ਮਸਤੂਆਣਾ ਸਾਹਿਬ, 28 ਫਰਵਰੀ (ਦਮਦਮੀ) - ਸਟੇਟ ਬੈਂਕ ਆਫ਼ ਇੰਡੀਆ ਅਤੇ ਭਾਰਤ ਸਰਕਾਰ ਦੁਆਰਾ ਚਲਾਏ ਜਾ ਰਹੇ ਪੇਂਡੂ ਸਵੈ-ਰੋਜ਼ਗਾਰ ਸਿਖਲਾਈ ਸੰਸਥਾਨ ਬਡਰੁੱਖਾਂ ਵਿਖੇ ਪ੍ਰਧਾਨ ਮੰਤਰੀ ਰੁਜ਼ਗਾਰ ਯੋਜਨਾ ਪ੍ਰੋਗਰਾਮ ਦੇ ਕੋਰਸ ਦਾ ਸਮਾਪਤੀ ਸਮਾਰੋਹ ਸੁਖਚੈਨ ਸਿੰਘ ਪਾਪੜਾ ਏ.ਡੀ.ਸੀ. ਸੰਗਰੂਰ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ | ਇਸ ਮੌਕੇ ਏ.ਡੀ.ਸੀ. ਵੱਲੋਂ ਪ੍ਰਧਾਨ ਮੰਤਰੀ ਰੁਜ਼ਗਾਰ ਯੋਜਨਾ ਪ੍ਰੋਗਰਾਮ ਦੇ 23 ਸਿੱਖਿਆਰਥੀਆਂ ਨੂੰ ਕੋਰਸ ਮੁਕੰਮਲ ਹੋਣ ਤੇ ਸਰਟੀਫਿਕੇਟ ਵੰਡੇ ਅਤੇ ਉਨ੍ਹਾਂ ਦੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ | ਇਸ ਮੌਕੇ ਤੇ ਏ.ਡੀ.ਸੀ. ਸੁਖਚੈਨ ਸਿੰਘ ਪਾਪੜਾ, ਸ੍ਰੀ ਰਾਜੇਸ਼ ਕੁਮਾਰ (ਚੀਫ਼ ਮੈਨੇਜਰ) ਅਤੇ ਸ੍ਰੀ ਸੁਰਮੁੱਖ ਸਿੰਘ (ਐਲ.ਡੀ.ਐਮ) ਵੱਲੋਂ ਬੈਂਕਾਂ ਦੀਆਂ ਬਹੁਤ ਸਾਰੀਆਂ ਸਕੀਮਾਂ ਅਤੇ ਲੋਨ ਸਬੰਧੀ ਜਾਗਰੂਕ ਕੀਤਾ | ਇਸ ਤੋਂ ਬਾਅਦ ਨਾਰੀ ਸ਼ਕਤੀ ਉਤਸ਼ਾਹਿਤ ਕਰਨ ਲਈ ਬਹੁਤ ਸਾਰੀਆਂ ਸਕੀਮਾਂ ਸਬੰਧੀ ਜਾਗਰੂਕ ਕੀਤਾ | ਇਸ ਮੌਕੇ ਡਾਇਰੈਕਟਰ ਆਰਸੇਟੀ ਸ੍ਰੀ ਦਲੀਪ ਕੁਮਾਰ ਵਲੋਂ ਨੇ ਸਿੱਖਿਆਰਥੀਆਂ ਨੂੰ ਸਿਖਲਾਈ ਮੁਕੰਮਲ ਕਰਨ ਤੇ ਮੁਬਾਰਕਾਂ ਦਿੱਤੀਆਂ ਅਤੇ ਆਰਸੇਟੀ ਸਕੀਮਾਂ ਤੋਂ ਜਾਣੂ ਕਰਵਾਇਆਂ | ਇਸ ਤੋਂ ਬਾਅਦ ਸਿੱਖਿਆਰਥੀਆਂ ਨੂੰ ਐੱਸ.