28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-02-2026

ਪਰਾਲੀ ਸੰਭਾਲ ਨਾਲ ਕਣਕ ਦੀ ਛਿੱਟਾ ਬਿਜਾਈ ਦਾ ਮਾਡਲ ਖੇਤ ਦਿਵਸ ਵਿਚ ਆਯੋਜਿਤ <br/>

ਅਜੀਤ ਡੈਸਕ 18-02-2026
ਭਵਾਨੀਗੜ੍ਹ, 17 ਫਰਵਰੀ (ਫੱਗੂਵਾਲਾ) - ਖੇਤੀਬਾੜੀ ਯੂਨੀਵਰਸਿਟੀ ਦੇ ਫਾਰਮ ਸਲਾਹਕਾਰ ਸੇਵਾ ਕੇਂਦਰ ਵੱਲੋਂ ਪਿੰਡ ਥੰਮ੍ਹਣ ਸਿੰਘ ਵਾਲਾ ਵਿਖੇ ਝੋਨੇ ਦੀ ਪਰਾਲੀ ਨੂੰ ਖੇਤ ਵਿੱਚ ਹੀ ਸੰਭਾਲ ਕਰ ਕੇ ਛਿੱਟੇ ਨਾਲ ਬੀਜੀ ਕਣਕ ਸੰਬੰਧੀ ਖੇਤ ਦਿਵਸ ਆਯੋਜਿਤ ਕੀਤਾ ਗਿਆ | ਇਸ ਮੌਕੇ ਕੇਂਦਰ ਦੇ ਇੰਚਾਰਜ ਅਤੇ ਸੀਨੀਅਰ ਪਸਾਰ ਵਿਗਿਆਨੀ ਡਾ. ਅਸ਼ੋਕ ਕੁਮਾਰ ਨੇ ਕਿਸਾਨਾਂ ਨੂੰ ਦੱਸਿਆ ਕਿ ਝੋਨੇ ਦੇ ਨਾੜ ਵਿੱਚ ਫ਼ਸਲਾਂ ਲਈ ਜ਼ਰੂਰੀ ਖੁਰਾਕੀ ਤੱਤ ਵੱਡੀ ਮਾਤਰਾ ਵਿੱਚ ਮੌਜੂਦ ਹੁੰਦੇ ਹਨ | ਨਾੜ ਸਾੜਨ ਨਾਲ ਨਾਈਟਰੋਜਨ ਅਤੇ ਗੰਧਕ ਦਾ ਨੁਕਸਾਨ ਹੁੰਦਾ ਹੈ ਅਤੇ ਵਾਤਾਵਰਣ ਪ੍ਰਦੂਸ਼ਣ ਹੁੰਦਾ ਹੈ | ਪਿੰਡ ਦੇ ਕਿਸਾਨ ਲਾਲ ਸਿੰਘ ਵੱਲੋਂ ਯੂਨੀਵਰਸਿਟੀ ਦੀ ਸਿਫ਼ਾਰਸ਼ੀ ਨਾਲ ਇੱਕ ਏਕੜ ਵਿੱਚ ਪਰਾਲੀ ਨੂੰ ਖੇਤ ਵਿੱਚ ਸੰਭਾਲ ਕੇ ਛਿੱਟੇ ਨਾਲ ਕਣਕ ਦੀ ਬਿਜਾਈ ਕੀਤੀ ਗਈ | ਇਸ ਤਕਨੀਕ ਨਾਲ ਕਣਕ 'ਚ ਖੁਰਾਕੀ ਤੱਤਾਂ ਦੀ ਘੱਟ ਵਰਤੋਂ ਦੇਖਰਚ ਵਿੱਚ ਵੀ ਕਮੀ ਆਈ ਹੈ | ਟੀਮ ਨੇ ਪਿੰਡ ਮੱਟਰਾਂ ਦੇ ਕਿਸਾਨਾਂ ਦੇ ਖੇਤ ਦਾ ਦੌਰਾ ਕਰ ਕੇ ਅਗਲੇ ਸੀਜ਼ਨ ਵਿੱਚ ਇਹ ਵਿਧੀ ਅਪਣਾਉਣ ਦੀ ਪ੍ਰੇਰਨਾ ਦਿੱਤੀ | ਖੇਤੀਬਾੜੀ ਮਾਹਿਰ ਡਾ. ਕੁਮਾਰ ਨੇ ਕਿਸਾਨਾਂ ਨੂੰ ਘਰੇਲੂ ਬਗੀਚੀ ਲਗਾਉਣ ਅਤੇ ਰਸਾਇਣਿਕ ਖਾਦਾਂ ਅਤੇ ਕੀਟਨਾਸ਼ਕਾਂ ਤੋਂ ਬਿਨ੍ਹਾਂ ਸਬਜ਼ੀਆਂ ਉਗਾਉਣ, ਯੂਨੀਵਰਸਿਟੀ ਵੱਲੋਂ ਤਿਆਰ ਕੀਤੀ ਗਰਮੀ ਰੁੱਤ ਦੀਆਂ ਸਬਜ਼ੀਆਂ ਦੀ 12 ਕਿਸਮਾਂ ਵਾਲੀ ਬੀਜ ਕਿੱਟ, ਜਿਸ ਵਿੱਚ ਖੀਰਾ, ਘੀਆ ਤੋਰੀ, ਲੋਬੀਆ, ਘੀਆ ਕੱਦੂ, ਕਰੇਲਾ, ਤਰਵੰਗਾ, ਟੀਂਡਾ, ਭਿੰਡੀ, ਹਲਵਾ ਕੱਦੂ ਅਤੇ ਚੱਪਣ ਕੱਦੂ ਆਦਿ ਦੇ ਬੀਜ ਸਸਤੇ ਭਾਅ ਲੈ ਕੇ ਆਪ ਸਬਜ਼ੀਆਂ ਬੀਜਣ ਲਈ ਵੀ ਕਿਸਾਨਾਂ ਨੂੰ ਕਿਹਾ | ਇਸ ਮੌਕੇ 'ਤੇ ਵੱਖ-ਵੱਖ ਪਿੰਡਾਂ ਦੇ ਕਿਸਾਨ ਹਾਜ਼ਰ ਸਨ |

ਪਿਛਲੀ ਖ਼ਬਰ ਬਿਜਲੀ ਕਾਮਿਆਂ ਨੇ ਸਰਕਾਰ ਖ਼ਿਲਾਫ਼ ਕੀਤੀ ਨਾਅਰੇਬਾਜ਼ੀ <br/> ਅਗਲੀ ਖ਼ਬਰ ਮੰਗਾਂ ਦੇ ਹੱਲ ਲਈ ਸਫ਼ਾਈ ਕਰਮਚਾਰੀ ਯੂਨੀਅਨ ਵਲੋਂ ਮੁੱਖ ਮੰਤਰੀ ਪੰਜਾਬ ਦੇ ਨਾਂਅ ਮੰਗ ਪੱਤਰ ਡੀ. ਸੀ. ਨੂੰ ਸੌਂਪਿਆ <br...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।