ਸੰਗਰੂਰ, 27 ਫਰਵਰੀ (ਬਿੱਟਾ, ਪਸ਼ੌਰੀਆ) - ਨਜ਼ਦੀਕੀ ਪਿੰਡ ਲੱਡੀ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਦੀ ਪਿੰਡ ਇਕਾਈ ਦੀ ਸਰਬਸੰਮਤੀ ਨਾਲ ਚੋਣ ਕਰਵਾਈ ਗਈ | ਇਸ ਚੋਣ ਦੀ ਦੇਖ ਰੇਖ ਲਈ ਵਿਸ਼ੇਸ਼ ਤੌਰ ਉੱਤੇ ਗੋਬਿੰਦਰ ਸਿੰਘ ਮੰਗਵਾਲ, ਰਾਜਪਾਲ ਸਿੰਘ ਮੰਗਵਾਲ, ਕਿ੍ਸ਼ਨ ਸਿੰਘ ਬਾਲੀਆ, ਗੁਰਮੇਲ ਸਿੰਘ ਘਾਬਦਾ, ਚਰਨਜੀਤ ਸਿੰਘ ਘਾਬਦਾ ਨੇ ਸ਼ਮੂਲੀਅਤ ਕੀਤੀ | ਅਹੁਦੇਦਾਰਾਂ ਦੀ ਹੋਈ ਚੋਣ ਦੇ ਅੰਤਰਗਤ ਲੱਡੀ ਇਕਾਈ ਦਾ ਪ੍ਰਧਾਨ ਮਨਜੀਤ ਸਿੰਘ ਧਾਲੀਵਾਲ, ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ, ਜਨਰਲ ਸਕੱਤਰ ਮੇਜਰ ਸਿੰਘ, ਖ਼ਜ਼ਾਨਚੀ ਗੁਰਦੀਪ ਸਿੰਘ, ਮੀਤ ਪ੍ਰਧਾਨ ਰਣਜੀਤ ਸਿੰਘ, ਮਨਦੀਪ ਸਿੰਘ, ਸ਼ਿੰਦਰ ਸਿੰਘ, ਪੈੱ੍ਰਸ ਸਕੱਤਰ ਪ੍ਰਗਟ ਸਿੰਘ, ਮੁੱਖ ਸਲਾਹਕਾਰ ਹਮੀਪ ਖ਼ਾਨ ਦੇ ਨਾਮ ਸ਼ਾਮਲ ਹਨ |