ਸੁਨਾਮ ਊਧਮ ਸਿੰਘ ਵਾਲਾ, 28 ਫਰਵਰੀ (ਭੁੱਲਰ, ਧਾਲੀਵਾਲ) - ਪਿੰ੍ਰਸੀਪਲ ਕੁਲਦੀਪ ਸਿੰਘ ਧੀਮਾਨ ਸ਼ਹੀਦ ਊਧਮ ਸਿੰਘ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਆਈ ਐਮ ਸੀ ਚੇਅਰਮੈਨ ਸੁਰਜੀਤ ਸਿੰਘ ਗਹੀਰ ਅਤੇ ਐਮ ਡੀ ਇੰਡਸਟਰੀਜ਼ ਚੈਂਬਰ ਦੀ ਮੌਜੂਦਗੀ ਵਿਚ ਉਦਯੋਗਪਤੀਆਂ ਨਾਲ ਮੀਟਿੰਗ ਕੀਤੀ ਗਈ | ਜਿਸ ਵਿਚ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਵਿਸਥਾਰ ਸਹਿਤ ਵਿਚਾਰ ਚਰਚਾ ਕੀਤੀ ਗਈ | ਚੇਅਰਮੈਨ ਸੁਰਜੀਤ ਸਿੰਘ ਗਹੀਰ ਵਲੋਂ ਵਿਸ਼ਵਾਸ ਦਿਵਾਇਆ ਗਿਆ ਕਿ ਆਉਣ ਵਾਲੇ ਸਮੇਂ 'ਚ ਸਥਾਨਕ ਆਈ.ਟੀ.ਆਈ ਨੂੰ ਹਰ ਤਰ੍ਹਾਂ ਬਿਹਤਰ ਬਣਾਉਣ ਦੇ ਨਾਲ-ਨਾਲ ਜਿੱਥੇ ਬਹੁਤ ਵਧੀਆ ਗਰੇਡਿੰਗ ਵਿਚ ਲਿਜਾਇਆ ਜਾਵੇਗਾ ਉੱਥੇ ਹੀ ਅਪਰੈਟਸਿਪ ਪਲੇਸਮੈਂਟ ਨੂੰ ਸੌ ਫ਼ੀਸਦੀ ਯਕੀਨੀ ਬਣਾਇਆ ਜਾਵੇਗਾ | ਇਸ ਮੌਕੇ ਗਹੀਰ ਐਗਰੋ ਇੰਡਸਟਰੀਜ਼ ਲਿਮਟਿਡ ਤੋਂ ਚੇਅਰਮੈਨ ਸੁਰਜੀਤ ਸਿੰਘ ਗਹੀਰ, ਸੁਖਵਿੰਦਰ ਸਿੰਘ ਜਸਵੰਤ ਐਗਰੀਕਲਚਰਲ ਇੰਡਸਟਰੀਜ਼, ਜੈ ਸਿੰਘ ਮਰਾਹੜ ਪਾਵਰ ਕੰਟਰੋਲ ਪ੍ਰਾਈਵੇਟਵ ਲਿਮਟਿਡ, ਜਸਵੀਰ ਸਿੰਘ ਐਂਡ ਬਰਦਰਜ ਗੁਰਦੇਵ ਐਗਰੋ ਟੈਕਨੀਕਲ, ਬਲਦੇਵ ਸਿੰਘ ਭੋਡੇ ਇੰਜੀਨੀਅਰਿੰਗ ਵਰਕਰਜ਼, ਹਰਵਿੰਦਰ ਸਿੰਘ ਦਿਉਸੀ ਵੀ ਕੇ ਕੰਬਾਈਨ ਇੰਡਸਟਰੀਜ਼, ਹਰਮੀਤ ਸਿੰਘ ਆਰ.ਐਸ.ਬੀ. ਇੰਡਸਟਰੀਜ਼, ਸਸੀ ਧੀਮਾਨ ਤੋਂ ਇਲਾਵਾ ਕਮਲਜੀਤ ਸਿੰਘ, ਚਰਨਜੀਤ ਕਾਲੜਾ, ਗਗਨਦੀਪ ਸਿੰਘ, ਜਗਸੀਰ ਸਿੰਘ ਭੰਗੂ ਨਗਿੰਦਰ ਜੋਸ਼ੀ, ਮਨਵਿੰਦਰ ਸਿੰਘ, ਹਰਮੀਤ ਸਿੰਘ, ਨੈਬ ਸਿੰਘ, ਜਸਵਿੰਦਰ ਸਿੰਘ, ਦੀਪਕ ਕੁਮਾਰ, ਵਿਨੋਦ ਕੁਮਾਰ ਸੁਪਰਡੈਂਟ, ਹਰਵਿੰਦਰ ਸਿੰਘ ਸਤੌਜ, ਸਰਬਜੀਤ ਸਿੰਘ, ਸੁਰਜੀਤ ਸਿੰਘ, ਮੈਡਮ ਸੁਨੀਤਾ ਗਰਗ, ਮਨਦੀਪ ਕੌਰ, ਵੀਰਪਾਲ ਕੌਰ, ਰੋਬਿਨ ਸਿੰਘ ਅਤੇ ਚਰਨ ਸਿੰਘ ਆਦਿ ਮੌਜੂਦ ਸਨ |