05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

ਪਿੰਗਲਵਾੜਾ ਵਲੋਂ ਭਗਤ ਪੂਰਨ ਸਿੰਘ ਦੇ ਦਿੱਤੇ ਹੋਕੇ ਅਨੁਸਾਰ ਵਾਤਾਵਰਨ ਸੰਭਾਲ ਸ਼ਤਾਬਦੀ ਸਮਾਰੋਹ ਸੰਬੰਧੀ ਪ੍ਰੋਗਰਾਮ ਉਲੀਕੇ <br/>

ਸਥਾਨਕ ਧੂਰੀ ਰੋਡ ਸਥਿਤ ਪਿੰਗਲਵਾੜਾ ਸ਼ਾਖਾ ਵਿਖੇ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਵਲੋਂ ਕੀਤੀ ਗਈ ਮੀਟਿੰਗ ਦੀਆਂ ਵੱਖ-ਵੱਖ ਝਲਕੀਆਂ | ਤਸਵੀਰਾਂ: ਮੁਕੇਸ਼ ਕੁਮਾਰ<br/> 02-03-2026

ਸੰਗਰੂਰ, 1 ਮਾਰਚ (ਸੁਖਵਿੰਦਰ ਸਿੰਘ ਫੁੱਲ)-ਸਥਾਨਕ ਧੂਰੀ ਰੋਡ ਸਥਿਤ ਪਿੰਗਲਵਾੜਾ ਸ਼ਾਖਾ ਵਿਖੇ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਵਲੋਂ ਵਿਸ਼ੇਸ਼ ਮੀਟਿੰਗ ਤਰਲੋਚਨ ਸਿੰਘ ਚੀਮਾ ਮੁੱਖ ਪ੍ਰਬੰਧਕ, ਹਰਜੀਤ ਸਿੰਘ ਅਰੋੜਾ ਵਧੀਕ ਪ੍ਰਬੰਧਕ, ਡਾ. ਉਪਾਸਨਾ ਪ੍ਰਸ਼ਾਸਨਿਕ ਅਧਿਕਾਰੀ ਅਤੇ ਗੁਰਪ੍ਰੀਤ ਕੌਰ ਅੰਮਿ੍ਤਸਰ ਦੀ ਦੇਖ ਰੇਖ ਹੇਠ ਕੀਤੀ ਗਈ | ਸੰਸਥਾ ਦੇ ਪ੍ਰਧਾਨ ਡਾ. ਇੰਦਰਜੀਤ ਕੌਰ ਨੇ ਦੱਸਿਆ ਕਿ ਪਿੰਗਲਵਾੜਾ ਦੇ ਬਾਨੀ ਭਗਤ ਪੂਰਨ ਸਿੰਘ ਜੀ ਵਲੋਂ 1927 ਵਿਚ ਆਪਣੀਆਂ ਲਿਖਤਾਂ ਰਾਹੀਂ ਵਾਤਾਵਰਨ ਦੀ ਸੰਭਾਲ ਲਈ ਦਿੱਤੇ ਹੋਕੇ ਨੂੰ ਮੁੱਖ ਰੱਖਦਿਆਂ ਪਿੰਗਲਵਾੜਾ ਵਲੋਂ 100 ਸਾਲਾ ਵਾਤਾਵਰਨ ਸੰਭਾਲ ਸ਼ਤਾਬਦੀ (1927-2027) ਦੇ ਅੰਤਰਗਤ ਕੁਝ ਪ੍ਰਮੁੱਖ ਕਾਰਜਾਂ ਦੀ ਰੂਪ ਰੇਖਾ ਤਿਆਰ ਕੀਤੀ ਗਈ ਹੈ | ਇਸ ਤੋਂ ਪਹਿਲਾਂ ਪਿ੍ੰਸੀਪਲ ਡਾ. ਇਕਬਾਲ ਸਿੰਘ ਸਕਰੌਦੀ ਦੇ ਸਟੇਜ ਸੰਚਾਲਨ ਅਧੀਨ ਸੁਰਿੰਦਰ ਪਾਲ ਸਿੰਘ ਸਿਦਕੀ ਪੀ.