16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-03-2026

29ਵਾਂ ਖ਼ੂਨਦਾਨ ਕੈਂਪ ਆਯੋਜਿਤ, 44 ਯੂਨਿਟ ਖ਼ੂਨ ਇਕੱਤਰ <br/>

ਅਜੀਤ ਡੈਸਕ 01-03-2026
ਧੂਰੀ, 28 ਫਰਵਰੀ (ਧਾਂਦਰਾ) - ਬੰਦੀ ਛੋੜ ਗ਼ਰੀਬ ਦਾਸ ਦੇ ਬੋਧ ਦਿਵਸ ਸਮਾਗਮ ਦੇ ਮੌਕੇ 'ਤੇ ਸਤਲੋਕ ਆਸ਼ਰਮ ਧੂਰੀ ਵਿਖੇ ਮਨੁੱਖਤਾ ਦੀ ਭਲਾਈ ਨੂੰ ਸਮਰਪਿਤ ਇੱਕ ਵਿਸ਼ਾਲ ਖ਼ੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ | ਇਹ ਕੈਂਪ ਮਿੱਤਲ ਹੈਲਥ ਕੇਅਰ ਸੈਂਟਰ ਸੰਗਰੂਰ ਦੇ ਸਹਿਯੋਗ ਨਾਲ ਲਗਾਇਆ ਗਿਆ, ਜਿਸ ਵਿੱਚ ਸੰਗਤਾਂ ਅਤੇ ਸੇਵਾਦਾਰਾਂ ਵੱਲੋਂ ਭਾਰੀ ਉਤਸ਼ਾਹ ਨਾਲ ਭਾਗ ਲਿਆ ਗਿਆ | ਕੈਂਪ ਦੌਰਾਨ 44 ਯੂਨਿਟ ਖ਼ੂਨ ਇਕੱਤਰ ਕੀਤਾ ਗਿਆ, ਜੋ ਲੋੜਵੰਦ ਮਰੀਜ਼ਾਂ ਦੀ ਜ਼ਿੰਦਗੀ ਬਚਾਉਣ ਵਿੱਚ ਮਦਦਗਾਰ ਸਾਬਤ ਹੋਵੇਗਾ | ਖ਼ੂਨਦਾਨ ਕੈਂਪ ਦੀ ਸ਼ੁਰੂਆਤ ਸੰਤ ਰਾਮਪਾਲ ਦੇ ਉਪਦੇਸ਼ਾਂ ਅਨੁਸਾਰ 'ਮਨੁੱਖਤਾ ਦੀ ਸੇਵਾ ਹੀ ਸੱਚੀ ਸੇਵਾ ਹੈ' ਦੇ ਸੰਦੇਸ਼ ਨਾਲ ਕੀਤੀ ਗਈ | ਬਲੱਡ ਸੈਂਟਰ ਦੀ ਮੈਡੀਕਲ ਟੀਮ ਵੱਲੋਂ ਖ਼ੂਨਦਾਨੀਆਂ ਦੀ ਪੂਰੀ ਜਾਂਚ ਅਤੇ ਸੁਰੱਖਿਆ ਮਾਪਦੰਡਾਂ ਅਨੁਸਾਰ ਖ਼ੂਨ ਇਕੱਤਰ ਕੀਤਾ ਗਿਆ |

ਪਿਛਲੀ ਖ਼ਬਰ ਜ਼ਿਲ੍ਹਾ ਸੰਗਰੂਰ ਦਾ ਉੱਦਮੀ ਕਿਸਾਨ ਅਮਨਿੰਦਰ ਸਿੰਘ ਮਨੀ 'ਇਨੋਵੇਟਿਵ ਫਾਰਮਰ' ਐਵਾਰਡ ਨਾਲ ਸਨਮਾਨਿਤ <br/> ਅਗਲੀ ਖ਼ਬਰ ਕਾਂਗਰਸ ਮਹਾਂ ਰੈਲੀ ਵਿਚ ਵਰਕਰਾਂ ਦਾ ਦੇਖਣ ਨੂੰ ਮਿਲਿਆ ਭਾਰੀ ਉਤਸ਼ਾਹ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।