11-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਡੀ.ਏ.ਵੀ. ਕਾਲਜ ਫਾਰ ਗਰਲਜ਼ ਵਿਖੇ ਦੋ ਦਿਨਾਂ ਵਰਕਸ਼ਾਪ ਕਰਵਾਈ <br/>

ਡੀ.ਏ.ਵੀ. ਕਾਲਜ ਫਾਰ ਗਰਲਜ਼ ਵਿਖੇ ਕਰਵਾਈ ਵਰਕਸ਼ਾਪ ਦੌਰਾਨ ਕਾਰਜਕਾਰੀ ਪਿ੍ੰਸੀਪਲ ਡਾ. ਸੁਰਿੰਦਰ ਕੌਰ ਤੇ ਹੋਰ | ਤਸਵੀਰ : ਨਿਮਰ <br/> 20-02-2026
ਯਮੁਨਾਨਗਰ, 19 ਫਰਵਰੀ (ਗੁਰਦਿਆਲ ਸਿੰਘ ਨਿਮਰ)-ਸਥਾਨਕ ਡੀ. ਏ. ਵੀ. ਕਾਲਜ ਫਾਰ ਗਰਲਜ਼ ਨੇ ਇੰਸਟੀਚਿਊਸ਼ਨ ਇਨੋਵੇਸ਼ਨ ਕੌਂਸਲ ਦੀ ਸਰਪ੍ਰਸਤੀ ਹੇਠ ਵੂਮੈਨਜ਼ ਸੈੱਲ, ਵੂਮੈਨਜ਼ ਸਟੱਡੀ ਸੈਂਟਰ ਅਤੇ ਯੂਥ ਰੈੱਡ ਕਰਾਸ ਨੇ ਸਾਂਝੇ ਤੌਰ 'ਤੇ 'ਸ਼ੀ ਐਨਰਜੀ : ਡਿਜ਼ਾਈਨ, ਇਨੋਵੇਸ਼ਨ ਅਤੇ ਲੀਡਰਸ਼ਿਪ' ਸਿਰਲੇਖ ਵਾਲੇ ਦੋ-ਰੋਜ਼ਾ ਪ੍ਰੋਗਰਾਮ ਦੀ ਮੇਜ਼ਬਾਨੀ ਕੀਤੀ | ਇਸ ਪ੍ਰੋਗਰਾਮ ਦਾ ਉਦੇਸ਼ ਕਾਲਜ ਦੇ ਅੰਦਰ ਮਹਿਲਾਵਾਂ ਦੇ ਸਸ਼ਕਤੀਕਰਨ ਅਤੇ ਉੱਦਮਤਾ ਨੂੰ ਉਤਸ਼ਾਹਿਤ ਕਰਨਾ ਸੀ | ਇਸ ਵਰਕਸ਼ਾਪ ਦੇ ਪਹਿਲੇ ਦਿਨ ਭਵਿੱਖ ਦੀਆਂ ਮਹਿਲਾ ਉੱਦਮੀਆਂ ਲਈ ਡਿਜ਼ੀਟਲ ਡਿਜ਼ਾਈਨ ਹੁਨਰ (ਕੈਨਵਾ) 'ਤੇ ਇਕ ਸਿਖਲਾਈ ਸੈਸ਼ਨ ਕਰਵਾਇਆ ਗਿਆ, ਜਿਸ ਦੌਰਾਨ ਵਿਦਿਆਰਥੀਆਂ ਨੂੰ ਪੋਸਟਰ ਬਣਾਉਣ ਦੀਆਂ ਤਕਨੀਕਾਂ ਸਿਖਾਈਆਂ ਗਈਆਂ ਅਤੇ ਵੱਖ-ਵੱਖ ਡਿਜ਼ਾਈਨ ਟੂਲਸ, ਲੇਆਊਟ, ਫੌਂਟ ਚੋਣ ਅਤੇ ਰਚਨਾਤਮਕ ਪੇਸ਼ਕਾਰੀ ਬਾਰੇ ਵਿਸਥਾਰ ਨਾਲ ਜਾਣਕਾਰੀ ਪ੍ਰਦਾਨ ਕੀਤੀ ਗਈ | ਇਸ ਪ੍ਰੋਗਰਾਮ ਦੇ ਦੂਜੇ ਦਿਨ ਵਿਦਿਆਰਥੀਆਂ ਨੇ 'ਭਾਰਤ 'ਚ ਮਹਿਲਾ ਉੱਦਮਤਾ' ਵਿਸ਼ੇ 'ਤੇ ਆਪਣੇ ਖੁਦ ਦੇ ਪੋਸਟਰ ਅਤੇ ਡਿਜ਼ੀਟਲ ਫਲਾਇਰ ਬਣਾ ਕੇ ਪੇਸ਼ ਕੀਤੇ | ਇਸ ਪ੍ਰੋਗਰਾਮ ਦੀ ਪ੍ਰਧਾਨਗੀ ਕਾਰਜਕਾਰੀ ਪਿ੍ੰਸੀਪਲ ਅਤੇ ਆਈ. ਆਈ. ਸੀ. ਪ੍ਰਧਾਨ ਡਾ. ਸੁਰਿੰਦਰ ਕੌਰ ਨੇ ਕੀਤੀ | ਇਸ ਮੌਕੇ ਆਈ. ਆਈ. ਸੀ. ਕਨਵੀਨਰ ਵਿਵੇਕ, ਕਨਵੀਨਰ, ਮਹਿਲਾ ਸੈੱਲ ਅਤੇ ਆਈ. ਆਈ. ਸੀ. ਮੈਂਬਰ ਡਾ. ਮੀਨਾਕਸ਼ੀ ਸੈਣੀ, ਇੰਚਾਰਜ, ਮਹਿਲਾ ਅਧਿਐਨ ਕੇਂਦਰ ਅਤੇ ਆਈ. ਪੀ. ਆਰ. ਕੋਆਰਡੀਨੇਟਰ ਡਾ. ਮੋਨਿਕਾ ਸ਼ਰਮਾ ਅਤੇ ਇੰਚਾਰਜ, ਯੂਥ ਰੈੱਡ ਕਰਾਸ ਰਿਤਿਕਾ ਭੋਲਾ ਵੀ ਮੌਜੂਦ ਸਨ |

ਪਿਛਲੀ ਖ਼ਬਰ ਜੋਗੀਨਾਥਾਂ ਦੀ ਲੜਕੀ ਨੇ ਕੀਤੀ ਐਮ.ਏ. ਪਾਸ <br/> ਅਗਲੀ ਖ਼ਬਰ ਅਗਰਵਾਲ ਮਹਿਲਾ ਸਮਿਤੀ ਵਲੋਂ ਕੈਂਸਰ ਟੀਕਾਕਰਨ ਬਾਰੇ ਜਾਗਰੂਕਤਾ ਪ੍ਰੋਗਰਾਮ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।