ਸੰਗਰੂਰ, 28 ਫਰਵਰੀ (ਅਮਨਦੀਪ ਸਿੰਘ ਬਿੱਟਾ) - ਬੱਗੂਆਣਾ ਵੈਲਫੇਅਰ ਕਮੇਟੀ ਵਲੋਂ ਇੱਕ ਜ਼ਰੂਰਤਮੰਦ ਪਰਿਵਾਰ ਦੀ ਲੜਕੀ ਦਾ ਵਿਆਹ ਕਰਵਾਇਆ ਗਿਆ | ਕਮੇਟੀ ਦੇ ਚੇਅਰਮੈਨ ਭੁਪਿੰਦਰ ਸ਼ਰਮਾ ਅਤੇ ਪ੍ਰਧਾਨ ਬਲਕਾਰ ਸਿੰਘ ਨੇ ਦੱਸਿਆ ਕਿ ਸਬੰਧਤ ਪਰਿਵਾਰ ਰੇਹੜੀ ਆਦਿ ਲਗਾ ਕੇ ਜੀਵਨ ਬਸਰ ਕਰਦਾ ਹੈ ਅਤੇ ਆਰਥਿਕ ਤੰਗੀ ਤੁਰਸੀਆਂ ਦੇ ਚੱਲਦਿਆਂ ਪਰਿਵਾਰ ਲੜਕੀ ਦਾ ਵਿਆਹ ਕਰਨ ਤੋਂ ਅਸਮਰਥ ਸੀ | ਵੈਲਫੇਅਰ ਕਮੇਟੀ ਨੇ ਇਸ ਕੰਮ ਦਾ ਬੀੜਾ ਚੁੱਕਿਆ ਤੇ ਘਰੇਲੂ ਵਰਤੋਂ ਦੇ ਸਮਾਨ ਤੋਂ ਇਲਾਵਾ ਵਿਆਹ ਦੇ ਹੋਰ ਖ਼ਰਚਿਆਂ ਨੂੰ ਵੀ ਚੁੱਕਦਿਆਂ ਪਰਿਵਾਰ ਦੀ ਮਦਦ ਕੀਤੀ | ਇਸ ਮੌਕੇ ਸਬੰਧਿਤ ਪਰਿਵਾਰ ਦੇ ਰਿਸ਼ਤੇਦਾਰਾਂ ਤੋਂ ਇਲਾਵਾ ਜਨਰਲ ਸਕੱਤਰ ਹਰਦੀਪ ਸਿੰਘ, ਖ਼ਜ਼ਾਨਚੀ ਮਹਿੰਦਰਜੀਤ ਸਿੰਘ, ਸਕੱਤਰ ਮਨਦੀਪ ਸਿੰਘ ਲਾਡੀ, ਸਹਾਇਕ ਰਣਜੀਤ ਸਿੰਘ ਮੌਜੂਦ ਸਨ |