11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਕਾਂਗਰਸ ਪਾਰਟੀ ਅਵਾਮ ਨੂੰ ਹਸਦਾ ਵਸਦਾ ਪੰਜਾਬ ਦੇਵੇਗੀ - ਰਾਜਾ ਬੜਿੰਗ

ਅਜੀਤ ਡੈਸਕ 22-02-2026
ਮਲੇਰਕੋਟਲਾ, 21 ਫ਼ਰਵਰੀ (ਮਨਜਿੰਦਰ ਸਿੰਘ ਸਰੌਦ, ਪਾਰਸ ਜੈਨ, ਹਨੀਫ਼ ਥਿੰਦ) - ਅੱਜ ਮਲੇਰਕੋਟਲਾ ਪਹੁੰਚੇ ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਮੈਂਬਰ ਪਾਰਲੀਮੈਂਟ ਅਮਰਿੰਦਰ ਸਿੰਘ ਰਾਜਾ ਬੜਿੰਗ ਨੇ ਸਮੂਹ ਕਾਂਗਰਸੀ ਵਰਕਰਾਂ ਨੂੰ 28 ਫ਼ਰਵਰੀ ਦੀ ਬਰਨਾਲਾ ਰੈਲੀ ਵਿੱਚ ਪਹੁੰਚਣ ਦਾ ਸੱਦਾ ਦਿੰਦਿਆਂ ਆਖਿਆ ਕਿ ਮਗਨਰੇਗਾ ਸਣੇ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਰਾਹੁਲ ਗਾਂਧੀ ਵੱਲੋਂ ਦੇਸ਼ ਅੰਦਰ ਚਾਰ ਰੈਲੀਆਂ ਕੀਤੀਆਂ ਜਾ ਰਹੀਆਂ ਹਨ | ਪੰਜਾਬ ਅੰਦਰ ਕਾਂਗਰਸ ਪਾਰਟੀ ਵੱਲੋਂ ਇਸ ਰੈਲੀ ਦੀ ਤਿਆਰੀ ਲਈ ਪੰਜਾਬ ਪ੍ਰਧਾਨ ਰਾਜਾ ਵੜਿੰਗ ਵੱਲੋਂ ਅੱਜ ਪਾਰਟੀ ਵਰਕਰਾਂ ਨਾਲ ਤਿਆਰੀਆਂ ਨੂੰ ਲੈ ਕੇ ਮਲੇਰਕੋਟਲਾ ਵਿਖੇ ਮੀਟਿੰਗ ਕੀਤੀ ਗਈ | ਜਿੱਥੇ ਉਨ੍ਹਾਂ ਗੱਲਬਾਤ ਕਰਦਿਆਂ ਕਿਹਾ ਕਿ ਸੂਬੇ ਦੇ ਮਾੜੇ ਹਾਲਾਤ ਲਈ ਪੰਜਾਬ ਸਰਕਾਰ ਤੇ ਭਾਜਪਾ ਸਰਕਾਰ ਜ਼ਿੰਮੇਵਾਰ ਹੈ ਜਦਕਿ ਕਾਂਗਰਸ ਪਾਰਟੀ ਸੂਬੇ ਦੇ ਲੋਕਾਂ ਨੂੰ ਮੁੜ ਤੋਂ ਇੱਕ ਹੱਸਦਾ-ਵੱਸਦਾ ਪੰਜਾਬ ਦੇਵੇਗੀ | ਮਗਨਰੇਗਾ ਸਬੰਧੀ ਉਨ੍ਹਾਂ ਆਖਿਆ ਕਿ ਕੇਂਦਰ ਸਰਕਾਰ ਇਸ ਸਕੀਮ ਨੂੰ ਖ਼ਤਮ ਕਰ ਕੇ ਲੋੜਵੰਦਾਂ ਦਾ ਹੱਕ ਮਾਰਨਾ ਚਾਹੁੰਦੀ ਹੈ | ਦੇਸ਼ ਅੰਦਰ ਚਾਰ ਵੱਡੀਆਂ ਰੈਲੀਆਂ ਦੇ ਤਹਿਤ ਰਾਹੁਲ ਗਾਂਧੀ 28 ਫਰਵਰੀ ਨੂੰ ਬਰਨਾਲਾ ਵਿੱਚ ਸੰਬੋਧਨ ਕਰਨਗੇ | ਪੰਜਾਬ ਅੰਦਰ ਕਾਂਗਰਸ ਪਾਰਟੀ ਦੀ ਇਸ ਰੈਲੀ ਦੀ ਤਿਆਰੀ ਲਈ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਅੱਜ ਪਾਰਟੀ ਵਰਕਰਾਂ ਨਾਲ ਤਿਆਰੀਆਂ ਨੂੰ ਲੈ ਕੇ ਮਲੇਰਕੋਟਲਾ ਪਹੁੰਚ ਕੇ ਮੀਟਿੰਗ ਕੀਤੀ | ਜਿਸ ਦੌਰਾਨ ਉਨ੍ਹਾਂ ਸਮੂਹ ਕਾਂਗਰਸੀ ਵਰਕਰਾਂ ਨੂੰ ਬਰਨਾਲਾ ਰੈਲੀ ਵਿਚ ਪਹੁੰਚਣ ਦਾ ਸੱਦਾ ਦਿੰਦਿਆਂ ਆਖਿਆ ਕਿ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਕੀਤੀ ਜਾ ਰਹੀ ਇਸ ਰੈਲੀ ਵਿਚ ਪਹੁੰਚ ਕੇ ਰਾਹੁਲ ਗਾਂਧੀ ਦੇ ਵਿਚਾਰ ਸੁਣੋ | ਇਕੱਠ ਨੂੰ ਜ਼ਿਲ੍ਹਾ ਮਲੇਰਕੋਟਲਾ ਦੇ ਕਾਂਗਰਸ ਪ੍ਰਧਾਨ ਬੀਬਾ ਨਿਸ਼ਾਂਤ ਅਖ਼ਤਰ ਸਣੇ ਕਈ ਆਗੂਆਂ ਨੇ ਸੰਬੋਧਨ ਕੀਤਾ | ਸਾਬਕਾ ਮੰਤਰੀ ਬਲਵੀਰ ਸਿੰਘ, ਸਾਬਕਾ ਵਿਧਾਇਕ ਜੱਸੀ ਖੰਗੂੜਾ, ਸਮਿੱਤ ਸਿੰਘ ਮਾਨ ਤੇ ਸੀਨੀਅਰ ਕਾਂਗਰਸੀ ਗੁਰਜੋਤ ਸਿੰਘ ਢੀਂਡਸਾ ਵੀ ਹਾਜ਼ਰ ਸਨ | ਇਸ ਮੌਕੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਬੀਬਾ ਨਿਸ਼ਾਤ ਅਖਤਰ, ਸਾਬਕਾ ਵਿਧਾਇਕ ਜਸਵੀਰ ਸਿੰਘ ਜੱਸੀ ਖੰਗੂੜਾ, ਸੀਨੀਅਰ ਆਗੂ ਸਮਿੱਤ ਸਿੰਘ ਮਾਨ, ਗੁਰਜੋਤ ਸਿੰਘ ਢੀਂਡਸਾ, ਅਮਨਦੀਪ ਕੌਰ ਖੰਗੂੜਾ, ਚੇਅਰਮੈਨ ਕਰਮਜੀਤ ਸਿੰਘ ਭੂਦਨ, ਸਾਬਕਾ ਜ਼ਿਲ੍ਹਾ ਪ੍ਰਧਾਨ ਜਸਪਾਲ ਦਾਸ ਹਥਨ, ਸਰਪੰਚ ਚਮਕੌਰ ਸਿੰਘ ਭੈਣੀ, ਸਰਪੰਚ ਮੇਜਰ ਸਿੰਘ ਬੁਰਜ, ਜਗਰੂਪ ਸਿੰਘ ਬਿੱਟੂ ਜਲਾਲਗੜ, ਗੁਰਵਿੰਦਰ ਸਿੰਘ ਰਟੌਲ, ਲਾਲ ਸਿੰਘ ਤੋਲਾਵਾਲ ਬਲਾਕ ਪ੍ਰਧਾਨ, ਬੀਬਾ ਕਾਂਤਾ ਕੁਠਾਲਾ, ਪੀਏ ਦਰਬਾਰਾ ਸਿੰਘ, ਬੁਲਾਰਾ ਅਨਵਰ ਮਹਿਬੂਬ, ਮੁਹੰਮਦ ਯਾਕੂਬ, ਗੁਰਸੇਵਕ ਸਿੰਘ, ਹਰਵਿੰਦਰ ਸਿੰਘ ਚੌਂਦਾ, ਅਸ਼ਵਨੀ ਬਿੱਟੂ, ਗੁਰਮੀਤ ਸਿੰਘ ਨਾਰੀਕੇ, ਸਾਬਰੀ ਬੇਗਮ, ਜਸਵੰਤ ਸਿੰਘ ਬਾਗੜੀਆਂ, ਯਾਸੀਨ ਘੁੱਗੀ, ਮਨੋਜ ਉੱਪਰ, ਫਾਰੂਕ ਅਨਸਾਰੀ, ਜਗਦੀਸ਼ ਸਿੰਘ ਜੱਗੀ, ਅਕਰਮ ਲਿਬੜਾ, ਮਹਿਮੂਦ ਰਾਣਾ,

ਪਿਛਲੀ ਖ਼ਬਰ ਅੱਠਵੀਂ ਦੇ ਵਿਗਿਆਨ ਦੇ ਪ੍ਰਸ਼ਨ ਪੱਤਰ ਵਿਚੋਂ ਤਿੰਨ ਪ੍ਰਸ਼ਨ ਗ਼ਾਇਬ ਦੇ ਮਾਮਲੇ ਨੂੰ ਅਧਿਆਪਕ ਜਥੇਬੰਦੀਆਂ ਨੇ ਦੱਸਿਆ ਵੱਡ... ਅਗਲੀ ਖ਼ਬਰ ਪੰਜ ਰੋਜ਼ਾ ਨਾਰਥ ਜ਼ੋਨ ਇੰਟਰ-ਯੂਨੀਵਰਸਿਟੀ ਹੈਂਡਬਾਲ (ਮਰਦ) ਚੈਂਪੀਅਨਸ਼ਿਪ' ਅਮਿੱਟ ਯਾਦਾਂ ਛੱਡਦੀ ਹੋਈ ਸ਼ਾਨੋ-ਸ਼ੌਕਤ ਨਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।