ਆਰ.ਓ. ਭਗਤ ਪੂਰਨ ਸਿੰਘ ਵਲੋਂ ਵਾਤਾਵਰਨ ਸੰਭਾਲ ਲਈ ਪਾਏ ਯੋਗਦਾਨ ਬਾਰੇ ਦੱਸਿਆ ਅਤੇ ਸਵਾਗਤੀ ਸ਼ਬਦ ਕਹੇ | ਪ੍ਰਸਿੱਧ ਵਾਤਾਵਰਨ ਪ੍ਰੇਮੀ ਤੇ ਸਿੱਖਿਆ ਸ਼ਾਸਤਰੀ ਅਵਤਾਰ ਸਿੰਘ ਢੀਂਡਸਾ ਨੇ ਵੀ ਗੰਧਲੇ ਹੋ ਰਹੇ ਵਾਤਾਵਰਨ ਤੇ ਚਿੰਤਾ ਪ੍ਰਗਟ ਕੀਤੀ ਅਤੇ ਪਿੰਗਲਵਾੜਾ ਵਲੋਂ ਸ਼ੁਰੂ ਕੀਤੀ ਇਸ ਮੁਹਿੰਮ ਦੀ ਸ਼ਲਾਘਾ ਕੀਤੀ | ਇਸ ਮੀਟਿੰਗ ਸਬੰਧੀ ਰਾਜਵਿੰਦਰ ਸਿੰਘ ਅੰਮਿ੍ਤਸਰ, ਗੁਰਮੇਲ ਸਿੰਘ, ਮਨਦੀਪ ਕੌਰ ਚੱਠੇ, ਰਾਣੀ ਬਾਲਾ, ਪੇ੍ਰਮ ਲਤਾ, ਮਨਦੀਪ ਕੌਰ ਡੈਂਟਲ, ਗੁਰਸੇਵਕ ਸਿੰਘ ਸੰਗਰੂਰ ਸ਼ਾਖਾ ਦੇ ਸਟਾਫ਼ ਮੈਂਬਰਾਂ ਨੇ ਵੱਖ-ਵੱਖ ਸੇਵਾਵਾਂ ਰਾਹੀਂ ਸਹਿਯੋਗ ਦਿੱਤਾ | ਇਸ ਮੌਕੇ ਸ਼ਾਖਾ ਦੀ ਪ੍ਰਬੰਧਕ ਕਮੇਟੀ ਦੇ ਮੈਂਬਰ ਪਿ੍ੰਸੀਪਲ ਬਲਵੰਤ ਸਿੰਘ, ਜਰਨੈਲ ਸਿੰਘ ਅਕੋਈ, ਗੁਰਮੇਲ ਸਿੰਘ ਸਿੱਧੂ, ਪ੍ਰੋ ਮੇਜਰ ਸਿੰਘ ਧੂਰੀ, ਕੁਲਵੰਤ ਸਿੰਘ ਅਕੋਈ, ਪਿ੍ੰਸੀਪਲ ਸੁਖਦਰਸ਼ਨ ਸਿੰਘ ਢਿੱਲੋਂ, ਪੀਤਮ ਸਿੰਘ ਚੰਬਲ ਤੋਂ ਇਲਾਵਾ ਇੰਜੀਨੀਅਰ ਬਲਦੇਵ ਸਿੰਘ ਗੋਸਲ, ਗਿਆਨੀ ਗੁਰਬਚਨ ਸਿੰਘ ਰਿਟਾ ਐੱਸ.