ਸੰਗਰੂਰ, 28 ਫਰਵਰੀ (ਸੁਖਵਿੰਦਰ ਸਿੰਘ ਫੁੱਲ) - ਲਾਗਲੇ ਪਿੰਡ ਚੰਗਾਲ ਵਿਖੇ ਪੰਜਾਬ ਸਰਕਾਰ ਵੱਲੋਂ ਨਵੇਂ ਸਰਕਾਰੀ ਹੋਮਿਓਪੈਥਿਕ ਮੈਡੀਕਲ ਕਾਲਜ ਅਤੇ ਹਸਪਤਾਲ ਸਥਾਪਤ ਕਰਨ ਲਈ ਚੱਲ ਰਹੀਆਂ ਗਤੀਵਿਧੀਆਂ ਨੰੂ ਪੂਰਾ ਕਰਨ ਦੇ ਮਨੋਰਥ ਨਾਲ ਡਾ: ਰਾਜੀਵ ਕੁਮਾਰ ਜਿੰਦੀਆ ਜ਼ਿਲ੍ਹਾ ਹੋਮਿਓਪੈਥੀ ਅਫ਼ਸਰ ਪਟਿਆਲਾ ਨੰੂ ਨੋਡਲ ਅਫ਼ਸਰ ਕਮ ਚੇਅਰਮੈਨ ਨਿਯੁਕਤ ਕੀਤਾ ਹੈ | ਹੋਮਿਓਪੈਥਿਕ ਵਿਭਾਗ ਪੰਜਾਬ ਦੇ ਮੁਖੀ ਡਾ: ਹਰਿੰਦਰਪਾਲ ਸਿੰਘ ਅਨੁਸਾਰ ਇਸ ਮਨੋਰਥ ਲਈ ਇੱਕ ਕਮੇਟੀ ਗਠਿਤ ਕੀਤੀ ਗਈ ਹੈ ਜਿਸ ਵਿੱਚ ਡਾ: ਰਾਜੀਵ ਕੁਮਾਰ ਜਿੰਦੀਆ ਚੇਅਰਮੈਨ, ਡਾ: ਕੁਲਦੀਪ ਸਿੰਘ ਸੰਧੂ ਸਹਾਇਕ ਪ੍ਰੋਫੈਸਰ ਰਾਜਿੰਦਰਾ ਮੈਡੀਕਲ ਕਾਲਜ ਅਤੇ ਹਸਪਤਾਲ ਪਟਿਆਲਾ, ਡਾ: ਵਿਨੋਦ ਸਿੰਗਲਾ ਸਾਬਕਾ ਪਿ੍ੰਸੀਪਲ ਲਾਰਡ ਮਹਾਂਵੀਰ ਹੋਮਿਓਪੈਥਿਕ ਕਾਲਜ ਲੁਧਿਆਣਾ ਅਤੇ ਡਾ: ਏ.ਐਸ.ਮਾਨ ਸਾਬਕਾ ਹੋਮਿਓਪੈਥਿਕ ਮੈਡੀਕਲ ਅਫ਼ਸਰ ਸੰਗਰੂਰ ਨੰੂ ਮੈਂਬਰ ਨਿਯੁਕਤ ਕੀਤਾ ਗਿਆ ਹੈ | ਕਮੇਟੀ ਵਿੱਚ ਡਾਇਰੈਕਟਰ ਮੈਡੀਕਲ ਸਿੱਖਿਆ ਅਤੇ ਖੋਜ਼ ਪੰਜਾਬ ਦਫ਼ਤਰ ਇੱਕ ਨੁਮਾਇੰਦਾ ਵੀ ਸ਼ਾਮਲ ਹੋਵੇਗਾ |