ਮਲੇਰਕੋਟਲਾ, 28 ਫ਼ਰਵਰੀ (ਮੁਹੰਮਦ ਹਨੀਫ਼ ਥਿੰਦ) - ਸਾਬਕਾ ਸੂਚਨਾ ਕਮਿਸ਼ਨਰ ਪੰਜਾਬ ਅਜੀਤ ਸਿੰਘ ਚੰਦੂਰਾਈਆਂ ਪਰਿਵਾਰ ਵਲੋਂ ਗੁਰਦੁਆਰਾ ਸ੍ਰੀ ਹਾਅ ਦਾ ਨਾਅਰਾ ਸਾਹਿਬ ਮਲੇਰਕੋਟਲਾ ਵਿਖੇ ਪ੍ਰਮਾਤਮਾ ਦੇ ਸ਼ੁਕਰਾਨੇ ਵਜੋਂ ਸ੍ਰੀ ਅਖੰਡ ਪਾਠ ਦੇ ਭੋਗ ਪਾਏ ਗਏ ਅਤੇ ਹਜ਼ੂਰੀ ਰਾਗੀ ਭਾਈ ਨਰਿੰਦਰਪਾਲ ਸਿੰਘ ਦੇ ਰਾਗੀ ਜਥੇ ਨੇ ਗੁਰਬਾਣੀ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ | ਇਸ ਮੌਕੇ ਸ. ਗੁਰਲਵਲੀਨ ਸਿੰਘ ਸਿੱਧੂ ਸਾਬਕਾ ਡਿਪਟੀ ਕਮਿਸ਼ਨਰ ਵਲੋਂ ਸਮੂਹ ਸੰਗਤਾਂ ਦਾ ਧੰਨਵਾਦ ਕਰਦਿਆਂ ਸ. ਅਜੀਤ ਸਿੰਘ ਚੰਦੂਰਾਈਆਂ ਦੇ ਪਰਿਵਾਰ ਦੀਆਂ ਸਮਾਜਿਕ ਅਤੇ ਧਾਰਮਿਕ ਅਤੇ ਰਾਜਨੀਤਿਕ ਖੇਤਰ ਵਿਚ ਸੇਵਾਵਾਂ ਦਾ ਵਿਸਥਾਰ ਸਹਿਤ ਜ਼ਿਕਰ ਕੀਤਾ ਗਿਆ | ਇਸ ਮੌਕੇ ਸਾਬਕਾ ਮੰਤਰੀ ਚੌਧਰੀ ਅਬਦੁਲ ਗੱਫਾਰ, ਜ਼ਿਲ੍ਹਾ ਪ੍ਰਧਾਨ ਮੈਡਮ ਨਿਸ਼ਾਤ ਅਖ਼ਤਰ ਕਾਂਗਰਸ, ਜਾਹਿਦਾ ਸੁਲੇਮਾਨ ਹਲਕਾ ਇੰਚਾਰਜ ਅਕਾਲੀ ਦਲ, ਜਗਵੰਤ ਸਿੰਘ ਜੱਗੀ ਅਹਿਮਦਗੜ੍ਹ, ਅਮਨਬੀਰ ਸਿੰਘ ਚੈਰੀ, ਪ੍ਰੀਤ ਟਰੈਕਟਰਜ਼ ਰੂਬਨ ਬੜਿੰਗ, ਜਸਵੀਰ ਸਿੰਘ ਜੱਸੀ ਮੰਨਵੀਂ, ਐਡਵੋਕੇਟ ਹਰਦੀਪ ਸਿੰਘ ਖਟੜਾ, ਐਡਵੋਕੇਟ ਮਨਦੀਪ ਸਿੰਘ ਚਹਿਲ, ਐਡਵੋਕੇਟ ਮਾਨਵ ਸਨੇਹਪਾਲ, ਐਡਵੋਕੇਟ ਤੀਰਥ ਸਿੰਘ ਧਨੋਆ, ਜਸਵੀਰ ਸਿੰਘ ਦਿਓਲ, ਮਨਸ਼ਾਤ ਸਿੰਘ ਜਲਾਲਾਬਾਦ, ਸੁਖਜੀਵਨ ਸਿੰਘ ਸਰੋਦ, ਸਰਪੰਚ ਹਰਜੀਤ ਸਿੰਘ, ਗੁਰਮੀਤ ਸਿੰਘ ਬੁਰਜ, ਹਰਦੇਵ ਸਿੰਘ ਸੇਹਕੇ, ਅੰਮਿ੍ਤਪਾਲ ਸਿੰਘ, ਕਰਮ ਸਿੰਘ ਭੂਦਨ, ਪਿ੍ੰਸੀਪਲ ਬਲਜੀਤ ਸਿੰਘ, ਪਿ੍ੰਸੀਪਲ ਗੁਰਪ੍ਰੀਤ ਸਿੰਘ ਜਵੰਦਾ, ਗਿਆਨੀ ਅਮਰ ਸਿੰਘ ਦਸ਼ਮੇਸ਼ ਕੰਬਾਈਨ, ਹਾਜੀ ਤੁਫੈਲ ਮਲਿਕ, ਸਰਪੰਚ ਨਰੇਸ਼ ਕੁਮਾਰ ਨਾਰੀਕੇ, ਸੁਰਿੰਦਰ ਸਿੰਘ ਰਟੋਲਾਂ, ਪਰਮੇਸ਼ਰ ਸਿੰਘ ਮੰਨਵੀਂ, ਢਾਡੀ ਬਲਿਹਾਰ ਸਿੰਘ, ਜ਼ਿਲ੍ਹਾ ਪ੍ਰਧਾਨ ਜਗਤ ਕਥੂਰੀਆ ਭਾਜਪਾ, ਅੰਕੂ ਯਖਮੀ, ਜਗਦੀਸ਼ ਕਿੰਗਰ, ਮਹਿੰਦਰ ਸਿੰਘ ਪਰੂਥੀ, ਮਾਸਟਰ ਹਰਪ੍ਰੀਤ ਸਿੰਘ ਭੰਗੂ, ਸਰਪੰਚ ਸੁਖਵਿੰਦਰ ਸਿੰਘ ਹਥੋਆ, ਬਿੱਕਰ ਸਿੰਘ ਹਥੋਆ, ਕੈਪਟਨ ਦਰਸ਼ਨ ਸਿੰਘ, ਹਰਬੰਸ ਸਿੰਘ ਭੱਟੀ ਕਿਲ੍ਹਾ, ਹਰਿੰਦਰ ਸਿੰਘ ਢੀਂਡਸਾ, ਪ੍ਰਧਾਨ ਬਹਾਦਰ ਸਿੰਘ, ਪਿ੍ੰਸੀਪਲ ਮੰਗਤ ਸਿੰਘ, ਮਾਸਟਰ ਹਰਬੰਸ ਸਿੰਘ, ਹਰਫੂਲ ਸਿੰਘ ਸਰੋਦ, ਪਰਮਿੰਦਰ ਸਿੰਘ ਗੋਗਾ, ਸਰਪੰਚ ਜਗਦੀਸ਼ ਸਿੰਘ ਘੁੰਮਣ, ਸਾਬਕਾ ਏਡੀਸੀ ਬਹਾਦਰ ਸਿੰਘ, ਰਛਪਾਲ ਸਿੰਘ ਮੰਨਵੀਂ ਐਸ.ਪੀ ਤੋਂ ਇਲਾਵਾ ਵੱਡੀ ਗਿਣਤੀ ਵਿਚ ਮਲੇਰਕੋਟਲਾ ਅਤੇ ਅਮਰਗੜ੍ਹ ਇਲਾਕਿਆਂ ਨਾਲ ਸਬੰਧਤ ਲੋਕਾਂ ਨੇ ਹਾਜ਼ਰੀ ਭਰੀ |