11-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਜੋਗੀਨਾਥਾਂ ਦੀ ਲੜਕੀ ਨੇ ਕੀਤੀ ਐਮ.ਏ. ਪਾਸ <br/>

ਅਜੀਤ ਡੈਸਕ 20-02-2026
ਸ਼ੇਰਪੁਰ, 19 ਫਰਵਰੀ (ਮੇਘ ਰਾਜ ਜੋਸ਼ੀ) - ਛੰਨਾ ਰੋਡ ਸ਼ੇਰਪੁਰ ਸਥਿਤ ਇੰਦਰਾ ਬਸਤੀ ਵਿਖੇ ਸਮਾਜ ਸੇਵੀ ਭਾਨ ਸਿੰਘ ਜੱਸੀ ਨੇ 2003 ਤੋਂ ਜੋਗੀਨਾਥਾਂ ਦੇ ਬੱਚਿਆਂ ਨੂੰ ਮੁਫ਼ਤ ਸਿੱਖਿਆ ਦੇਣ ਦੀ ਸੇਵਾ ਸ਼ੁਰੂ ਕੀਤੀ ਸੀ | ਜਿਸ ਨੂੰ ਸਫਲਤਾ ਮਿਲੀ ਜਦੋਂ ਮਿਸ਼ਨ ਦੀ ਇੱਕ ਵਿਦਿਆਰਥਣ 'ਰੇਸ਼ਮਾ' ਨੇ ਖ਼ਾਲਸਾ ਕਾਲਜ ਲੁਧਿਆਣਾ ਤੋਂ ਐਮ.ਏ ਦੀ ਡਿਗਰੀ ਪ੍ਰਾਪਤ ਕਰ ਲਈ ਹੈ | ਜਾਣਕਾਰੀ ਦਿੰਦਿਆਂ ਮਿਸ਼ਨ ਦੇ ਮੁੱਖ ਪ੍ਰਬੰਧਕ ਸਮਾਜ ਸੇਵੀ ਭਾਨ ਸਿੰਘ ਜੱਸੀ ਨੇ ਦੱਸਿਆ ਕਿ ਸ਼ੇਰਪੁਰ ਦੇ ਇਸ ਕੇਂਦਰ ਵਿਚ ਅਨੇਕਾਂ ਕਠਿਨਾਈਆਂ ਆਉਣ ਦੇ ਬਾਵਜੂਦ ਵੀ ਜੋਗੀ ਬਰਾਦਰੀ ਦੀ ਇਸ 'ਧੀ' ਨੇ ਪੁਲਿਟੀਕਲ ਸਾਇੰਸ ਵਿਚ ਐਮ.ਏ ਦੀ ਡਿਗਰੀ ਪ੍ਰਾਪਤ ਕਰਨ ਉਪਰੰਤ ਬੀ.ਐਡ ਕੋਰਸ ਦੀ ਪੜ੍ਹਾਈ ਸ਼ੁਰੂ ਕਰ ਕੇ ਜਿੱਤ ਦੀਆਂ ਅਗਲੀਆਂ ਮੰਜ਼ਲਾਂ ਵੱਲ ਕਦਮ ਪੁੱਟਣੇ ਸ਼ੁਰੂ ਕਰ ਦਿੱਤੇ ਹਨ | ਸਮਾਜ ਸੇਵੀ ਭਾਨ ਸਿੰਘ ਜੱਸੀ ਨੇ ਦੱਸਿਆ ਕਿ ਜਦੋਂ ਬੱਚਿਆਂ ਨੂੰ ਮੁਫ਼ਤ ਪੜ੍ਹਾਉਣ ਦਾ ਇਹ ਮਿਸ਼ਨ ਸ਼ੁਰੂ ਕੀਤਾ ਸੀ ਉਦੋਂ ਕੁਝ ਈਰਖਾਵਾਦੀ ਲੋਕਾਂ ਨੇ ਮਖੌਲ ਕਰਦਿਆਂ ਕਿਹਾ ਸੀ ਕਿ ਗਲਾਂ ਵਿਚ ਬਗਲੀਆਂ ਪਾ ਕੇ ਲੀਰਾਂ ਅਤੇ ਕਾਗ਼ਜ਼ ਚੁੱਕਣ ਵਾਲੇ ਬੱਚੇ ਕਦੇ ਵੀ ਨਹੀਂ ਪੜ੍ਹ ਸਕਣਗੇ , ਪਰ ਇਸ ਧੀ ਵਲੋਂ ਐਮ.ਏ ਦੀ ਡਿਗਰੀ ਪ੍ਰਾਪਤ ਕਰ ਕੇ ਸ਼ੇਰਪੁਰ ਦੇ ਜੋਗੀਨਾਥ ਭਾਈਚਾਰੇ ਵਿਚ ਹੁਣ ਤੱਕ ਦੀ ਸਭ ਤੋਂ ਵੱਧ ਪੜ੍ਹੀ ਲਿਖੀ 'ਧੀ' ਹੋਣ ਦਾ ਮਾਣ ਹਾਸਲ ਕਰ ਲਿਆ ਹੈ | ਉਨ੍ਹਾਂ ਕਿਹਾ ਕਿ ਬੇਟੀ ਰੇਸ਼ਮਾਂ ਤੋਂ ਇਲਾਵਾ ਮਿਸ਼ਨ ਦੇ ਸੈਂਕੜੇ ਹੋਰਨਾ ਲੋੜਵੰਦ ਬੱਚਿਆਂ ਦੀ ਪੜ੍ਹਾਈ ਵਿਚ ਯੋਗਦਾਨ ਪਾਉਣ ਵਾਲੇ ਸਭਨਾ ਸੱਜਣਾਂ ਦਾ ਧੰਨਵਾਦ ਕੀਤਾ |

ਪਿਛਲੀ ਖ਼ਬਰ ਕਿਸਾਨਾਂ ਨੇ ਪੰਜਾਬ ਸਰਕਾਰ ਦੇ ਪੁਤਲੇ ਫੂਕਦਿਆਂ ਕੀਤਾ ਰੋਹ ਦਾ ਪ੍ਰਗਟਾਵਾ <br/> ਅਗਲੀ ਖ਼ਬਰ ਡੀ.ਏ.ਵੀ. ਕਾਲਜ ਫਾਰ ਗਰਲਜ਼ ਵਿਖੇ ਦੋ ਦਿਨਾਂ ਵਰਕਸ਼ਾਪ ਕਰਵਾਈ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।