29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-02-2026

ਸਿਵਲ ਹਸਪਤਾਲ ਸੰਗਰੂਰ ਵਿਖੇ ਕਰਿਟੀਕਲ ਕੇਅਰ ਬਲਾਕ ਦੇ ਨਿਰਮਾਣ ਕਾਰਜ ਜਾਰੀ- ਭਾਜਪਾ ਆਗੂਆਂ ਲਿਆ ਨੇ ਜਾਇਜ਼ਾ <br/>

ਅਜੀਤ ਡੈਸਕ 28-02-2026
ਸੰਗਰੂਰ, 27 ਫਰਵਰੀ (ਧੀਰਜ ਪਸ਼ੌਰੀਆ) - ਦੇਸ਼ ਦੇ 5 ਲੱਖ ਤੋਂ ਵੱਧ ਆਬਾਦੀ ਵਾਲੇ ਜ਼ਿਲਿ੍ਹਆਂ ਵਿਚ ਪ੍ਰਧਾਨ ਮੰਤਰੀ ਏ.ਬੀ.ਆਈ.ਐਮ. ਯੋਜਨਾ ਤਹਿਤ ਕਰਿਟੀਕਲ ਕੇਅਰ ਬਲਾਕਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ ਤਾਂ ਜੋ ਹੇਠਲੇ ਪੱਧਰ ਉੱਤੇ ਗੰਭੀਰ ਹਾਲਤ ਵਿਚ ਪਹੁੰਚੇ ਮਰੀਜ਼ਾਂ ਦਾ ਇਲਾਜ ਕੀਤਾ ਜਾ ਸਕੇ | ਇਸੇ ਤਹਿਤ ਸਿਵਲ ਹਸਪਤਾਲ ਸੰਗਰੂਰ ਵਿਖੇ 11.38 ਕਰੋੜ ਰੁਪਏ ਦੀ ਲਾਗਤ ਨਾਲ ਕਰਿਟੀਕਲ ਕੇਅਰ ਬਲਾਕ ਦਾ ਨਿਰਮਾਣ ਕੀਤਾ ਜਾ ਰਿਹਾ ਹੈ | ਹਸਪਤਾਲ ਦੇ ਐਸ.ਐਮ.ਓ. ਡਾ. ਵਿਨੋਦ ਕੁਮਾਰ ਨੇ ਗੱਲਬਾਤ ਕਰਦਿਆਂ ਦੱਸਿਆ ਕਿ 50 ਬੈਂਡਾਂ ਵਾਲੇ ਇਸ ਬਲਾਕ ਵਿਚ ਆਈ ਸੀ.ਯੂ., ਆਈਸੋਲੇਸ਼ਨ ਵਾਰਡ, ਵੈਂਟੀਲੇਟਰ ਆਦਿ ਦੇ ਪ੍ਰਬੰਧ ਹੋਣਗੇ ਜਿੱਥੇ ਕਰਿਟੀਕਲ ਮਰੀਜ਼ਾਂ ਦਾ ਇਲਾਜ ਕੀਤਾ ਜਾ ਸਕੇਗਾ | ਇੱਥੇ ਕਰਿਟੀਕਲ ਮਰੀਜ਼ਾਂ ਦੇ ਆਪ੍ਰੇਸ਼ਨ ਵੀ ਹੋ ਸਕਣਗੇ | ਲੋਕ ਨਿਰਮਾਣ ਵਿਭਾਗ ਦੇ ਐਕਸੀਅਨ ਅਜੇ ਕੁਮਾਰ ਨੇ ਦੱਸਿਆ ਕਿ ਇਸ ਕਰਿਟੀਕਲ ਬਲਾਕ ਦਾ ਨਿਰਮਾਣ ਕਾਰਜ ਅਗਲੇ ਪੰਜ ਮਹੀਨਿਆਂ ਵਿਚ ਮੁਕੰਮਲ ਹੋਣ ਦੀ ਸੰਭਾਵਨਾ ਹੈ ਤਾਂ ਜੋ ਇਸ ਸਾਲ ਆਜ਼ਾਦੀ ਦਿਵਸ ਮੌਕੇ ਇਸ ਦਾ ਉਦਘਾਟਨ ਹੋ ਸਕੇ |
