16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-03-2026

ਕਰਮਜੀਤ ਸਿੰਘ ਪੁੰਨਾਵਾਲ ਨੂੰ ਦਿਹਾਤੀ ਯੂਥ ਸਰਕਲ ਪ੍ਰਧਾਨ ਕੀਤਾ ਨਿਯੁਕਤ

ਅਜੀਤ ਡੈਸਕ 01-03-2026
ਧੂਰੀ, 28 ਫਰਵਰੀ (ਸੁਖਵੰਤ ਸਿੰਘ ਭੁੱਲਰ) - ਸ਼੍ਰੋਮਣੀ ਅਕਾਲੀ ਦਲ ਬਾ ਦੇ ਹਲਕਾ ਇੰਚਾਰਜ ਧੂਰੀ ਸ. ਰਣਜੀਤ ਸਿੰਘ ਕਾਤਰੋਂ ਵਲੋਂ ਅੱਜ ਪਾਰਟੀ ਨੂੰ ਮਜ਼ਬੂਤ ਕਰਨ ਲਈ ਨਵੇਂ ਅਹੁਦੇਦਾਰਾਂ ਦੀਆਂ ਨਿਯੁਕਤੀਆਂ ਕੀਤੀਆਂ ਜਿਸ ਵਿਚ ਸ. ਕਰਮਜੀਤ ਸਿੰਘ ਬਿੱਟੂ ਪੁੰਨਾਂਵਾਲ ਮੈਂਬਰ ਪੰਚਾਇਤ ਨੂੰ ਦਿਹਾਤੀ ਸਰਕਲ ਪ੍ਰਧਾਨ ਯੂਥ ਵਿੰਗ ਨਿਯੁਕਤ ਕੀਤਾ ਗਿਆ | ਇਸ ਮੌਕੇ ਸ ਰਣਜੀਤ ਸਿੰਘ ਕਾਤਰੋਂ ਨੇ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵਿਚ ਯੂਥ ਵਿੰਗ ਦੀ ਵੱਡੀ ਭੂਮਿਕਾ ਹੈ ਜਿਸ ਨਾਲ ਪਾਰਟੀ ਨੂੰ ਵੱਡੀ ਪੱਧਰ 'ਤੇ ਮਜ਼ਬੂਤੀ ਮਿਲੀ ਹੈ ਅਤੇ ਕਰਮਜੀਤ ਸਿੰਘ ਪੁੰਨਾਵਾਲ ਜੋ ਕਿ ਮਿਹਨਤੀ ਨੌਜਵਾਨ ਹਨ, ਪਾਰਟੀ ਦੇ ਯੂਥ ਕਾਡਰ ਨੂੰ ਮਜ਼ਬੂਤ ਕਰਨਗੇ | ਇਸ ਮੌਕੇ ਉਨ੍ਹਾਂ ਨਾਲ ਸੰਜੀਵ ਕੁਮਾਰ ਪੈਂਟਾ ਧੂਰੀ ਸ਼ਹਿਰੀ ਪ੍ਰਧਾਨ, ਰਵੀਇੰਦਰ ਸਿੰਘ ਈਸੜਾ ਸੀਨੀਅਰ ਅਕਾਲੀ ਆਗੂ ਸੁਖਵਿੰਦਰ ਸਿੰਘ ਪੁੰਨਾਵਾਲ, ਅਵਤਾਰ ਸਿੰਘ ਬਬਲੀ, ਹਰਜੀਤ ਸਿੰਘ ਪੁੰਨਾਵਾਲ, ਰਸਵਿੰਦਰ ਸਿੰਘ, ਰਾਜਵੀਰ ਸਿੰਘ ਮਨਪ੍ਰੀਤ ਸਿੰਘ ਮਨੀ ,ਮਨਜੀਤ ਸਿੰਘ ਰਾਜੂ ਮੈਂਬਰ, ਹੈਪੀ ਮੈਂਬਰ ਪੁੰਨਾਵਲ, ਨਿਰਭੈ ਸਿੰਘ, ਜਸਪਾਲ ਸਿੰਘ, ਅਮਨਦੀਪ ਸਿੰਘ ਸਾਬਕਾ ਪੰਚ, ਬਲਵਿੰਦਰ ਸਿੰਘ ਅਕਾਲੀ, ਜੁਗਰਾਜ ਸਿੰਘ ਖੰਗੂੜਾ, ਬੱਬੀ ਪੁੰਨਾਂਵਾਲ ਆਦਿ ਵੀ ਹਾਜਰ ਸਨ |
ਪਿਛਲੀ ਖ਼ਬਰ ਕਿਸਾਨਾਂ ਵਲੋਂ ਡੀ. ਸੀ. ਦਫ਼ਤਰ ਬਠਿੰਡਾ ਅੱਗੇ ਲਲਕਾਰ ਰੈਲੀ 6 ਨੂੰ ਅਗਲੀ ਖ਼ਬਰ ਜ਼ਿਲ੍ਹਾ ਸੰਗਰੂਰ ਦਾ ਉੱਦਮੀ ਕਿਸਾਨ ਅਮਨਿੰਦਰ ਸਿੰਘ ਮਨੀ 'ਇਨੋਵੇਟਿਵ ਫਾਰਮਰ' ਐਵਾਰਡ ਨਾਲ ਸਨਮਾਨਿਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।