸ਼ਨ ਸੰਬੰਧੀ ਜਾਂਚ ਕੈਂਪ ਲਗਾਇਆ <br/>

ਅਹਿਮਦਗੜ੍ਹ ਵਿਖੇ ਅੱਖਾਂ ਦੇ ਕੈਂਪ 'ਚ ਮੁੱਖ ਮਹਿਮਾਨ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਕੈਂਪ ਦਾ ਉਦਘਾਟਨ ਕਰਦੇ ਹੋਏ ਡਾ. ਗੁਰਵਿੰਦਰ ਕੌਰ ਨਾਲ ਪ੍ਰਮੁੱਖ ਪ੍ਰਬੰਧਕ ਚੇਅਰਮੈਨ ਰਾਜਿੰਦਰ ਮਿੱਤਲ, ਪ੍ਰਧਾਨ ਸੁਨੀਤ ਹਿੰਦ, ਐੱਸ.ਐੱਮ.ਓ ਡਾ. ਜਯੋਤੀ ਹਿੰਦ ਆਦਿ ਨਾਲ | (ਸੱਜੇ) ਅਹਿਮਦਗੜ੍ਹ ਵਿਖੇ ਅੱਖਾਂ ਦੇ ਕੈਂਪ ਦੌਰਾਨ ਮਰੀਜ਼ਾ ਦਾ ਚੈੱਕਅਪ ਕਰਦੇ ਹੋਏ ਡਾਕਟਰਾਂ ਨਾਲ ਪ੍ਰਬੰਧਕ | ਤਸਵੀਰ: ਪੁਰੀ <br/> 16-02-2026
ਅਹਿਮਦਗੜ੍ਹ, 15 ਫਰਵਰੀ (ਪੁਰੀ, ਮਹੋਲੀ, ਖੇੜਾ) - ਸਟੇਟ ਐਵਾਰਡੀ ਸੋਸ਼ਲ ਵੈੱਲਫੇਅਰ ਆਰਗਨਾਈਜ਼ੇਸ਼ਨ ਵਲੋਂ ਦਯਾਨੰਦ ਹਸਪਤਾਲ ਲੁਧਿਆਣਾ ਦੇ ਸਹਿਯੋਗ ਨਾਲ ਅੱਖਾਂ ਬਿਮਾਰੀਆਂ ਦੇ ਮੁਫ਼ਤ ਚੈੱਕਅਪ ਅਤੇ ਆਪੇ੍ਰਸ਼ਨ ਸਬੰਧੀ ਕੈਂਪ ਲਗਾਇਆ ਗਿਆ | ਕਲੱਬ ਦੇ ਚੇਅਰਮੈਨ ਡਾਕਟਰ ਰਾਜਿੰਦਰ ਮਿੱਤਲ, ਪ੍ਰਧਾਨ ਡਾਕਟਰ ਸੁਨੀਤ ਹਿੰਦ ਤੇ ਸਕੱਤਰ ਤਰਸੇਮ ਗਰਗ ਦੀ ਅਗਵਾਈ ਹੇਠ ਸਮੂਹ ਸੰਸਥਾ ਵਲੋਂ ਦਆਨੰਦ ਸਕੂਲ ਵਿਖੇ ਕੈਂਪ ਆਯੋਜਨ ਕੀਤਾ ਗਿਆ | ਜਿਸ ਮੌਕੇ ਹਲਕਾ ਵਿਧਾਇਕ ਪ੍ਰੋਫੈਸਰ ਜਸਵੰਤ ਸਿੰਘ ਗੱਜਣਮਾਜਰਾ ਮੁੱਖ ਮਹਿਮਾਨ ਵਜੋਂ ਪਧਾਰੇ | ਕੈਂਪ ਵਿਚ ਡਾਕਟਰ ਗੁਰਵਿੰਦਰ ਕੌਰ ਅੱਖਾਂ ਦੀਆਂ ਬਿਮਾਰੀਆਂ ਦੇ ਮਾਹਿਰ ਅਤੇ ਹੋਰ ਵੱਖ-ਵੱਖ ਬਿਮਾਰੀਆਂ ਦੇ ਮਾਹਿਰ ਡਾ. ਹਿਮਾਂਸ਼ੂ ਆਨੰਦ ਤੇ ਡਾਕਟਰ ਪੂਰਨੀਮਾ ਆਨੰਨ ਨੇ ਆਪਣੀ ਡੀ.ਐਮ.ਸੀ. ਦੀ ਪੂਰੀ ਟੀਮ ਨਾਲ ਰੋਗੀਆਂ ਦੀ ਜਾਂਚ ਕੀਤੀ | ਇਸ ਮੌਕੇ ਤੇ ਸ਼ਹਿਰ ਦੇ ਮੋਹਤਵਰ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੰਸਥਾ ਨੇ ਪਹਿਲਾਂ ਹੀ ਪੰਜਾਬ ਅੰਦਰ ਸਭ ਤੋਂ ਵੱਡੀ ਖ਼ੂਨਦਾਨੀ ਸੰਸਥਾ ਵਜੋਂ ਨਾਮ ਬਣਾਇਆ ਹੋਇਆ ਤੇ ਹੁਣ ਅੱਖਾਂ ਦੇ ਮੁਫ਼ਤ ਇਲਾਜ ਨਾਲ ਲੋੜਵੰਦ ਲੋਕਾਂ ਲਈ ਮਸੀਹਾ ਬਣ ਕੇ ਉੱਭਰੀ ਹੈ | ਸੰਸਥਾ ਦੇ ਪ੍ਰਮੁੱਖ ਡੀ.