ਪੀ., ਜੈ ਸਿੰਘ ਕੱਕੜਵਾਲ, ਮਨੋਜ ਕੁਮਾਰ ਸਲਾਈਟ ਲੌਂਗੋਵਾਲ, ਪੀਤਇੰਦਰ ਕੌਰ ਟਰੱਸਟੀ, ਪਿ੍ੰਸੀਪਲ ਗੁਰਮੀਤ ਕੌਰ ਭੱਠਲ, ਪ੍ਰੋ ਸੰਤੌਖ ਕੌਰ, ਰੁਪਿੰਦਰ ਕੌਰ, ਰਾਜਵਿੰਦਰ ਸਿੰਘ ਲੱਕੀ, ਬਲਵੰਤ ਸਿੰਘ ਭਿੱਖੀ ਪ੍ਰਧਾਨ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਸੰਗਰੂਰ, ਬਲਵੰਤ ਸਿੰਘ ਚੰਗਾਲ, ਡਾ ਇੰਦਰਮਨਜੋਤ ਸਿੰਘ, ਤਾਰਨ ਸਿੰਘ ਐਡਵੋਕੇਟ, ਪਰਮੇਸ਼ੁਰ ਸਿੰਘ, ਧੰਨ ਸਿੰਘ, ਬਲਜਿੰਦਰ ਸਿੰਘ, ਪਰਮਿੰਦਰ ਸ਼ਰਮਾ, ਬਾਬਾ ਗੁਰਪ੍ਰੀਤ ਸਿੰਘ ਈ ਸੀ, ਸੁਖਵਿੰਦਰ ਸਿੰਘ ਮਠਾੜੂ, ਕੇਵਲ ਸਿੰਘ ਜਲਾਨ, ਰਾਜਿੰਦਰ ਸਿੰਘ ਚੰਗਾਲ, ਹਰਮੇਲ ਸਿੰਘ ਬਾਬਾ ਗਰੀਬ ਦਾਸ, ਗੁਲਜ਼ਾਰ ਸਿੰਘ ਕੱਟੂ, ਪ੍ਰੋ ਰਾਕੇਸ਼ ਜੈਨ ਮਸਤੂਆਣਾ ਕਾਲਜ, ਕਿਰਨਜੀਤ ਕੌਰ, ਜਤਿੰਦਰ ਕੌਰ, ਸੰਧਿਆ ਪ੍ਰਜਾਪਤੀ, ਲੈਕਚਰਾਰ ਸ਼ਸੀ ਬਾਲਾ, ਲੀਲਾ ਦੇਵੀ, ਡੋਲੀ ਕਥੂਰੀਆ, ਸ਼ਾਲੂ ਲਾਈਫ ਗਾਰਡ ਇੰਸਟੀਚਿਊਟ, ਰਾਜ ਰਾਣੀ ਜੈਨ, ਗੁਰਮੀਤ ਕੌਰ, ਰਵਨੀਤ ਕੌਰ ਆਦਿ ਸਮੇਤ ਵੱਡੀ ਗਿਣਤੀ ਵਿਚ ਪਿੰਗਲਵਾੜਾ ਸਨੇਹੀਆਂ ਦੇ ਨਾਲ ਵੱਖ-ਵੱਖ ਵਿੱਦਿਅਕ ਅਦਾਰਿਆਂ ਦੇ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ |

ਪਿਛਲੀ ਖ਼ਬਰ ਪੰਜਾਬ ਵਿਚ ਗੈਂਗਸਟਰਵਾਦ ਤੇ ਨਸ਼ਾ ਤਸਕਰੀ ਸਿਖਰ 'ਤੇ-ਢੀਂਡਸਾ ਬੀ. ਜੇ. ਪੀ. ਪੰਜਾਬ ਦੇ ਅਹਿਮ ਮਸਲੇ ਹੱਲ ਕਰਨ ਦੀ ਗਰੰਟ... ਅਗਲੀ ਖ਼ਬਰ ਸੁਨਾਮ ਦੇ ਨੌਜਵਾਨ ਦੀ ਮਾਨਸਾ 'ਚ ਸ਼ੈੱਡ ਤੋਂ ਡਿਗਣ ਕਾਰਨ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।