29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-02-2026

ਵਾਰਿਸਾਨ-ਏ-ਨਵਾਬ ਸ਼ੇਰ ਮੁਹੰਮਦ ਖ਼ਾਨ ਕਮੇਟੀ ਵਲੋਂ ਹਿਊਮਨ ਰਾਈਟ ਕਮਿਸ਼ਨ ਤੋਂ ਹਿਬਾਨਾਮਾ ਚਾਲੂ ਕਰਨ ਤੇ ਟਰੌਮਾ ਸੈਂਟਰ ਬਣਾਏ ਜਾਣ ਦੀ ਮੰਗ <br/>

ਅਜੀਤ ਡੈਸਕ 16-02-2026
ਮਲੇਰਕੋਟਲਾ, 15 ਫਰਵਰੀ (ਪਾਰਸ ਜੈਨ, ਮਨਜਿੰਦਰ ਸਿੰਘ ਸਰੋਦ)-ਵਾਰਿਸਾਨ-ਏ-ਨਵਾਬ ਸ਼ੇਰ ਮੁਹੰਮਦ ਖ਼ਾਨ ਕਮੇਟੀ ਵਲੋਂ ਕਰਵਾਏ ਮਨੁੱਖੀ ਅਧਿਕਾਰ ਜਾਗਰੂਕਤਾ ਸੈਮੀਨਾਰ ਮੌਕੇ ਲੋਕਾਂ ਦੀਆਂ ਮੁਸ਼ਕਿਲਾਂ ਤੇ ਸ਼ਿਕਾਇਤਾਂ ਨੂੰ ਸੁਣਨ ਲਈ ਮੁੱਖ ਮਹਿਮਾਨ ਵਜੋਂ ਪਹੁੰਚੇ ਹਿਊਮਨ ਰਾਈਟ ਕਮਿਸ਼ਨ ਪੰਜਾਬ ਦੇ ਮੈਂਬਰ ਪਦਮਸ੍ਰੀ ਜਤਿੰਦਰ ਸਿੰਘ ਸ਼ੰਟੀ ਦਾ ਧੰਨਵਾਦ ਕਰਦਿਆਂ ਕਮੇਟੀ ਦੇ ਚੇਅਰਮੈਨ ਸਾਹਿਬਜ਼ਾਦਾ ਨਦੀਮ ਅਨਵਾਰ ਖਾਂ ਨੇ ਕਿਹਾ ਕਿ ਕਮੇਟੀ ਵਲੋਂ ਕਮਿਸ਼ਨ ਨੂੰ ਮਲੇਰਕੋਟਲਾ ਦੇ ਜ਼ਿਲ੍ਹਾ ਹਸਪਤਾਲ ਵਿਖੇ ਟਰੋਮਾ ਸੈਂਟਰ ਖੋਲ੍ਹੇ ਜਾਣ ਦੇ ਮੰਗ ਕੀਤੀ ਗਈ ਹੈ ਤਾਂ ਜੋ ਇਲਾਜ ਲਈ ਜ਼ਿਲ੍ਹੇ ਦੇ ਲੋਕਾਂ ਨੂੰ ਐਮਰਜੈਂਸੀ ਵਿਚ ਬਾਹਰ ਰੈਫ਼ਰ ਨਾ ਕੀਤਾ ਜਾਵੇ | ਸਾਹਿਬਜ਼ਾਦਾ ਨਦੀਮ ਅਨਵਾਰ ਖਾਂ ਨੇ ਕਿਹਾ ਕਿ ਕਮੇਟੀ ਨੇ ਮੁਸਲਿਮ ਭਾਈਚਾਰੇ ਵਲੋਂ ਆਪਸ ਵਿਚ ਜਾਇਦਾਦਾਂ ਟਰਾਂਸਫ਼ਰ ਜਾਂ ਗਿਫ਼ਟ ਕਰਨ ਸਬੰਧੀ ਹਿਬਾਨਾਮਾ ਦੀ ਸਹੂਲਤ ਨੂੰ ਮੁੜ ਚਾਲੂ ਕਰਵਾਉਣ ਲਈ ਵੀ ਬੇਨਤੀ ਕੀਤੀ ਹੈ | ਉਨ੍ਹਾਂ ਕਿਹਾ ਕਿ 300 ਸਾਲ ਪਹਿਲਾਂ ਨਵਾਬ ਸ਼ੇਰ ਮੁਹੰਮਦ ਖਾਂ ਨੇ ਗੁਰੂ ਸਾਹਿਬ ਦੇ ਸਾਹਿਬਜ਼ਾਦਿਆਂ ਤੇ ਜਦੋਂ ਜ਼ੁਲਮ ਹੋ ਰਿਹਾ ਸੀ ਤਾਂ ਉਨ੍ਹਾਂ ਨੇ ਜ਼ੁਲਮ ਦੇ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ ਸੀ, ਹਾਅ ਦਾ ਨਾਅਰਾ ਮਾਰਿਆ ਸੀ | ਮਨੁੱਖੀ ਅਧਿਕਾਰ ਰੱਖਿਆ ਅਤੇ ਇਨਸਾਫ਼ ਲਈ ਇਕ ਬਹਾਦੁਰ ਕਦਮ ਸੀ | ਉਨ੍ਹਾਂ ਕਿਹਾ ਕਿ ਸੈਮੀਨਾਰ ਦੌਰਾਨ ਲੋਕਾਂ ਨੇ ਆਪਣੀਆਂ ਸ਼ਿਕਾਇਤਾਂ ਅਤੇ ਸਮੱਸਿਆਵਾਂ ਕਮਿਸ਼ਨ ਅੱਗੇ ਰੱਖੀਆਂ ਜਿਨ੍ਹਾਂ ਸੰਬੰਧੀ ਮੌਕੇ ਮੌਜੂਦ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਕਮਿਸ਼ਨ ਦੇ ਮੈਂਬਰ ਪਦਮਸ੍ਰੀ ਜਤਿੰਦਰ ਸਿੰਘ ਸ਼ੰਟੀ ਵਲੋਂ ਹਦਾਇਤ ਦਿੱਤੀ ਗਈ ਕਿ ਲੋਕਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਫ਼ੌਰਨ ਕੀਤਾ ਜਾਵੇ | ਉਨ੍ਹਾਂ ਕਿਹਾ ਕਿ ਲੋਕਾਂ ਵਲੋਂ ਉਕਤ ਸੈਮੀਨਾਰ ਦਾ ਭਰਪੂਰ ਲਾਭ ਲਿਆ | ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਜਾਗਰੂਕਤਾ ਸੈਮੀਨਾਰ ਭਵਿੱਖ ਵਿਚ ਵੀ ਕਰਵਾਏ ਜਾਣਗੇ | ਇਸ ਮੌਕੇ ਸਾਬਕਾ ਮੰਤਰੀ ਨੁਸਰਤ ਇਕਰਾਮ ਖਾਂ ਬੱਗਾ, ਸ਼ਹਿਬਾਜ਼ ਰਾਣਾ ਮੈਂਬਰ ਵਕਫ਼ ਬੋਰਡ ਤੋਂ ਇਲਾਵਾ ਕਮੇਟੀ ਦੇ ਮੈਂਬਰ ਸੁਹੈਬ ਅਹਿਮਦ ਖਾਂ ਸੈਂਬੀ, ਫੈਸਲ ਖਾਂ, ਅਜਮਲ ਖਾਂ, ਮਹਿਮੂਦ, ਸਾਜੀਦ ਖਾਂ, ਪੰਡਿਤ ਸਵਰੂਪ ਬਿਹਾਰੀ, ਆਜਿਮ ਖਾਂ, ਗੁਲਾਮ ਸਾਬਰ, ਜਿਸਾਨ, ਜ਼ਮੀਰ ਅਲੀ ਜ਼ਮੀਰ, ਕਰਮਜੀਤ ਸਿੰਘ ਬਾਲੇਵਾਲ, ਫ਼ਰਦੀਨ ਖਾਂ ਤੋਂ ਇਲਾਵਾ ਜਾਨੀ ਰੋਡੀਵਾਲ,ਧਰਮਿੰਦਰ ਸਿੰਘ ਚੱਕਵਸੀਮ ਸ਼ੇਖ ਅਤੇ ਹੋਰ ਲੋਕ ਮੋਜੂਦ ਸਨ |

ਪਿਛਲੀ ਖ਼ਬਰ ਮੋਬਾਈਲ ਖੋਹਣ ਦੇ ਮਾਮਲੇ ਵਿਚ ਪੁਲਿਸ ਨੇ ਦੋ ਵਿਅਕਤੀਆਂ ਖ਼ਿਲਾਫ਼ ਕੀਤਾ ਮਾਮਲਾ ਦਰਜ ਇੱਕ ਨੂੰ ਕੀਤਾ ਕਾਬੂ ਦੂਜੇ ਦੀ ਭਾਲ ਜ... ਅਗਲੀ ਖ਼ਬਰ ਮੈਸ਼ ਪ੍ਰੋ-ਲਾਈਫ ਹਸਪਤਾਲ ਗਿੱਲ ਵਿਖੇ 75 ਸਾਲਾ ਮਰੀਜ਼ ਦੇ ਦੋਨਾਂ ਗੋਡਿਆਂ ਦਾ ਰੋਬੋਟਿਕ ਨਾਲ ਹੋਇਆ ਸਫਲ ਆਪ੍ਰੇਸ਼ਨ <br...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।