ਲੌਂਗੋਵਾਲ, 1 ਮਾਰਚ (ਸ.ਸ.ਖੰਨਾ, ਵਿਨੋਦ)-ਵਿਧਾਨ ਸਭ ਹਲਕਾ ਸੁਨਾਮ ਦੇ ਵੱਖ-ਵੱਖ ਪਿੰਡਾਂ ਅਤੇ ਸ਼ਹਿਰੀ ਖੇਤਰਾਂ ਵਿਚ ਕਰੀਬ 53 ਕਰੋੜ 28 ਲੱਖ ਰੁਪਏ ਦੀ ਲਾਗਤ ਨਾਲ ਹੋਣ ਵਾਲੇ ਵਿਕਾਸ ਕਾਰਜਾਂ ਵਿਚ ਨਵੀਆਂ ਸੜਕਾਂ ਦਾ ਨਿਰਮਾਣ, ਪਿੰਡਾਂ ਦੀਆਂ ਧਰਮਸ਼ਾਲਾ, ਕਲੱਬਾਂ ਆਦਿ ਲਈ ਸਰਪੰਚਾਂ ਨੂੰ ਗਰਾਂਟਾਂ ਦੇ ਚੈੱਕ ਦਿੱਤੇ ਗਏ ਅਤੇ ਵੱਖ-ਵੱਖ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਵੀ ਰੱਖੇ ਗਏ | ਕੈਬਨਿਟ ਮੰਤਰੀ ਅਮਨ ਅਰੋੜਾ ਦੇ ਲੌਂਗੋਵਾਲ ਪੁੱਜਣ ਤੋਂ ਪਹਿਲਾਂ ਵਿਕਾਸ ਕਾਰਜਾਂ ਦੇ ਨੀਂਹ ਪੱਥਰਾਂ ਦੀ ਸਾਰੀ ਦੇ ਰੇਖ ਰਾਜ ਸਿੰਘ ਰਾਜੂ ਦੀ ਅਗਵਾਈ ਵਿਚ ਕੀਤੀ ਗਈ | ਸਭ ਤੋਂ ਪਹਿਲਾਂ ਕੈਬਨਿਟ ਮੰਤਰੀ ਅਮਨ ਅਰੋੜਾ ਵਲੋਂ ਹਰਮੇਸ ਸਿੰਘ ਸਿੱਧੂ ਦੇ ਘਰ ਕੋਲ ਪੱਤੀ ਝਾੜੋਂ ਵਿਖੇ ਪਾਰਕ ਦਾ ਨੀਂਹ ਪੱਥਰ ਰੱਖਿਆ ਇਸੇ ਤਰ੍ਹਾਂ ਪੱਤੀ ਰੰਧਾਵਾ ਹਰਮੇਲ ਸਿੰਘ ਟਰਾਂਸਪੋਰਟਰ ਦੇ ਘਰ ਕੋਲ ਪਾਰਕ ਦਾ ਨੀਂਹ ਪੱਥਰ, ਸਰਕਾਰੀ ਹਸਪਤਾਲ ਵਿਚ ਪਾਰਕ ਬਣਾਉਣ ਦੀ ਸ਼ੁਰੂਆਤ ਕਰਵਾਈ ਗਈ | ਇਸ ਤੋਂ ਇਲਾਵਾ ਦੁੱਲਟ ਪਟਵਾਰ ਖਾਨੇ ਨਜ਼ਦੀਕ, ਪੱਤੀ ਜੈਦ ਪੱਤੀ ਦੇ ਵਿਕਾਸ ਕਾਰਜਾਂ ਲਈ ਅਤੇ ਆਲੇ ਦੁਆਲੇ ਦੇ ਪਿੰਡ ਸ਼ੇਰੋ, ਸ਼ਾਹਪੁਰ, ਨਮੋਲ, ਬੁਗਰਾਂ, ਮੰਡੇਰ ਖੁਰਦ, ਸ਼ਹੀਦ ਉਦੇ ਭਾਨ ਸਿੰਘ ਨਗਰ ਆਦਿ ਪਿੰਡਾਂ ਦੇ ਸਰਪੰਚਾਂ ਨੂੰ ਗਰਾਂਟਾਂ ਦੇ ਚੈੱਕ ਤਕਸੀਮ ਕੀਤੇ ਗਏ | ਇਸ ਪ੍ਰੋਗਰਾਮ ਦੌਰਾਨ ਅਮਨ ਅਰੋੜਾ ਨੇ ਬੋਲਦਿਆਂ ਕਿਹਾ ਕਿ ਸਾਡੀ ਸਰਕਾਰ ਵੱਲੋਂ ਹਲਕਾ ਸੁਨਾਮ ਦੇ ਵਿਚ ਰਿਕਾਰਡ ਤੋੜ ਵਿਕਾਸ ਕਾਰਜ ਕਰਵਾਏ ਗਏ ਹਨ ਅਤੇ ਆਉਣ ਵਾਲੇ ਸਮੇਂ ਵਿਚ ਵੀ ਪਿੰਡਾਂ ਤੇ ਸ਼ਹਿਰੀ ਖੇਤਰਾਂ ਵਿਚ ਗਰਾਂਟਾਂ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ | ਇਸ ਮੌਕੇ ਪਨਸੀਡ ਦੇ ਚੇਅਰਮੈਨ ਮਹਿੰਦਰ ਸਿੰਘ ਸਿੱਧੂ, ਐਡਵੋਕੇਟ ਹੀਰਾ ਸਿੱਧੂ ਸ਼ੇਰੋ,ਸਰਕਲ ਪ੍ਰਧਾਨ ਵਿੱਕੀ ਵਸਿਸਟ, ਮਾਸਟਰ ਨਰਿੰਦਰਪਾਲ ਸ਼ਰਮਾ,ਰਾਜ ਸਿੰਘ ਰਾਜੂ, ਬਲਵਿੰਦਰ ਸਿੰਘ ਢਿੱਲੋਂ, ਸਰਪੰਚ ਗੋਬਿੰਦ ਸਿੰਘ ਲੌਂਗੋਵਾਲ, ਸਰਪੰਚ ਜਗਰਾਜ ਸਿੰਘ ਸੰਸਾਰੀ, ਜਸਵਿੰਦਰ ਸਿੰਘ ਨੱਪੀ, ਸੂਬੇਦਾਰ ਮੇਲਾ ਸਿੰਘ, ਅੰਮਿ੍ਤਪਾਲ ਸਿੰਘ ਸਿੱਧੂ, ਜਥੇਦਾਰ ਮਹਿੰਦਰ ਸਿੰਘ ਦੁੱਲਟ, ਸੁਖਪਾਲ ਸਿੰਘ ਬਾਜਵਾ, ਸਰਪੰਚ ਨਿਹਾਲ ਸਿੰਘ, ਸੰਜੂ ਜਿੰਦਲ, ਲੱਖੀ ਸਰਪੰਚ, ਸਰਪੰਚ ਦਰਸ਼ਨ ਸਿੰਘ, ਗੁਰਜੰਟ ਖਾਨ, ਜਥੇਦਾਰ ਸੁਰਜੀਤ ਸਿੰਘ, ਕੌਂਸਲਰ ਗੁਰਮੀਤ ਸਿੰਘ ਫੌਜੀ, ਕੌਂਸਲਰ ਬਲਵਿੰਦਰ ਸਿੰਘ ਸਿੱਧੂ, ਬੰਟੀ ਮਾਨ, ਪੰਡਤ ਰਾਮ ਗੋਪਾਲ, ਮਾਲਵਿੰਦਰ ਸਿੰਘ ਮਾਲੀ, ਨਛੱਤਰ ਸਿੰਘ ਦੁੱਲਟ, ਅੰਗਰੇਜ਼ ਸਿੰਘ, ਸ਼ਮੀ ਦੁੱਲਟ, ਸੁਖਵਿੰਦਰ ਸਿੰਘ, ਫਕੀਰ ਚੰਦ ਆਦਿ ਹਾਜ਼ਰ ਸਨ |
ਅਰੋੜਾ ਨੇ ਲੌਂਗੋਵਾਲ ਵਿਚ ਵਿਕਾਸ ਕਾਰਜਾਂ ਦੇ ਰੱਖੇ ਨੀਂਹ ਪੱਥਰ, ਸਰਪੰਚਾਂ ਨੂੰ ਦਿੱਤੇ ਗਰਾਂਟਾਂ ਦੇ ਚੈੱਕ <br/>
ਅਜੀਤ ਡੈਸਕ
02-03-2026