ਗੰਧਲੇ ਪਾਣੀ ਦੀ ਸਪਲਾਈ ਨੂੰ ਲੈ ਕੇ ਪਰਮਿੰਦਰ ਢੀਂਡਸਾ ਨੇ ਨਗਰ ਕੌਂਸਲ ਦਫ਼ਤਰ ਅੱਗੇ ਲਗਾਇਆ ਧਰਨਾ <br/>
ਅਜੀਤ ਡੈਸਕ
18-02-2026
ਪਾਣੀ ਦੇ ਮਸਲੇ ਉੱਪਰ ਸਿਆਸਤ ਨਾ ਕਰਨ ਵਿਰੋਧੀ ਪਾਰਟੀਆਂ - ਪ੍ਰਧਾਨ ਕਾਂਤਾ ਗੋਇਲ
ਨਗਰ ਕੌਂਸਲ ਲਹਿਰਾਗਾਗਾ ਦੇ ਪ੍ਰਧਾਨ ਮੈਡਮ ਕਾਂਤਾ ਗੋਇਲ ਨੇ ਸਪਸ਼ਟ ਕੀਤਾ ਹੈ ਕਿ ਸ਼ਹਿਰ ਵਿਚ ਗੰਧਲੇ ਪਾਣੀ ਦੀ ਕੋਈ ਸਮੱਸਿਆ ਨਹੀਂ ਹੈ, ਨਗਰ ਕੌਂਸਲ ਨੇ 95 ਫ਼ੀਸਦੀ ਮਸਲਾ ਹੱਲ ਕਰ ਲਿਆ ਹੈ | ਉਨ੍ਹਾਂ ਪਰਮਿੰਦਰ ਢੀਂਡਸਾ 'ਤੇ ਤੰਜ਼ ਕਸਦਿਆਂ ਕਿਹਾ ਕਿ ਇਹ ਸਿਵਾਏ ਸਿਆਸਤ ਦੇ ਹੋਰ ਕੁੱਝ ਨਹੀਂ ਕਰ ਰਹੇ ਸਿਰਫ਼ ਵੋਟਾਂ ਵਟੋਰਣ ਲਈ ਅੱਜ ਇੱਥੇ ਆ ਕੇ ਧਰਨੇ ਲਗਾ ਰਹੇ ਹਨ | ਉਨ੍ਹਾਂ ਕਿਹਾ ਕਿ ਧਰਨੇ ਉੱਪਰ ਬੈਠਣ ਤੋਂ ਪਹਿਲਾਂ ਇਨ੍ਹਾਂ ਨੂੰ ਡਿਮਾਂਡ ਨੋਟਿਸ ਭੇਜਣਾ ਬਣਦਾ ਸੀ, ਜੇਕਰ ਅਸੀਂ ਡਿਮਾਂਡ ਵੱਲ ਧਿਆਨ ਨਾ ਦਿੰਦੇ ਤਾਂ ਇਹ ਧਰਨਾ ਲਗਾਉਂਦੇ | ਉਨ੍ਹਾਂ ਇਹ ਵੀ ਕਿਹਾ ਧਰਨਾ ਲਗਾਉਣ ਤੋਂ ਪਹਿਲਾਂ ਪ੍ਰਸ਼ਾਸਨ ਨੂੰ ਲਿਖਤੀ ਤੌਰ 'ਤੇ ਦੇਣਾ ਬਣਦਾ ਹੈ | ਉਨ੍ਹਾਂ ਕਿਹਾ ਕਿ ਨਗਰ ਕੌਂਸਲ ਲਹਿਰਾਗਾਗਾ ਇਸ ਮਸਲੇ ਨੂੰ ਲੈ ਕੇ ਪੂਰੀ ਤਰਾਂ ਗੰਭੀਰ ਹੈ, ਸ਼ਹਿਰ ਦੇ ਲੋਕਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ, ਧਰਨਾ ਲਗਾਉਣਾ ਮਸਲੇ ਦਾ ਹੱਲ ਨਹੀਂ ਹੈ | ਪ੍ਰਧਾਨ ਕਾਂਤਾ ਗੋਇਲ ਨੇ ਇਹ ਵੀ ਸਪਸ਼ਟ ਕੀਤਾ ਹੈ ਕਿ ਗੰਧਲੇ ਪਾਣੀ ਦੀ ਸਪਲਾਈ ਲਈ ਪਰਮਿੰਦਰ ਢੀਂਡਸਾ ਖ਼ੁਦ ਜ਼ਿੰਮੇਵਾਰ ਹਨ ਕਿਉਂਕਿ ਇਨ੍ਹਾਂ ਦੀ ਹੀ ਸਰਕਾਰ ਸਮੇਂ ਪਾਣੀ ਵਾਲੀ ਸਪਲਾਈ ਉੱਪਰ ਦੀ ਸੀਵਰੇਜ ਦੀ ਸਪਲਾਈ ਪਾਉਣ ਨਾਲ ਇਹ ਸਮੱਸਿਆ ਖੜ੍ਹੀ ਹੋਈ ਹੈ |