ਲਹਿਰਾਗਾਗਾ, 1 ਮਾਰਚ (ਅਸ਼ੋਕ ਗਰਗ)-ਸ੍ਰੀ ਹਨੂੰਮਤ ਧਾਮ ਸੇਵਾ ਸੋਸਾਇਟੀ ਜਾਖਲ ਰੋਡ ਲਹਿਰਾਗਾਗਾ ਵਲੋਂ ਸ਼੍ਰੀ ਨੈਣਾ ਦੇਵੀ ਸੰਕੀਰਤਨ ਮੰਡਲ ਦੇ ਸਹਿਯੋਗ ਨਾਲ ਸ੍ਰੀ ਬਾਲਾ ਜੀ ਦੀ 21 ਵੀਂ ਮੂਰਤੀ ਸਥਾਪਨਾ ਦਿਵਸ ਦੇ ਸਬੰਧ ਵਿਚ ਬਾਲਾ ਜੀ ਦਾ ਵਿਸ਼ਾਲ ਜਾਗਰਣ 4 ਮਾਰਚ ਨੂੰ ਕਰਵਾਇਆ ਜਾ ਰਿਹਾ ਹੈ | ਸਮਾਗਮ ਸਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਚੇਅਰਮੈਨ ਸੰਜੇ ਸਿੰਗਲਾ, ਪ੍ਰਧਾਨ ਸੰਜੇ ਗਰਗ ਭੱਠੇ ਵਾਲੇ ਅਤੇ ਆੜ੍ਹਤੀ ਐਸੋਸੀਏਸ਼ਨ ਦੇ ਜ਼ਿਲ੍ਹਾ ਆਗੂ ਸੰਜੀਵ ਸਿੰਗਲਾ ਨੇ ਦੱਸਿਆ ਕਿ 2 ਮਾਰਚ ਨੂੰ ਸ੍ਰੀ ਵਿਸ਼ਾਲ ਝੰਡਾ ਯਾਤਰਾ ਆਯੋਜਿਤ ਕੀਤੀ ਜਾ ਰਹੀ ਹੈ ਜੋ ਕਿ ਸ੍ਰੀ ਹਨੂੰਮਤ ਧਾਮ ਤੋਂ ਸ਼ੁਰੂ ਹੋ ਕੇ ਖਾਈ ਬਸਤੀ ਪੈਟਰੋਲ ਪੰਪ ਤੱਕ ਜਾਵੇਗੀ ਉਨ੍ਹਾਂ ਦੱਸਿਆ ਕਿ 4 ਮਾਰਚ ਨੂੰ ਬਾਲਾ ਜੀ ਦਾ ਵਿਸ਼ਾਲ ਜਾਗਰਣ ਕਰਵਾਇਆ ਜਾ ਰਿਹਾ ਹੈ ਜਿਸ ਵਿਚ ਭਜਨ ਗਾਇਕ ਗੌਰੀ ਅਤੇ ਸ਼ਾਕਸੀ ਬਾਲਾ ਜੀ ਦਾ ਗੁਣਗਾਨ ਕਰਨਗੇ | 4 ਮਾਰਚ ਨੂੰ ਦੁਪਹਿਰ 3 ਵਜੇ ਸ੍ਰੀ ਸੁੰਦਰ ਕਾਂਡ ਦਾ ਪਾਠ ਕਰਵਾਇਆ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਮੰਦਰ ਵਿਚ ਸੁੰਦਰ ਭਵਨ, ਫੁੱਲਾਂ ਦੀ ਸਜਾਵਟ, ਲਾਈਟਿੰਗ ਦੇਖਣਯੋਗ ਹੋਵੇਗੀ | ਉਨ੍ਹਾਂ ਦੱਸਿਆਂ ਕਿ ਸਾਲਾਨਾ ਸਮਾਗਮ ਨੂੰ ਲੈ ਕੇ ਤਿਆਰੀਆਂ ਤੇਜ਼ੀ ਨਾਲ ਚੱਲ ਰਹੀਆਂ ਹਨ |ਇਸ ਮੌਕੇ ਖ਼ਜ਼ਾਨਚੀ ਰਕੇਸ਼ ਸਿੰਗਲਾ, ਅਰੁਣ ਸਿੰਗਲਾ, ਰਾਜੀਵ ਸ਼ਰਮਾ ਸਟੇਸ਼ਨ ਮਾਸਟਰ, ਅਮਨ ਬਾਂਸਲ, ਲੁਕੇਸ਼ ਸਿੰਗਲਾ, ਪ੍ਰਵੀਨ ਗਾਗਾ, ਨਵਨੀਸ਼ ਕੁਮਾਰ ਆਦਿ ਹਾਜ਼ਰ ਸਨ |
ਸ੍ਰੀ ਹਨੂੰਮਤ ਧਾਮ ਤੋਂ ਅੱਜ ਰਵਾਨਾ ਹੋਵੇਗੀ ਵਿਸ਼ਾਲ ਝੰਡਾ ਯਾਤਰਾ <br/>
ਸਮਾਗਮ ਸੰਬੰਧੀ ਜਾਣਕਾਰੀ ਦਿੰਦੇ ਸੰਸਥਾ ਦੇ ਅਹੁਦੇਦਾਰ | ਤਸਵੀਰ: ਅਸ਼ੋਕ ਗਰਗ<br/>
02-03-2026