15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-03-2026

ਗੁਰਦੁਆਰਾ ਸਾਹਿਬ ਦੀ ਨਵੀਂ ਪਾਰਕਿੰਗ ਦਾ ਉਦਘਾਟਨ ਕੀਤਾ <br/>

ਅਜੀਤ ਡੈਸਕ 01-03-2026
ਅਹਿਮਦਗੜ੍ਹ, 28 ਫਰਵਰੀ (ਰਣਧੀਰ ਸਿੰਘ ਮਹੋਲੀ ) - ਗੁਰਦੁਆਰਾ ਸਿੰਘ ਸਭਾ ਪ੍ਰਬੰਧਕ ਕਮੇਟੀ ਵਲੋਂ ਸੰਗਤ ਦੇ ਸਹਿਯੋਗ ਨਾਲ ਜ਼ਮੀਨ ਖ਼ਰੀਦ ਕਰਕੇ ਬਣਾਈ ਨਵੀਂ ਵਾਹਨ ਪਾਰਕਿੰਗ ਦਾ ਉਦਘਾਟਨ ਗੁਰਦੁਆਰਾ ਕਰਮਸਰ ਰਾੜਾ ਸਾਹਿਬ ਦੇ ਮੌਜੂਦਾ ਮੁਖੀ ਸੰਤ ਬਾਬਾ ਅਮਰ ਸਿੰਘ ਵਲੋ ਕੀਤਾ ਗਿਆ | ਸਮਾਗਮ ਦੌਰਾਨ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ ਹਜ਼ੂਰੀ ਰਾਗੀ ਭਾਈ ਓਾਕਾਰ ਸਿੰਘ ਨੇ ਗੁਰਬਾਣੀ ਕੀਰਤਨ ਕੀਤਾ ਅਤੇ ਰਾੜਾ ਸਾਹਿਬ ਤੋਂ ਪੁੱਜੇ ਮੁੱਖ ਕੀਰਤਨੀਏ ਭਾਈ ਸੁਖਵਿੰਦਰ ਸਿੰਘ ਵਲੋਂ ਦੀਵਾਨ ਸਜਾਏ ਗਏ ਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ | ਪ੍ਰਬੰਧਕਾਂ ਵਲੋਂ ਪਾਰਕਿੰਗ ਅਤੇ ਹੋਰ ਵਿਸ਼ੇਸ਼ ਕਾਰਜਾਂ ਲਈ ਸਹਿਯੋਗ ਦੇਣ ਵਾਲੀਆਂ ਸਮੂਹ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ਗਿਆ | ਇਸ ਮੌਕੇ 'ਤੇ ਜਥੇਦਾਰ ਜਗਵੰਤ ਸਿੰਘ ਜੱਗੀ, ਮੁੱਖ ਪ੍ਰਬੰਧਕ ਗੁਲਾਬ ਸਿੰਘ, ਮੋਹਨ ਸਿੰਘ, ਨਿਹਾਲ ਸਿੰਘ ਉੱਭੀ, ਸਾਧੂ ਸਿੰਘ, ਡਾ ਜੋਰਾ ਸਿੰਘ, ਕਿ੍ਸ਼ਨ ਸਿੰਘ ਰਾਜੜ੍ਹ, ਕੁਲਵੰਤ ਸਿੰਘ ਸੋਹਲ, ਅਵਤਾਰ ਸਿੰਘ ਜੱਸਲ, ਬੇਅੰਤ ਸਿੰਘ ਸਰਾਉ, ਗੁਰਜੈਪਾਲ ਸਿੰਘ, ਜਗਦੇਵ ਸਿੰਘ ਘਲੋਟੀ, ਬਘੇਲ ਸਿੰਘ ਉੱਭੀ, ਕਮਲਜੀਤ ਸਿੰਘ ਉੱਭੀ, ਐਡਵੋਕੇਟ ਅਰਵਿੰਦ ਸਿੰਘ ਮਾਵੀ, ਡਾ ਰੁਪਿਦਰ ਸਿੰਘ ਬ੍ਰਹਮਪੁਰੀ, ਮਨਿੰਦਰਜੀਤ ਸਿੰਘ, ਤਰਲੋਚਨ ਸਿੰਘ ਚਾਪੜਾ, ਜਸਵੰਤ ਸਿੰਘ ਗੋਗਾ, ਰਣਧੀਰ ਸਿੰਘ ਹੂੰਝਣ, ਹੈਪੀ ਲਹਿਰਾ, ਜਗਜੀਤ ਸਿੰਘ, ਜਸਕਰਨ ਸਿੰਘ ਸੋਢੀ, ਬਿੱਲੂ ਮਾਜਰੀ, ਜਸਵੀਰ ਸਿੰਘ, ਕੁਲਦੀਪ ਸਿੰਘ ਦੀਪੀ, ਜਗਦੇਵ ਸਿੰਘ ਬੋਪਾਰਾਏ, ਰਵਿੰਦਰ ਸਿੰਘ ਬੱਲੋਵਾਲ, ਸੋਨੀ ਜੰਡਾਲੀ, ਜਸਵਿੰਦਰ ਸਿੰਘ ਜੱਸੀ, ਸਤਵਿੰਦਰ ਸਿੰਘ ਸੱਤੀ, ਦਰਸ਼ਨ ਸਿੰਘ, ਟਹਿਲ ਸਿੰਘ ਦੁਲਮਾ, ਸਚਦੇਵ ਸਿੰਘ, ਮਨਜੀਤ ਸਿੰਘ ਆਦਿ ਮੌਜੂਦ ਸਨ |

ਪਿਛਲੀ ਖ਼ਬਰ ਪੰਜਾਬ ਸਰਕਾਰ ਵਲੋਂ ਭੇਜੇ 10 ਨਵੇਂ ਕੰਪਿਊਟਰਾਂ ਅਤੇ 2 ਇੰਟਰੈਕਟਿਵ ਫਲੈਟ ਪੈਨਲਾਂ ਦਾ ਚੇਅਰਮੈਨ ਝਨੇੜੀ ਨੇ ਕੀਤਾ ਉਦਘਾਟਨ... ਅਗਲੀ ਖ਼ਬਰ ਕਾਂਗਰਸ ਦੀ ਬਰਨਾਲਾ ਰੈਲੀ ਆਪ ਅਤੇ ਕੇਂਦਰ ਸਰਕਾਰ ਦੀਆਂ ਜੜ੍ਹਾਂ ਹਿਲਾ ਦੇਵੇਗੀ- ਕਾਂਗੜਾ, ਜੱਸੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।