ਧੂਰੀ, 27 ਫਰਵਰੀ (ਸੁਖਵੰਤ ਸਿੰਘ ਭੁੱਲਰ) - ਸਮੱਗਰਾ ਸਿੱਖਿਆ ਅਧੀਨ ਸਰਕਾਰੀ ਮਿਡਲ ਸਕੂਲ ਲੱਛਮੀ ਬਾਗ ਧੂਰੀ ਵਿਖੇ ਸਕੂਲ ਮੁਖੀ ਮੰਜੂ ਬਾਲਾ ਦੀ ਯੋਗ ਅਗਵਾਈ ਵਿੱਚ ਸਕੂਲ ਵਿੱਚ ਆਏ ਨਵੇਂ ਕੰਪਿਊਟਰਾਂ ਦਾ ਉਦਘਾਟਨ ਕੀਤਾ ਗਿਆ | ਇਸ ਮੌਕੇ ਵਿਸ਼ੇਸ਼ ਤੌਰ ਐਸ.ਐਮ.ਸੀ. ਕਮੇਟੀ ਦੇ ਸਮੂਹ ਮੈਂਬਰਜ਼, ਐਮ.ਸੀ. ਬਲਜੀਤ ਕੌਰ, ਸਥਾਨਕ ਕਮੇਟੀ ਮੈਂਬਰਜ਼ ਗੁਰਤੇਜ ਸਿੰਘ ਤੇਜੀ, ਬੱਚਿਆ ਦੇ ਮਾਪੇ ਅਤੇ ਧੂਰੀ ਬਲਾਕ ਦੇ ਬੀ.ਐਨ.ਓ. ਵਿਪਨ ਕੁਮਾਰ ਗਰਗ ਨੇ ਸ਼ਿਰਕਤ ਕੀਤੀ | ਐਸ.ਐਮ.ਸੀ. ਕਮੇਟੀ ਦੇ ਸਿੱਖਿਆ ਸ਼ਾਸਤਰੀ ਤਰਸੇਮ ਕੁਮਾਰ ਮਿੱਤਲ ਨੇ ਕਿਹਾ ਕਿ ਇਹ ਕੰਪਿਊਟਰ ਅੱਜ ਦੇ ਆਧੁਨਿਕ ਯੁੱਗ ਵਿੱਚ ਬੱਚਿਆ ਦੀ ਕੰਪਿਊਟਰ ਸਿੱਖਿਆ ਲਈ ਲਾਹੇਵੰਦ ਸਾਬਿਤ ਹੋਣਗੇ | ਕੰਪਿਊਟਰ ਅਧਿਆਪਕ ਮਹਿੰਦਰ ਕੁਮਾਰ ਗਰਗ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਬੱਚਿਆ ਲਈ ਕੰਪਿਊਟਰ ਸਿੱਖਿਆ ਇੱਕ ਵਰਦਾਨ ਹੈ | ਸਕੂਲ ਮੁਖੀ ਮੰਜੂ ਬਾਲਾ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ | ਇਸ ਮੌਕੇ ਹੋਰਨਾਂ ਤੋਂ ਇਲਾਵਾ ਵਰਿੰਦਰ ਕੌਰ, ਨੀਤੂ ਸੇਠ, ਮੋਨਿਕਾ ਰਾਣੀ ਸਮੇਤ ਸਕੂਲ ਦਾ ਸਮੂਹ ਸਟਾਫ਼ ਮੌਜੂਦ ਸੀ |