ਕੇ ਗੋਇਲ, ਹੈਪੀ ਵਰਮਾ, ਸੰਜੇ ਮਿੱਤਲ, ਸੀਬੂ ਕੰਗਣਵਾਲ, ਲਲਿਤ ਕੌੜਾ, ਅਰੁਣ ਨੋਨਾ, ਗੌਤਮ ਜੈਨ, ਐਡਵੋਕੇਟ ਅਰਵਿੰਦ ਮਾਵੀ, ਰਵੀ ਗੋਇਲ, ਸੁਸ਼ੀਲ ਸਿੰਗਲਾ, ਆਸ਼ੂ ਗੋਇਲ, ਸੰਜੀਵ ਕਰੀਰ, ਸੁਰਿੰਦਰ ਗੋਇਲ, ਪ੍ਰੇਮ ਚੰਦ ਬਬਲਾ, ਸੁਰਿੰਦਰ ਸਿੰਗਲਾ, ਦੀਪਕ ਗੁਪਤਾ, ਰਾਜੇਸ਼ ਜੋਸ਼ੀ, ਗੋਪਾਲ ਕਿ੍ਸ਼ਨ ਟੋਨੀ, ਅਨਿਲ ਗੋਇਲ ਆਦਿ ਦੀ ਦੇਖ ਰਹੇ ਲਗਾਏ ਗਏ | ਕੈਂਪ ਵਿਚ ਵਿਸ਼ੇਸ਼ ਮਹਿਮਾਨ ਐਸ.ਐਮ.ਓ. ਡਾ. ਜਯੋਤੀ ਹਿੰਦ, ਪ੍ਰਧਾਨ ਨਗਰ ਕੌਂਸਲ ਵਿਕੀ ਸ਼ਰਮਾ, ਚੇਅਰਮੈਨ ਕਮਲਜੀਤ ਸਿੰਘ ਉੱਭੀ ਸਾਬਕਾ ਪ੍ਰਧਾਨ ਰਵਿੰਦਰ ਪੁਰੀ, ਆੜ੍ਹਤੀ ਐਸ਼ੋ. ਪ੍ਰਧਾਨ ਮਨੋਜ ਸ਼ਰਮਾ, ਸਰਪ੍ਰਸਤ ਬਲਦੇਵ ਮਲੌਦੀਏ, ਪ੍ਰਧਾਨ ਮਨਿੰਦਰਪਾਲ ਸਿੰਘ, ਰਾਜ ਹਿੰਦ, ਡਾ. ਆਯੂਸ਼ ਹਿੰਦ, ਰਾਜ ਕੁਮਾਰ ਸਿੰਘ, ਲਖਵੀਰ ਸਿੰਘ ਗੱਜਣਮਾਜਰਾ, ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਬੱਬੂ ਪੰਡਤ, ਰਿੰਕੂ ਗਰਗ, ਬਾਬਾ ਸੁਖਦੇਵ ਸਿੰਘ, ਰਾਜਿੰਦਰ ਵਿੱਕੀ, ਅਮੀ ਚੰਦ ਜੋਸ਼ੀ, ਜਗਤਾਰ ਸਿੰਘ ਚੀਮਾ, ਪਾਲੀ ਛੰਨਾ ਆਦਿ ਹਾਜ਼ਰ ਸਨ | ਕੈਂਪ ਵਿਚ 200 ਦੇ ਕਰੀਬ ਮਰੀਜ਼ਾ ਦਾ ਚੈੱਕਅਪ ਕੀਤਾ ਗਿਆ ਅਤੇ 40 ਮਰੀਜ਼ ਆਪ੍ਰੇਸ਼ਨ ਲਈ ਚੁਣਾ ਗਏ, ਜਿਨ੍ਹਾਂ ਦੇ ਆਪ੍ਰੇਸ਼ਨ 20 ਮਾਰਚ ਨੂੰ ਡੀ.ਐੱਮ.ਸੀ. ਲੁਧਿਆਣਾ ਵਿਖੇ ਮੁਫ਼ਤ ਹੋਣਗੇ |

ਪਿਛਲੀ ਖ਼ਬਰ ਜਲੰਧਰ ਸਿਟੀ ਰੇਲਵੇ ਸਟੇਸ਼ਨ 'ਤੇ ਫੋਰਟਰੈਸ ਚੈੱਕ ਤਹਿਤ ਵਿਸ਼ੇਸ਼ ਟਿਕਟ ਚੈਕਿੰਗ ਮੁਹਿੰਮ ਅਗਲੀ ਖ਼ਬਰ ਅਮਰਗੜ੍ਹ ਵਿਖੇ ਵਿਸ਼ਾਲ ਖ਼ੂਨਦਾਨ ਕੈਂਪ ਦੌਰਾਨ 85 ਯੂਨਿਟ ਖ਼ੂਨ ਇਕੱਤਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।