ਭਾਜਪਾ ਆਗੂਆਂ ਨੇ ਨਿਰਮਾਣ ਕਾਰਜਾਂ ਦਾ ਲਿਆ ਜਾਇਜ਼ਾ -
ਭਾਜਪਾ ਦੇ ਸੀਨੀਅਰ ਆਗੂ ਰਣਦੀਪ ਸਿੰਘ ਦਿਓਲ , ਸੁਨੀਲ ਗੋਇਲ ਡਿੰਪਲ ਅਤੇ ਸਚਿਨ ਭਾਰਦਵਾਜ ਨੇ ਬਣ ਰਹੇ ਕਰਿਟੀਕਲ ਕੇਅਰ ਬਲਾਕ ਦੇ ਚੱਲ ਰਹੇ ਨਿਰਮਾਣ ਕਾਰਜਾਂ ਦਾ ਮੌਕੇ ਤੇ ਪੁੱਜੇ ਕੇ ਜਾਇਜ਼ਾ ਲਿਆ | ਉਨ੍ਹਾਂ ਦੱਸਿਆ ਕਿ ਪੰਜਾਬ ਵਿਚ ਕੇਂਦਰ ਸਰਕਾਰ ਵਲੋਂ 1800 ਕਰੋੜ ਰੁਪਏ ਦੀ ਲਾਗਤ ਨਾਲ ਸਿਹਤ ਸੇਵਾਵਾਂ ਦੇ ਮਿਆਰ ਨੂੰ ਉੱਚਾ ਚੁੱਕਿਆ ਜਾ ਰਿਹਾ ਹੈ | ਗੱਲ ਜ਼ਿਲ੍ਹਾ ਸੰਗਰੂਰ ਦੀ ਕਰੀਏ ਤਾਂ ਸੰਗਰੂਰ ਵਿਖੇ ਕਰਿਟੀਕਲ ਕੇਅਰ ਬਲਾਕ ਧੂਰੀ ਵਿਖੇ ਮਦਰ ਚਾਈਲਡ ਹਸਪਤਾਲ ਬਣਾਇਆ ਜਾ ਰਿਹਾ ਹੈ | ਹੁਣ ਸਿਵਲ ਹਸਪਤਾਲ ਸੰਗਰੂਰ ਵਿਚ ਮਰੀਜ਼ਾਂ ਨੂੰ ਰੈਫ਼ਰ ਕਰਨ ਦਾ ਵਰਤਾਰਾ ਖ਼ਤਮ ਹੋਵੇਗਾ ਬਲਕਿ ਗੰਭੀਰ ਮਰੀਜ਼ਾਂ ਦਾ ਇੱਥੇ ਇਲਾਜ ਹੋ ਸਕੇਗਾ |

ਪਿਛਲੀ ਖ਼ਬਰ ਬਰਨਾਲਾ ਵਿਖੇ ਕਾਂਗਰਸ ਵਲੋਂ ਕੀਤੀ ਜਾ ਰਹੀ ਮਹਾਂ ਰੈਲੀ ਵਿਚ 30 ਬੱਸਾਂ ਦਾ ਕਾਫ਼ਲਾ ਜਾਵੇਗਾ - ਘਰਾਚੋਂ <br/> ਅਗਲੀ ਖ਼ਬਰ ਯੂ.ਕੇ. ਤੋਂ ਸਿਮਰਨਵੀਰ ਸਿੰਘ ਦੀ ਦੇਹ ਪਿੰਡ ਪੁੱਜੀ, ਕੀਤਾ ਸਸਕਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।