ਸੰਗਰੂਰ, 28 ਫਰਵਰੀ (ਧੀਰਜ ਪਸ਼ੌਰੀਆ) - ਕੁੱਲ ਹਿੰਦ ਰਾਜ ਸਰਕਾਰੀ ਮੁਲਾਜ਼ਮ ਫੈਡਰੇਸ਼ਨ ਦੇ ਸਿਰੜੀ ਵਿਖੇ ਹੋਏ ਇਜਲਾਸ 'ਚ ਕੀਤੇ ਫ਼ੈਸਲੇ ਤਹਿਤ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਜ਼ਿਲ੍ਹਾ ਸੰਗਰੂਰ ਇਕਾਈ ਵਲੋਂ ਮੰਗ ਪੱਤਰ ਸੂਬਾਈ ਆਗੂ ਮਾਲਵਿੰਦਰ ਸਿੰਘ ਸੰਧੂ ਅਤੇ ਰਾਣੋ ਖੇੜੀ ਗਿੱਲਾਂ ਦੀ ਅਗਵਾਈ ਵਿਚ ਜ਼ਿਲ੍ਹਾ ਅਧਿਕਾਰੀ ਨੂੰ ਦਿੱਤਾ ਗਿਆ | ਆਗੂਆਂ ਨੇ ਮੰਗ ਪੱਤਰ ਰਾਹੀਂ ਮੰਗ ਕੀਤੀ ਕਿ ਵੱਖ ਵੱਖ ਸਕੀਮਾਂ ਅਧੀਨ ਵੱਖ ਵੱਖ ਵਿਭਾਗਾਂ ਵਿਚ ਸਮੂਹ ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਕਰਨ, ਸਮੂਹ ਵਿਭਾਗਾਂ ਵਿਚ ਖ਼ਾਲੀ ਪੋਸਟਾਂ ਨੂੰ ਪੂਰੇ ਪੂਰੇ ਗ੍ਰੇਡਾਂ ਤੇ ਤੁਰੰਤ ਭਰਨ ਲਈ, ਫਾਈਨਾਂਸ ਬਿੱਲ 2025 ਵਿਚ ਪੈਨਸ਼ਨ ਅਧਿਨਿਯਮ ਨੂੰ ਰੱਦ ਕਰਨ, ਪੀ.ਐੱਫ.ਆਰ.ਡੀ.ਏ. ਬਿੱਲ ਰੱਦ ਕਰਨ, ਐਨ.ਪੀ.ਐਸ/ਯੂ.ਪੀ.ਐਸ ਨੂੰ ਤੁਰੰਤ ਰੱਦ ਕਰ ਕੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ,ਚਾਰ ਕਿਰਤ ਕੋਡਾਂ ਨੂੰ ਰੱਦ ਕਰਨ, ਅੱਠਵਾਂ ਪੇ ਕਮਿਸ਼ਨ ਨੂੰ ਸਮੂਹ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਤੇ ਇੱਕ ਸਾਰ ਲਾਗੂ ਕਰਨ,ਵੱਖ ਵੱਖ ਰਾਜਾਂ ਵਿਚ ਡੀ ਏ/ਡੀ ਆਰ ਦੀ ਕਿਸ਼ਤਾਂ ਦਾ ਬਕਾਇਆ ਤੁਰੰਤ ਦੇਣ, ਸੰਵਿਧਾਨ ਦੀ ਧਾਰਾ 310,311(2)(ਏ,ਬੀ,ਸੀ) ਨੂੰ ਰੱਦ ਕਰਨ, ਨਵੀਂ ਸਿੱਖਿਆ ਨੀਤੀ 2020 ਅਤੇ ਟੈੱਟ ਪਾਸ ਕਰਨ ਦੀ ਜ਼ਬਰੀ ਠੋਸੀ ਸ਼ਰਤ ਨੂੰ ਰੱਦ ਕਰਨ, ਮੁਲਾਜ਼ਮਾਂ ਅਤੇ ਪੈਨਸ਼ਨਰਾਂ ਲਈ ਕੈਸ਼ ਲੈਸ ਹੈਲਥ ਸਕੀਮ ਲਾਗੂ ਕਰਨ, ਸੰਵਿਧਾਨ ਅਨੁਸਾਰ ਧਰਮ ਨਿਰਪੱਖਤਾ ਬਣਾ ਕੇ ਰੱਖੀ ਜਾਵੇ | ਇਸ ਮੌਕੇ ਬਿੰਦੂ ਰਾਮਪੁਰਾ, ਬੱਗਾ ਸਿੰਘ, ਕਰਨ ਪ੍ਰਤਾਪ, ਭੀਮ ਬਹਾਦਰ, ਕਮਲਜੀਤ ਸਿੰਘ, ਰਾਮ ਕਿਸ਼ਨ, ਜੱਗਾ ਸਿੰਘ, ਸੀਆ ਰਾਮ ਅਤੇ ਹੋਰ ਮੌਜੂਦ ਸਨ |