ਮਲੇਰਕੋਟਲਾ, 28 ਫਰਵਰੀ (ਪਾਰਸ ਜੈਨ, ਮਨਜਿੰਦਰ ਸਿੰਘ ਸਰੋਦ) - ਰੋਟਰੀ ਕਲੱਬ ਮਲੇਰਕੋਟਲਾ ਵੱਲੋਂ ਸਥਾਨਕ ਮਲੇਰਕੋਟਲਾ ਕਲੱਬ 'ਚ ਪ੍ਰਧਾਨ ਡਾ. ਸਈਅਦ ਤਨਵੀਰ ਹੁਸੈਨ ਦੀ ਦੇਖ-ਰੇਖ ਹੇਠ ਰੋਜ਼ਾ ਇਫਤਾਰ ਪਾਰਟੀ ਦਾ ਆਯੋਜਨ ਕੀਤਾ ਗਿਆ ਜਿਸ 'ਚ ਵਿਧਾਇਕ ਡਾਕਟਰ ਜਮੀਲ ਉਰ ਰਹਿਮਾਨ ਤੋਂ ਇਲਾਵਾ ਸ਼ਹਿਰ ਦੇ ਹੋਰ ਪਤਵੰਤਿਆਂ ਨੇ ਵੀ ਵੱਡੀ ਗਿਣਤੀ 'ਚ ਹਾਜ਼ਰੀ ਲਗਵਾਈ | ਪ੍ਰਧਾਨ ਡਾ. ਸਈਅਦ ਤਨਵੀਰ ਹੁਸੈਨ ਨੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਖੁਸ਼ਕਿਸਮਤੀ ਹੈ ਕਿ ਇਫ਼ਤਾਰ ਪਾਰਟੀ 'ਚ ਸਾਰੇ ਧਰਮਾਂ ਦੇ ਲੋਕਾਂ ਨੇ ਉਨ੍ਹਾਂ ਦੀ ਬੇਨਤੀ 'ਤੇ ਤਸ਼ਰੀਫ਼ ਲਿਆਂਦੀ | ਉਨ੍ਹਾਂ ਕਿਹਾ ਕਿ ਰੋਜ਼ਾ ਭਾਈਚਾਰਕ ਸਾਂਝ ਨੂੰ ਵਧਾਉਂਦਾ ਹੈ, ਜਿਸ ਦੀ ਮੌਜੂਦਾ ਹਾਲਤਾਂ 'ਚ ਬਹੁਤ ਜ਼ਿਆਦਾ ਜ਼ਰੂਰਤ ਹੈ | ਵਿਧਾਇਕ ਡਾ.ਜਮੀਲ ਉਰ ਰਹਿਮਾਨ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਰੋਜ਼ਾ ਸਾਨੂੰ ਅਨੁਸ਼ਾਸਨ ਸਿਖਾਉਂਦਾ ਹੈ | ਰੋਜ਼ਾ ਰੱਖਣ ਵਾਲਾ ਰੱਬ ਤੋਂ ਡਰ ਕੇ ਬਹੁਤ ਸਾਰੀਆਂ ਬੁਰਾਈਆਂ ਤੋਂ ਬਚਣ ਦੀ ਕੋਸ਼ਿਸ਼ ਕਰਦਾ ਹੈ | ਮੁਫ਼ਤੀ ਅਬਦੁਲ ਮਲਿਕ ਨੇ ਕਿਹਾ ਕਿ ਰੋਜ਼ੇ ਦੇ ਪਵਿੱਤਰ ਮਹੀਨੇ 'ਚ ਮੁਸਲਮਾਨ ਜ਼ਕਾਤ ਦੇ ਰੂਪ 'ਚ ਲੋੜਵੰਦਾਂ ਦੀ ਮਦਦ ਕਰਦੇ ਹਨ | ਜਿਸ ਨਾਲ ਗ਼ਰੀਬਾਂ ਨੂੰ ਆਰਥਿਕ ਤੌਰ ਤੇ ਸਹਾਰਾ ਮਿਲਦਾ ਹੈ | ਇਸ ਇਫਤਾਰ ਪਾਰਟੀ 'ਚ ਪੀ.ਡੀ.ਜੀ ਅਮਜਦ ਅਲੀ, ਅਸਿਸਟੈਂਟ ਗਵਰਨਰ ਨੋਮੀਨੇਟਡ ਰਾਸ਼ਿਦ ਸ਼ੇਖ, ਅਸਿਸਟੈਂਟ ਗਵਰਨਰ ਸੁਰਿੰਦਰ ਸੋਫਤ, ਡਾਕਟਰ ਮੁਹੰਮਦ ਸ਼ਬੀਰ, ਬਲਵਿੰਦਰ ਸਿੰਘ ਭਾਟੀਆ, ਮੁਹੰਮਦ ਰਫੀਕ, ਕੈਸ਼ੀਅਰ ਮੁਹੰਮਦ ਜਮੀਲ, ਮੁਹੰਮਦ ਯਾਸੀਨ ਜੁਬੈਰੀ, ਨਦੀਮ ਅਸ਼ਰਫ, ਉਸਮਾਨ ਸਿੱਦੀਕੀ, ਪਿ੍ੰਸੀਪਲ ਅਸਰਾਰ ਨਿਜ਼ਾਮੀ, ਜਸਵੀਰ ਸਿੰਘ ਕੇ.ਐਸ ਇੰਡਸਟਰੀ, ਨਰੇਸ਼ ਕੁਮਾਰ, ਵਿਪਨ ਸੇਠੀ, ਸ਼ੰਕੀ ਗੋਇਲ, ਮਨੀਸ਼ ਢੰਡ, ਕੁਲਵਿੰਦਰ ਸਿੰਘ ਸ਼ਾਮਿਲ ਸਨ | ਮੰਚ ਦਾ ਸੰਚਾਲਨ ਸੈਕਟਰੀ ਐਡਵੋਕੇਟ ਇਕਬਾਲ ਅਹਿਮਦ ਨੇ ਕੀਤਾ |