29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-02-2026

ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਵਲੋਂ ਖ਼ੂਨਦਾਨ ਮੁਹਿੰਮ ਨੂੰ ਭਰਵਾਂ ਹੁੰਗਾਰਾ <br/>

ਅਜੀਤ ਡੈਸਕ 28-02-2026
ਅਹਿਮਦਗੜ੍ਹ, 27 ਫਰਵਰੀ (ਪੁਰੀ, ਮਹੋਲੀ, ਖੇੜਾ) - ਇਲਾਕੇ ਦੀਆਂ ਸਮੂਹ ਸਮਾਜ ਸੇਵੀ ਸੰਸਥਾਵਾਂ ਵਲੋਂ ਖ਼ੂਨਦਾਨ ਮੁਹਿੰਮ ਨੂੰ ਘਰ ਘਰ ਤੱਕ ਪਹੁੰਚਾਉਣ ਲਈ ਸਟੇਟ ਅਵਾਰਡੀ ਸੰਸਥਾ ਸੋਸ਼ਲ ਵੈੱਲਫੇਅਰ ਆਰਗਨਾਈਜ਼ੇਸ਼ਨ ਨਾਲ ਇੱਕਮੁੱਠ ਹੋ ਕੇ ਮੁਹਿੰਮ ਆਰੰਭ ਕਰ ਦਿੱਤੀ ਗਈ ਹੈ | 8 ਮਾਰਚ ਨੂੰ ਲਗਾਏ ਜਾ ਰਹੇ 19ਵੇਂ ਵਿਸ਼ਾਲ ਖੂਨ ਦਾਨ ਕੈਂਪ ਸਬੰਧੀ ਅੱਜ ਸੰਸਥਾ ਦੇ ਪ੍ਰਧਾਨ ਡਾ. ਸਨੀਤ ਹਿੰਦ ਦੀ ਪ੍ਰਧਾਨਗੀ ਹੇਠ ਵੱਖ-ਵੱਖ ਸੰਸਥਾਵਾਂ ਦੇ ਆਗੂਆਂ ਨਾਲ ਮੀਟਿੰਗ ਕੀਤੀ ਗਈ | ਜਿੱਥੇ ਸੰਸਥਾ ਦੇ ਸਕੱਤਰ ਤਰਸੇਮ ਗਰਗ ਨੇ ਇਸ ਵਾਰ ਦੇ ਕੈਂਪ ਸਬੰਧੀ ਸਾਰਿਆਂ ਨੂੰ ਵਿਸਥਾਰ ਨਾਲ ਜਾਣਕਾਰੀ ਦਿੱਤੀ ਅਤੇ ਇਸ ਵਿਸ਼ਾਲ ਮਹਾਯੱਗ ਨੂੰ ਹੋਰ ਵੀ ਵੱਡੇ ਪੱਧਰ 'ਤੇ ਆਯੋਜਿਤ ਕਰਨ ਲਈ ਸੰਸਥਾਵਾਂ ਦੇ ਆਗੂਆਂ ਤੋਂ ਸੁਝਾਅ ਮੰਗੇ ਅਤੇ ਸਹਿਯੋਗ ਦੀ ਅਪੀਲ ਕੀਤੀ ਗਈ | ਇਸ ਮੌਕੇ 'ਤੇ ਭਾਰਤੀ ਯੋਗ ਸੰਸਥਾ ਦੇ ਪ੍ਰਧਾਨ ਭੀਮ ਸੈਨ ਜਿੰਦਲ, ਗੁਰਦੁਆਰਾ ਸਿੰਘ ਸਭਾ ਵਲੋਂ ਨਿਹਾਲ ਸਿੰਘ ਉੱਭੀ, ਰੋਟਰੀ ਚੇਅਰਮੈਨ ਮਹੇਸ਼ ਸ਼ਰਮਾ, ਕੌਂਸਲਰ ਜਗਵੰਤ ਸਿੰਘ ਜੱਗੀ, ਕੌਂਸਲਰ ਅਮਨ ਅਫਰੀਦੀ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਰਵਿੰਦਰ ਪੁਰੀ, ਰਾਧਾ ਸੁਆਮੀ ਡੇਰੇ ਵਲੋਂ ਸ਼ੁਭਮ ਸਿੰਗਲਾ, ਠਾਕੁਰ ਜੀ ਲੰਗਰ ਕਮੇਟੀ ਵਲੋਂ ਸੋਨੂ ਮਲਹੋਤਰਾ ਤੇ ਗੁਰਪ੍ਰੀਤ ਸਿੰਘ, ਬਾਬਾ ਬੰਦਾ ਸਿੰਘ ਬਹਾਦਰ ਸੋਸਾਇਟੀ ਵਲੋਂ ਡਾ. ਰੂਪੀ ਬ੍ਰਹਮਪੁਰੀ, ਗੁਰੂ ਨਾਨਕ ਐਜੂਕੇਸ਼ਨ ਸੋਸਾਇਟੀ ਵਲੋਂ ਅਮਰ ਸਿੰਘ ਸਰਾਂਓ, ਸੁਸ਼ੀਲ ਬਸਤੀ ਵਲੋਂ ਕਮਿੱਕਰ ਲਾਲਕਾ ਤੇ ਰਾਕੇਸ਼ ਹੈਪੀ ਟੈਲੀਕਾਮ, ਨੈਣਾ ਦੇਵੀ ਚੈਰੀਟੇਬਲ ਟਰੱਸਟ ਵਲੋਂ ਮਨੀਸ਼ ਸਿੰਗਲਾ, ਸਾਹਿਲ ਜਿੰਦਲ, ਲਲਿਤ ਗੁਪਤਾ, ਸੱਤ ਪ੍ਰਕਾਸ਼ ਸੇਵਾ ਸਮਤੀ ਵੱਲੋਂ ਸੁਖਬੀਰ ਸੋਲੰਕੀ, ਟਿੰਕੂ ਖੁੰਡੀਆ, ਅਕਸ਼ੇ ਕੁਮਾਰ ਤੋਂ ਇਲਾਵਾ ਗੁਰਦੁਆਰਾ ਸਿੰਘ ਸਭਾ ਦੇ ਪ੍ਰਧਾਨ ਗੁਲਾਬ ਸਿੰਘ, ਕੁਲਦੀਪ ਸਿੰਘ ਖਾਲਸਾ, ਅਕਾਲੀ ਦਲ ਦੇ ਪ੍ਰਧਾਨ ਕੁਲਵੰਤ ਸਿੰਘ ਸੋਹਲ, ਮਨੋਜ ਗਰਗ ਆਦਿ ਨੇ ਕੈਂਪ ਸਬੰਧੀ ਸੁਝਾਅ ਦਿੱਤੇ ਅਤੇ ਪੂਰੇ ਸਹਿਯੋਗ ਦਾ ਭਰੋਸਾ ਵੀ ਦਿੱਤਾ |

ਪਿਛਲੀ ਖ਼ਬਰ ਅਮਨਦੀਪ ਸ਼ਰਮਾ ਨੇ ਸੰਭਾਲਿਆ ਸਹਾਇਕ ਇੰਜੀਨੀਅਰ ਦਾ ਅਹੁਦਾ <br/> ਅਗਲੀ ਖ਼ਬਰ ਯੂਨੀਵਰਸਿਟੀ ਕਾਲਜ 'ਚ 9ਵੀਂ ਸਾਲਾਨਾ ਅਥਲੈਟਿਕਸ ਮੀਟ ਕਰਵਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।