15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-03-2026

ਸਰਕਾਰੀ ਸਕੂਲ ਜਖੇਪਲ ਨੂੰ 17 ਕੰਪਿਊਟਰ ਅਰਪਣ ਕੀਤੇ <br/>

ਅਜੀਤ ਡੈਸਕ 01-03-2026
ਜਖੇਪਲ, 28 ਫਰਵਰੀ (ਮੇਜਰ ਸਿੰਘ ਸਿੱਧੂ) - ਸਿੱਖਿਆ ਵਿਭਾਗ ਪੰਜਾਬ ਵਲੋਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਸਿੱਖਿਆ ਦੇ ਤਕਨੀਕੀ ਯੁੱਗ ਨਾਲ ਜੋੜਨ ਅਤੇ ਸਮੇਂ ਦਾ ਹਾਣੀ ਬਣਾਉਣ ਲਈ ਕੈਬਨਿਟ ਮੰਤਰੀ ਸ਼੍ਰੀ ਅਮਨ ਅਰੋੜਾ ਦੀ ਅਗਵਾਈ ਹੇਠ ਪਿੰਡ ਜਖੇਪਲ ਦੀਆਂ ਪੰਚਾਇਤਾਂ ਦੇ ਯਤਨ ਸਦਕਾ ਸ਼੍ਰੀ ਰਾਮ ਕੁਮਾਰ ਕੁਆਰਡੀਨੇਟਰ ਵਿਧਾਨ ਸਭਾ ਹਲਕਾ ਸੁਨਾਮ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਜਖੇਪਲ ਨੂੰ 17 ਕੰਪਿਊਟਰ ਅਰਪਨ ਕੀਤੇ ਗਏ | ਸਰਪੰਚ ਗੁਰਚਰਨ ਸਿੰਘ ਨੇ ਵਿਦਿਆਰਥੀਆਂ ਨੂੰ ਇਸ ਨਵੇਂ ਯੁੱਗ ਦੀ ਕੰਪਿਊਟਰੀ ਸਿੱਖਿਆ ਵੱਲ ਵੱਧ ਤੋਂ ਵੱਧ ਧਿਆਨ ਦੇਣ ਲਈ ਪ੍ਰੇਰਿਆ ਤਾਂ ਕਿ ਵਿਦਿਆਰਥੀ ਆਉਣ ਵਾਲੇ ਸਮੇਂ ਵਿੱਚ ਤਰੱਕੀਆਂ ਕਰ ਸਕਣ | ਲੈਕ. ਕੁਲਵਿੰਦਰ ਸਿੰਘ ਮੋਹਲ ਨੇ ਆਏ ਮਹਿਮਾਨਾ ਦਾ ਧੰਨਵਾਦ ਕਰਦੇ ਹੋਏ ਵਿਦਿਆਰਥੀਆਂ ਨੂੰ ਇਸ ਤਕਨੀਕੀ ਯੁੱਗ ਵਿੱਚ ਸਿੱਖਿਆ ਦੇ ਖੇਤਰ ਵਿੱਚ ਸਖਤ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ ਤਾਂ ਕਿ ਵਿਦਿਆਰਥੀ ਸਮੇਂ ਦੇ ਹਾਣੀ ਬਣ ਸਕਣ | ਉਨ੍ਹਾਂ ਨੇ ਆਏ ਮਹਿਮਾਨ ਤੋਂ ਸਕੂਲ ਦੇ ਬਰਾਂਡੇ ਅਤੇ ਗਿਰੀ ਹੋਈ ਚਾਰ ਦੀਵਾਰੀ ਲਈ ਗਰਾਂਟ ਦੀ ਮੰਗ ਵੀ ਕੀਤੀ | ਹਲਕਾ ਕੁਆਰਡੀਨੇਟਰ ਰਾਮ ਕੁਮਾਰ ਨੇ ਇਸ ਮੰਗ ਨੂੰ ਜਲਦੀ ਪੂਰਾ ਕਰਨ ਦਾ ਭਰੋਸਾ ਦਿੱਤਾ | ਇਸ ਤੋ ਇਲਾਵਾ ਸਕੂਲ ਸਟਾਫ਼ ਵੱਲੋਂ ਪਿੰਡ ਜਖੇਪਲ ਦੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬਲਵੀਰ ਸਿੰਘ ਮਾਨ, ਬਲਾਕ ਸੰਮਤੀ ਮੈਂਬਰ ਬਲਕਾਰ ਸਿੰਘ ਅਤੇ ਜਗਰਾਜ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੌਕੇ ਹਲਕਾ ਕੁਆਰਡੀਨੇਟਰ ਰਾਮ ਕੁਮਾਰ, ਕੁਲਵੀਰ ਸਿੰਘ ਭੰਗੂ, ਸਰਪੰਚ ਗੁਰਚਰਨ ਸਿੰਘ ਚਾਓੁਬਾਸ, ਸਰਪੰਚ ਮਨਪ੍ਰੀਤ ਸਿੰਘ ਗੱਗੀ ਧਾਲੀਵਾਲਬਾਸ, ਸਰਪੰਚ ਕੇਵਲ ਸਿੰਘ ਹੰਬਲਬਾਸ, ਸਰਪੰਚ ਜਸਪਾਲ ਸਿੰਘ ਜਖੇਪਲਬਾਸ, ਸੀਨੀਅਰ ਆਗੂ ਮਾ. ਗੁਰਤੇਜ ਸਿੰਘ, ਪੰਚ ਅਤੇ ਬਲਾਕ ਪ੍ਰਧਾਨ ਦੀਪ ਸਿੰਘ, ਪੰਚ ਗੁਰਤੇਜ ਸਿੰਘ ਮਾਗਟ, ਰਿਟਾ. ਇੰਸ: ਰਾਜ ਕੁਮਾਰ, ਪੰਚ ਗੁਰਪਿਆਰ ਸਿੰਘ, ਅਮਰੀਕ ਸਿੰਘ, ਦਰਸ਼ਨ ਸਿੰਘ, ਬਲਵਿੰਦਰ ਸਿੰਘ ਧੁਲੇ ਕਾ, ਤਰਸੇਮ ਸਿੰਘ, ਜਰਨੈਲ ਸਿੰਘ ਮਾਨੇ ਕਾ, ਹਰਚਰਨ ਸਿੰਘ, ਸੀਨੀਅਰ ਆਗੂ ਜਸਪਾਲ ਸਿੰਘ, ਪੰਚ ਜਗਤਾਰ ਸਿੰਘ, ਜੱਗਾ ਸਿੰਘ, ਪੰਚ ਮੱਖਣ ਸਿੰਘ, ਰਾਜਵਿੰਦਰ ਸਿੰਘ, ਪਵਨ ਸ਼ਰਮਾਂ, ਪੰਚ ਤਲੋਚਨ ਸਿੰਘ, ਕਾਲਾ ਸਿੰਘ ਤੇ ਪੰਚ ਭੋਲਾ ਸਿੰਘ ਤੋਂ ਇਲਾਵਾ ਲੈਕ. ਕੁਲਵਿੰਦਰ ਸਿੰਘ ਮੋਹਲ, ਲੈਕ. ਯਾਦਵਿੰਦਰ ਕੁਮਾਰ, ਇੰਚਾਰਜ ਮੁਨੀਸ਼ ਕੁਮਾਰ, ਲੈਕ. ਅਵਿਨਾਸ਼ ਕੁਮਾਰ, ਸੁਖਦੇਵ ਸਿੰਘ, ਹਰਪ੍ਰੀਤ ਸਿੰਘ, ਮਨਪ੍ਰੀਤ ਕੌਰ, ਜਯੋਤੀਰਾਣੀ, ਨਿੰਸ਼ਾ ਮਣੀ, ਮਨਦੀਪ ਕੌਰ, ਰਮਣੀਕ ਕੌਰ ਆਦਿ ਹਾਜਰ ਸਨ |

ਪਿਛਲੀ ਖ਼ਬਰ ਨੌਜਵਾਨ ਆਗੂ ਹੈਰੀ ਸ਼ਰਮਾ 'ਆਪ' ਨੂੰ ਅਲਵਿਦਾ ਆਖ ਭਾਜਪਾ 'ਚ ਸ਼ਾਮਿਲ <br/> ਅਗਲੀ ਖ਼ਬਰ ਵੈਲਫੇਅਰ ਕਮੇਟੀ ਬੱਗੂਆਣਾ ਨੇ ਜ਼ਰੂਰਤਮੰਦ ਪਰਿਵਾਰ ਦੀ ਲੜਕੀ ਦੇ ਵਿਆਹ ਦਾ ਚੁੱਕਿਆ ਖਰਚਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।