ਛਾਜਲੀ, 27 ਫਰਵਰੀ (ਅਜਾਇਬ ਸਿੰਘ ਨੀਲੋਵਾਲ) - ਨਵੀਂ ਤਾਇਨਾਤ ਕੀਤੀਆਂ ਗਈਆਂ ਐਸ ਆਈ ਜਤਿੰਦਰ ਕੌਰ ਨੇ ਥਾਣਾ ਛਾਜਲੀ ਵਿਖੇ ਥਾਣਾ ਮੁਖੀ ਵਜੋਂ ਆਪਣਾ ਅਹੁਦਾ ਸੰਭਾਲ ਲਿਆ ਹੈ | ਅਹੁਦਾ ਸੰਭਾਲਦੇ ਹੀ ਉਨ੍ਹਾਂ ਵੱਲੋਂ ਇਲਾਕੇ ਦੀਆਂ ਵੱਖ-ਵੱਖ ਪਿੰਡ ਪੰਚਾਇਤਾਂ ਦੇ ਨੁਮਾਇੰਦਿਆਂ ਨਾਲ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ | ਉਨ੍ਹਾਂ ਪੰਚਾਇਤ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਪੁਲਿਸ ਦਾ ਸਾਥ ਦੇਣ ਅਤੇ ਕਿਸੇ ਵੀ ਸ਼ੱਕੀ ਗਤੀਵਿਧੀ ਬਾਰੇ ਤੁਰੰਤ ਜਾਣਕਾਰੀ ਮੁਹੱਈਆ ਕਰਵਾਉਣ | ਉਨ੍ਹਾਂ ਕਿਹਾ ਕਿ ਪੁਲਿਸ ਅਤੇ ਪੰਚਾਇਤਾਂ ਦੀ ਸਾਂਝ ਨਾਲ ਹੀ ਇਲਾਕੇ ਨੂੰ ਅਪਰਾਧ ਮੁਕਤ ਅਤੇ ਅਮਨ-ਚੈਨ ਵਾਲਾ ਬਣਾਇਆ ਜਾ ਸਕਦਾ ਹੈ | ਇਸ ਮੌਕੇ ਤੇ ਸਰਪੰਚ ਗੁਰਬਿਆਸ ਸਿੰਘ ਛਾਜਲੀ, ਜਗਤਾਰ ਸਿੰਘ ਗੋਬਿੰਦਗੜ੍ਹ ਜੇਜੀਆਂ, ਗੁਰਪ੍ਰੀਤ ਸਿੰਘ ਉਗਰਾਹਾਂ, ਨੰਬਰਦਾਰ ਭੁਪਿੰਦਰ ਸਿੰਘ ਨੀਲੋਵਾਲ, ਨੰਬਰਦਾਰ ਜਗਤਾਰ ਸਿੰਘ ਛਾਜਲਾ, ਮਾਲਵਿੰਦਰ ਸਿੰਘ ਕੌਹਰੀਆਂ, ਬਲਦੀਪ ਸਿੰਘ ਖੋਖਰ, ਰੋਹੀ ਸਿੰਘ ਅਤੇ ਰਘਵੀਰ ਸਿੰਘ ਨੀਲੋਵਾਲ ਆਦਿ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ |