05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

ਪੰਜਾਬ ਵਿਚ ਗੈਂਗਸਟਰਵਾਦ ਤੇ ਨਸ਼ਾ ਤਸਕਰੀ ਸਿਖਰ 'ਤੇ-ਢੀਂਡਸਾ ਬੀ. ਜੇ. ਪੀ. ਪੰਜਾਬ ਦੇ ਅਹਿਮ ਮਸਲੇ ਹੱਲ ਕਰਨ ਦੀ ਗਰੰਟੀ ਲਵੇ ਤਾਂ ਗੱਠਜੋੜ ਸੰਭਵ <br/>

ਅਜੀਤ ਡੈਸਕ 02-03-2026
ਮੂਨਕ, 1 ਮਾਰਚ (ਪ੍ਰਵੀਨ ਮਦਾਨ, ਵਰਿੰਦਰ ਭਾਰਦਵਾਜ)-ਪੰਜਾਬ ਵਿਚ ਗੈਂਗਸਟਰ ਵਾਦ ਤੇ ਨਸ਼ਾ ਤਸਕਰੀ ਸਿਖਰ ਤੇ ਹੈ, ਜੁਰਮ ਦੇ ਗਰਾਫ਼ ਵਿਚ ਰਿਕਾਰਡ ਵਾਧਾ ਹੋਇਆ ਹੈ | ਆਮ ਲੋਕਾਂ ਦੇ ਕੰਮ ਨਹੀ ਹੋ ਰਹੇ | ਲੋਕ ਆਪਣੇ ਆਪ ਨੂੰ ਠਗਿਆ ਹੋਇਆ ਮਹਿਸੂਸ ਕਰ ਰਹੇ ਹਨ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਾਬਕਾ ਵਿੱਤ ਮੰਤਰੀ ਅਤੇ ਅਕਾਲੀ ਦਲ ਪੁਨਰ ਸੁਰਜੀਤ ਦੇ ਸੀਨੀਅਰ ਆਗੂ ਪਰਮਿੰਦਰ ਸਿੰਘ ਢੀਂਡਸਾ ਨੇ ਮਲਾਣਾ ਪੈਲੇਸ ਵਿਚ ਹਰਵਿੰਦਰ ਗੋਇਲ ਰਿੰਕੂ ਅਤੇ ਰਜੀਵ ਗੋਇਲ ਨੋਨੀ ਦੇ ਮਾਤਾ ਸੰਤੋਸ਼ ਰਾਣੀ ਦੇ ਅਕਾਲ ਚਲਾਣਾ ਕਰ ਜਾਣ ਤੇ ਅੰਤਿਮ ਅਰਦਾਸ ਵਿਚ ਸ਼ਾਮਲ ਹੋਣ ਉਪਰੰਤ ਅਜੀਤ ਟੀਮ ਨਾਲ ਗੱਲਬਾਤ ਦੌਰਾਨ ਕੀਤਾ | ਉਨ੍ਹਾਂ ਕਿਹਾ ਕੀ ਮੌਜੂਦਾ ਪਾਰਟੀ ਦੀ ਸਰਕਾਰ ਨੇ ਚੋਣਾਂ ਦੌਰਾਨ ਲੋਕਾਂ ਨਾਲ ਭਿ੍ਸ਼ਟਾਚਾਰ ਮੁਕਤ ਪ੍ਰਸ਼ਾਸਨ, ਸਿਹਤ ਸੇਵਾਵਾਂ ਅਤੇ ਸਿੱਖਿਆ ਵਿਚ ਸੁਧਾਰ, ਕਰਨ ਦੇ ਵਾਅਦੇ ਕੀਤੇ ਸੀ ਜਿਨ੍ਹਾਂ ਵਿਚੋਂ ਇੱਕ ਵੀ ਪੂਰਾ ਨਹੀਂ ਹੋਇਆ | ਇਸ ਕਾਰਨ ਲੋਕ ਹੁਣ ਇਸ ਸਰਕਾਰ ਤੋਂ ਤੰਗ ਆ ਚੁੱਕੇ ਹਨ | ਗੱਲਬਾਤ ਕਰਦਿਆਂ ਉਨ੍ਹਾਂ ਮੌਜੂਦਾ ਰਾਜਨੀਤਿਕ ਹਾਲਤਾਂ, ਪਾਰਟੀ ਦੀਆਂ ਭਵਿੱਖੀ ਰਣ ਨੀਤੀਆਂ ਅਤੇ ਇਲਾਕੇ ਦੇ ਵਿਕਾਸ ਦੇ ਮੁੱਦਿਆਂ 'ਤੇ ਆਪਣੇ ਵਿਚਾਰ ਸਾਂਝੇ ਕੀਤੇ | ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਬਦਲਾਅ ਚਾਹੁੰਦੇ ਹਨ ਅਤੇ ਸੂਬੇ ਦੀ ਤਰੱਕੀ ਲਈ ਸਾਫ਼-ਸੁਥਰੀ ਅਤੇ ਪਾਰਦਰਸ਼ੀ ਰਾਜਨੀਤੀ ਬਹੁਤ ਜ਼ਰੂਰੀ ਹੈ | ਜਦੋਂ ਉਨ੍ਹਾਂ ਨੂੰ ਰਾਜਨੀਤਿਕ ਗੱਠਜੋੜਾਂ ਅਤੇ ਆਉਣ ਵਾਲੀਆਂ ਚੋਣਾਂ ਸਬੰਧੀ ਵੀ ਸਵਾਲ ਕੀਤੇ ਗਏ, ਜਿਨ੍ਹਾਂ ਦਾ ਉਨ੍ਹਾਂ ਨੇ ਵਿਸਥਾਰ ਨਾਲ ਜਵਾਬ ਦਿੱਤਾ | ਉਨ੍ਹਾਂ ਹਮ ਖ਼ਿਆਲੀ ਪਾਰਟੀਆਂ ਨਾਲ ਗੱਲਬਾਤ ਕਰ ਗੱਠਜੋੜ ਦੀ ਗੱਲ ਕਹੀ | ਬੀ.ਜੇ.ਪੀ. ਨਾਲ ਗੱਠਜੋੜ ਬਾਰੇ ਉਨ੍ਹਾਂ ਕਿਹਾ ਕੀ ਭਾਜਪਾ ਪੰਜਾਬ ਦੇ ਲਟਕੇ ਅਹਿਮ ਮਸਲੇ ਹੱਲ ਕਰਨ ਦੀ ਗਰੰਟੀ ਲਵੇ ਹਮਦਰਦੀ ਦਿਖਾਵੇ ਤਾਂ ਗੱਠਜੋੜ ਸੰਭਵ ਹੋ ਸਕਦਾ ਹੈ | ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਦੀ ਪਾਰਟੀ ਲੋਕਾਂ ਦੇ ਹੱਕਾਂ ਲਈ ਵਚਨਬੱਧ ਹੈ ਅਤੇ ਆਉਣ ਵਾਲੇ ਸਮੇਂ ਵਿਚ ਜਨਤਾ ਨਾਲ ਹੋਰ ਵੱਡੇ ਪੱਧਰ 'ਤੇ ਸੰਪਰਕ ਕੀਤਾ ਜਾਵੇਗਾ | ਪੱਤਰਕਾਰਾਂ ਵਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਦਿੰਦਿਆਂ ਸ. ਢੀਂਡਸਾ ਨੇ ਕਿਹਾ ਕਿ ਕਿਸਾਨਾਂ, ਨੌਜਵਾਨਾਂ ਅਤੇ ਵਪਾਰੀਆਂ ਦੀਆਂ ਸਮੱਸਿਆਵਾਂ ਨੂੰ ਪ੍ਰਾਥਮਿਕਤਾ ਦੇ ਆਧਾਰ 'ਤੇ ਹੱਲ ਕਰਨਾ ਸਮੇਂ ਦੀ ਲੋੜ ਹੈ | ਇਸ ਮੌਕੇ ਉਨ੍ਹਾਂ ਨਾਲ ਪੀਏ ਹਰਜੋਤ ਸਿੰਘ ਪਾਰਟੀ ਦੇ ਆਗੂ ਕਾਬਲ ਸਿੰਘ ਸੇਖੋਂ, ਚਿਰਾਗ਼ ਗਰਗ, ਕੌਂਸਲਰ ਰਜੇਸ਼ ਕੁਮਾਰ ਡਫਲੀ ਅਤੇ ਹੋਰ ਵਰਕਰ ਮੌਜੂਦ ਸਨ |

ਪਿਛਲੀ ਖ਼ਬਰ ਅਰੋੜਾ ਨੇ ਲੌਂਗੋਵਾਲ ਵਿਚ ਵਿਕਾਸ ਕਾਰਜਾਂ ਦੇ ਰੱਖੇ ਨੀਂਹ ਪੱਥਰ, ਸਰਪੰਚਾਂ ਨੂੰ ਦਿੱਤੇ ਗਰਾਂਟਾਂ ਦੇ ਚੈੱਕ <br/> ਅਗਲੀ ਖ਼ਬਰ ਪਿੰਗਲਵਾੜਾ ਵਲੋਂ ਭਗਤ ਪੂਰਨ ਸਿੰਘ ਦੇ ਦਿੱਤੇ ਹੋਕੇ ਅਨੁਸਾਰ ਵਾਤਾਵਰਨ ਸੰਭਾਲ ਸ਼ਤਾਬਦੀ ਸਮਾਰੋਹ ਸੰਬੰਧੀ ਪ੍ਰੋਗਰਾਮ ਉਲ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।