ਸੀ ਵਿਭਾਗ ਵਲੋਂ 50% ਦੀ ਸਬਸਿਡੀ ਦੇ ਨਾਲ ਕਈ ਕੰਮਾਂ ਲਈ ਲੋਨ ਲੈਣ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ | ਡਾਇਰੈਕਟਰ ਆਰਸੇਟੀ ਨੇ ਸਾਈਬਰ ਫਰਾਂਡ ਤੋਂ ਬਚਣ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੇਕਰ ਕਿਸੇ ਅਣਜਾਣ ਨੰਬਰ ਤੋਂ ਫ਼ੋਨ ਜਾਂ ਕੋਈ ਲਿੰਕ ਆਉਂਦਾ ਹੈ ਤਾਂ ਲਿੰਕ ਤੇ ਕਲਿੱਕ ਨਾ ਕਰੋ ਤੇ ਅਣਜਾਣ ਨੰਬਰ ਤੋਂ ਆਈਆਂ ਕਾਲਾਂ ਤੇ ਆਪਣੀ ਬੈਂਕ ਸਬੰਧੀ ਜਾਣਕਾਰੀ ਸਾਂਝੀ ਨਾ ਕਰਨ ਤੇ ਕਿੱਸੇ ਨੂੰ ਕੋਈ ਓ.ਟੀ.ਪੀ ਸ਼ੇਅਰ ਨਾ ਕਰਨ ਬਾਰੇ ਜਾਗਰੂਕ ਕੀਤਾ | ਸਿੱਖਿਆਰਥੀਆਂ ਨੂੰ ਬੈਂਕ ਮੁੰਦਰਾ ਲੋਨ ਸਕੀਮਾਂ ਬਾਰੇ ਦੱਸਦੇ ਹੋਏ ਲੋਨ ਲੈ ਕੇ ਨਿਰਧਾਰਿਤ ਸਮੇਂ ਸਿਰ ਵਾਪਸ ਕਰਨ ਲਈ ਕਿਹਾ ਅਤੇ ਜਿਸ ਕੰਮ ਲਈ ਲੋਨ ਲਿਆ ਹੈ ਉਸੇ ਕੰਮ ਨੂੰ ਸ਼ੁਰੂ ਕਰਨ ਜਾਂ ਵਧਾਉਣ ਲਈ ਕਿਹਾ | ਉਨ੍ਹਾਂ ਨੇ ਐਸ. ਬੀ. ਆਈ. ਆਰਸੇਟੀ ਬਡਰੁੱਖਾਂ ਵਿਖੇ ਕਈ ਤਰ੍ਹਾਂ ਦੀਆਂ ਕਿੱਤਾਮੁਖੀ ਟਰੇਨਿੰਗਾਂ ਜੋਕਿ ਬਿਲਕੁਲ ਮੁਫ਼ਤ ਕਰਵਾਈਆਂ ਜਾਂਦੀਆਂ ਹਨ | ਉਨ੍ਹਾਂ ਦਾ ਲਾਭ ਲੈਣ ਅਤੇ ਉਸ ਤੋਂ ਬਾਅਦ ਉਨ੍ਹਾਂ ਨੂੰ ਮੁਦਰਾ ਲੋਨ ਆਦਿ ਲੈਣ ਵਿਚ ਮਦਦ ਕਰਦੇ ਹੋਏ ਉਨ੍ਹਾਂ ਨੂੰ ਆਤਮ ਨਿਰਭਰ ਬਣਾਉਣ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ | ਇਸ ਮੌਕੇ ਤੇ ਸ੍ਰੀ ਬਾਲ ਕਿ੍ਸ਼ਨ (ਫੈਕਲਟੀ), ਅਮਨਦੀਪ ਠਾਕੁਰ, ਮਨਜਿੰਦਰ ਸਿੰਘ, ਮਦਨਜੀਤ ਸ਼ਰਮਾ,