28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-02-2026

ਮੰਗਾਂ ਦੇ ਹੱਲ ਲਈ ਸਫ਼ਾਈ ਕਰਮਚਾਰੀ ਯੂਨੀਅਨ ਵਲੋਂ ਮੁੱਖ ਮੰਤਰੀ ਪੰਜਾਬ ਦੇ ਨਾਂਅ ਮੰਗ ਪੱਤਰ ਡੀ. ਸੀ. ਨੂੰ ਸੌਂਪਿਆ <br/>

ਅਜੀਤ ਡੈਸਕ 18-02-2026
ਮਲੇਰਕੋਟਲਾ, 17 ਫਰਵਰੀ (ਥਿੰਦ) - ਡਿਪਟੀ ਕਮਿਸ਼ਨਰ ਮਲੇਰਕੋਟਲਾ ਨੂੰ ਸਫ਼ਾਈ ਕਰਮਚਾਰੀ ਯੂਨੀਅਨ ਮਲੇਰਕੋਟਲਾ ਵਲੋਂ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੇ ਨਾਂਅ ਅੱਜ ਇੱਕ ਮੰਗ ਪੱਤਰ ਸੌਂਪਿਆ ਗਿਆ | ਇਸ ਪੱਤਰ ਵਿਚ ਯੂਨੀਅਨ ਵਲੋਂ ਕਿਹਾ ਗਿਆ ਹੈ ਕਿ ਸਫ਼ਾਈ ਸੇਵਕ ਜੋ ਕਿ ਪਿਛਲੇ ਲਗਭਗ 20 ਸਾਲਾਂ ਤੋਂ ਨਗਰ ਕੌਂਸਲ ਮਲੇਰਕੋਟਲਾ ਵਿਖੇ ਸਫ਼ਾਈ ਦਾ ਕੰਮ ਕਰ ਰਹੇ ਹਨ, ਨੂੰ ਜੋ ਤਨਖ਼ਾਹ ਡੀ.ਸੀ. ਰੇਟ ਮੁਤਾਬਿਕ ਮਿਲਦੀ ਹੈ, ਉਸ ਨਾਲ ਇਸ ਲੱਕ ਤੋੜਵੀਂ ਮਹਿੰਗਾਈ ਦੇ ਦੌਰ ਵਿਚ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਨਾ ਬਹੁਤ ਹੀ ਮੁਸ਼ਕਿਲ ਹੋ ਗਿਆ ਹੈ, 1996 ਤੋਂ ਬਾਅਦ ਨਗਰ ਕੌਂਸਲ ਮਲੇਰਕੋਟਲਾ 'ਚ ਕੋਈ ਵੀ ਸਿੱਧੀ ਭਰਤੀ ਨਹੀਂ ਕੀਤੀ ਗਈ ਅਤੇ ਪੁਰਾਣੇ ਕਰਮਚਾਰੀ ਲਗਾਤਾਰ ਸੇਵਾਮੁਕਤ ਹੋ ਰਹੇ ਹਨ | ਇਸ ਮੌਕੇ ਯੂਨੀਅਨ ਦੇ ਪ੍ਰਧਾਨ ਦੀਪਕ ਬੱਗਨ, ਸਰਪ੍ਰਸਤ ਅਸ਼ੋਕ ਕੁਮਾਰ, ਅਮਿਤ ਟਾਂਕ ਚੇਅਰਮੈਨ, ਮੀਤ ਪ੍ਰਧਾਨ ਬਾਦਲ ਕਲਿਆਣ, ਮੀਤ ਪ੍ਰਧਾਨ ਪਿ੍ੰਸ ਬੱਗਨ, ਮੀਤ ਪ੍ਰਧਾਨ ਰਜਿੰਦਰ ਕੁਮਾਰ, ਖ਼ਜ਼ਾਨਚੀ ਬੰਟੀ ਟਾਂਕ, ਰਿਸ਼ੀ ਮੱਟੂ, ਸੁਸ਼ੀਲ ਕੁਮਾਰ, ਕੁਲਦੀਪ ਜਨਰਲ ਸਕੱਤਰ, ਰਾਕੇਸ਼ ਕੁਮਾਰ, ਰਵਿੰਦਰ ਕੁਮਾਰ, ਅਜੇ ਟਾਂਕ, ਜਤਿਨ ਗਿੱਲ, ਵਿਕਰਮ ਬੱਗਨ ਮੌਜੂਦ ਸਨ |

ਪਿਛਲੀ ਖ਼ਬਰ ਪਰਾਲੀ ਸੰਭਾਲ ਨਾਲ ਕਣਕ ਦੀ ਛਿੱਟਾ ਬਿਜਾਈ ਦਾ ਮਾਡਲ ਖੇਤ ਦਿਵਸ ਵਿਚ ਆਯੋਜਿਤ <br/> ਅਗਲੀ ਖ਼ਬਰ ਜ਼ਿਲ੍ਹਾ ਸਿਹਤ ਸੁਸਾਇਟੀ ਦੇ ਕੰਮ ਦੀ ਕੀਤੀ ਸਮੀਖਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।