ਦਿੜ੍ਹਬਾ ਮੰਡੀ, 27 ਫਰਵਰੀ (ਹਰਬੰਸ ਸਿੰਘ ਛਾਜਲੀ) - ਯੂ.ਕੇ. ਤੋਂ ਸਿਮਰਨਵੀਰ ਸਿੰਘ (32) ਦੀ ਮਿਰਤਕ ਦੇਹ ਮੰਗਲਵਾਰ ਦੇਰ ਰਾਤ ਪਿੰਡ ਦਿਆਲਗੜ੍ਹ ਜੇਜੀਆ ਵਿਖੇ ਪੁੱਜਦਿਆਂ ਹੀ ਮਾਤਮ ਛਾ ਗਿਆ | ਜਿਸ ਦਾ ਅੱਜ ਸਵੇਰੇ ਸ਼ਮਸ਼ਾਨਘਾਟ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ | ਇਸ ਮੌਕੇ ਵੱਡੀ ਗਿਣਤੀ ਵਿਚ ਪਿੰਡ ਅਤੇ ਇਲਾਕੇ ਦੇ ਲੋਕ ਸ਼ਾਮਿਲ ਹੋਏ | ਪਿਤਾ ਜਸਵੀਰ ਸਿੰਘ ਦੇ ਮੋਢਿਆਂ 'ਤੇ ਪੁੱਤਰ ਦੀ ਲਾਸ਼ ਵੇਖ ਕੇ ਹਰ ਅੱਖ 'ਚੋਂ ਅੱਥਰੂ ਆ ਗਏ | ਸਿਮਰਨਵੀਰ ਸਿੰਘ 2016 ਵਿਚ ਯੂਕੇ ਗਿਆ ਸੀ | ਪਿਤਾ ਜਸਵੀਰ ਸਿੰਘ ਨੇ ਭਰੇ ਮਨ ਨਾਲ ਦੱਸਿਆ ਕਿ ਪੀ.ਆਰ. ਹੋਣ ਤੋਂ ਬਾਅਦ ਇਕਲੌਤੇ ਪੁੱਤਰ ਸਿਮਰਨਵੀਰ ਸਿੰਘ ਦਾ ਵਿਆਹ ਕੁਝ ਮਹੀਨਿਆਂ ਵਿਚ ਹੀ ਕਰਨਾ ਤੈਅ ਹੋ ਗਿਆ ਸੀ ਕਿ ਮੰਦਭਾਗੇ ਭਾਣੇ ਨਾਲ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਡਿਗ ਪਿਆ | ਜਿਸ ਬਾਰੇ ਕਦੇ ਸੋਚਿਆ ਵੀ ਨਹੀਂ ਸੀ | ਅੰਤਿਮ ਯਾਤਰਾ ਵਿਚ ਸ਼ਾਮਿਲ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਕਿਹਾ ਕਿ ਇਹ ਦਿੜ੍ਹਬਾ ਇਲਾਕੇ ਲਈ ਬਹੁਤ ਦੁਖਦਾਈ ਘਟਨਾ ਹੈ | ਵਿਦੇਸ਼ਾਂ ਵਿਚ ਨੌਜਵਾਨਾਂ ਦੀਆਂ ਮੌਤਾਂ ਹੋਣਾ ਚਿੰਤਾ ਦਾ ਵਿਸ਼ਾ ਹੈ | ਇਸ ਮੌਕੇ ਤੇਜਾ ਸਿੰਘ ਕਮਾਲਪੁਰ,ਕਰਨ ਘੁਮਾਣ ਕੈਨੇਡਾ, ਚਮਕੌਰ ਸਿੰਘ ਯੂਕੇ, ਮੰਤਰੀ ਚੀਮਾ, ਤਪਿੰਦਰ ਸਿੰਘ ਸੋਹੀ, ਮਾਰਕੀਟ ਕਮੇਟੀ ਦਿੜ੍ਹਬਾ ਦੀ ਚੇਅਰਪਰਸਨ ਜਸਵੀਰ ਕੌਰ ਸ਼ੇਰਗਿੱਲ, ਸੀਨੀਅਰ ਅਕਾਲੀ ਆਗੂ ਜਗਵਿੰਦਰ ਸਿੰਘ ਕਮਾਲਪੁਰ, ਸੱਤਜੀਤ ਸਿੰਘ, ਗੋਗੀ ਜੇਜੀ, ਰਾਮ ਸਿੰਘ ਸਿੱਧੂ, ਹਰਵਿੰਦਰ ਸਿੰਘ, ਹਰਮਿੰਦਰ ਸਿੰਘ, ਜਸਪਾਲ ਸਿੰਘ, ਰਣਧੀਰ ਸਿੰਘ ਸਮੂਰਾਂ, ਕੋਚ ਜਸਪਾਲ ਸਿੰਘ ਪਾਲਾ, ਹਰਮਿੰਦਰ ਸਿੰਘ, ਕਰਿਆਨਾ ਐਸੋਸੀਏਸ਼ਨ ਦੇ ਪ੍ਰਧਾਨ ਧਰਮਪਾਲ ਗਰਗ, ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਦੇ ਆਗੂ ਮੌਜੂਦ ਸਨ |