05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

ਕਾਲਜ ਦੀ ਸਾਲਾਨਾ ਅਥਲੈਟਿਕ ਮੀਟ ਕਰਵਾਈ ਲੀਸ਼ਾ ਬਾਂਸਲ ਅਤੇ ਹਰਸ਼ਦੀਪ ਸਿੰਘ ਨੇ ਜਿੱਤਿਆ ਬੈੱਸਟ ਅਥਲੀਟ ਦਾ ਐਵਾਰਡ <br/>

ਅਜੀਤ ਡੈਸਕ 02-03-2026
ਲਹਿਰਾਗਾਗਾ, 1 ਮਾਰਚ (ਅਸ਼ੋਕ ਗਰਗ)-ਗੁਰੂ ਤੇਗ ਬਹਾਦਰ ਕਾਲਜ ਆਫ ਐਜੂਕੇਸ਼ਨ ਲਹਿਲ ਖੁਰਦ ਵਿਖੇ ਪਿ੍ੰਸੀਪਲ ਡਾਕਟਰ ਸੀਮਾ ਗਰਗ ਦੀ ਅਗਵਾਈ ਹੇਠ ਅਥਲੈਟਿਕ ਮੀਟ ਕਰਵਾਈ ਗਈ | ਕਾਲਜ ਕਮੇਟੀ ਦੇ ਚੇਅਰਮੈਨ ਰਾਜੇਸ਼ ਕੁਮਾਰ ਗਰਗ ਮੁੱਖ ਮਹਿਮਾਨ ਵਜੋਂ ਪਹੁੰਚੇ | ਇਸ ਅਥਲੈਟਿਕ ਮੀਟ ਦੀ ਸ਼ੁਰੂਆਤ ਮੁੱਖ ਮਹਿਮਾਨ ਵਲੋਂ ਝੰਡਾ ਲਹਿਰਾ ਕੇ ਅਤੇ ਮਾਰਚ ਪਾਸਟ ਦੀ ਸਲਾਮੀ ਲੈ ਕੇ ਕੀਤੀ ਗਈ | ਇਸ ਮੌਕੇ ਰਾਜੇਸ਼ ਕੁਮਾਰ ਗਰਗ ਕਿਹਾ ਕਿ ਇੱਕ ਸਿਹਤਮੰਦ ਸਰੀਰ ਵਿੱਚ ਇੱਕ ਸਿਹਤਮੰਦ ਦਿਮਾਗ ਦਾ ਵਾਸ ਹੁੰਦਾ ਹੈ ਤੇ ਖੇਡਾਂ ਵਿਦਿਆਰਥੀ ਜੀਵਨ ਦਾ ਜਰੂਰੀ ਅੰਗ ਹੁੰਦੀਆਂ ਹਨ | ਇਸ ਸਪੋਰਟਸ ਮੀਟ ਵਿੱਚ ਐਮ.ਐਂਡ , ਬੀ.ਐੱਡ ਅਤੇ ਬੀ.ਏ ਬੀ.ਐੱਡ ਦੇ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ, ਜਿਸ 'ਚੋਂ 100 ਮੀਟਰ ਤੇ 200 ਮੀਟਰ ਦੌੜ ਲੜਕੀਆਂ 'ਚੋਂ ਲੀਸ਼ਾ ਬਾਂਸਲ ਨੇ ਪਹਿਲਾ ਸਥਾਨ ਤੇ ਲੜਕਿਆਂ 'ਚੋਂ ਅਰਸ਼ਦੀਪ ਸਿੰਘ ਨੇ ਪਹਿਲਾ ਸਥਾਨ ਹਾਸਿਲ ਕੀਤਾ | ਲੰਬੀ ਛਾਲ ਲੜਕੀਆਂ 'ਚੋਂ ਨਵਦੀਪ ਕੌਰ ਨੇ ਪਹਿਲਾਂ ਤੇ ਲੜਕਿਆਂ 'ਚੋਂ ਅਰਸ਼ਦੀਪ ਸਿੰਘ ਨੇ ਪਹਿਲਾ ਸਥਾਨ ਹਾਸਿਲ ਕੀਤਾ | ਰਿਲੇਅ ਰੇਸ ਲੜਕੀਆਂ ਵਿੱਚੋਂ ਲੀਸ਼ਾ ਬਾਂਸਲ ਅਤੇ ਲੜਕਿਆਂ 'ਚੋਂ ਅਰਸ਼ਦੀਪ ਸਿੰਘ ਨੇ ਪਹਿਲਾ ਸਥਾਨ ਹਾਸਿਲ ਕੀਤਾ | ਸ਼ਾਰਟ ਪੁੱਟ ਲੜਕੀਆਂ ਵਿੱਚੋ ਰਮਨਦੀਪ ਕੌਰ ਨੇ ਪਹਿਲਾ ਅਤੇ ਲੜਕਿਆਂ 'ਚੋਂ ਸੁਖਦੀਪ ਸਿੰਘ ਨੇ ਪਹਿਲਾ ਸਥਾਨ ਹਾਸਿਲ ਕੀਤਾ | ਡਿਸਕ ਥਰੋ ਲੜਕੀਆਂ 'ਚੋਂ ਗੀਤਾ ਗਰਗ ਨੇ ਪਹਿਲਾ ਤੇ ਲੜਕਿਆਂ ਵਿੱਚੋਂ ਜਗਸੀਰ ਸਿੰਘ ਨੇ ਪਹਿਲਾ ਸਥਾਨ ਹਾਸਲ ਕੀਤਾ | ਸਪੂਨ ਰੇਸ ਲੜਕੀਆਂ ਵਿੱਚੋਂ ਜਸਵਿੰਦਰ ਕੌਰ ਨੇ ਪਹਿਲਾ ਅਤੇ ਲੜਕਿਆਂ 'ਚੋਂ ਹਰਬਾਗ ਸਿੰਘ ਨੇ ਪਹਿਲਾ ਸਥਾਨ ਹਾਸਲ ਕੀਤਾ | ਤਿੰਨ ਟੰਗੀ ਰੇਸ 'ਚੋਂ ਲੜਕੀਆਂ ਵਿੱਚੋਂ ਰਾਜਵਿੰਦਰ ਕੌਰ ਅਤੇ ਗੀਤਾ ਗਰਗ ਨੇ ਪਹਿਲਾ ਅਤੇ ਲੜਕਿਆਂ 'ਚੋਂ ਜਸਪ੍ਰੀਤ ਸਿੰਘ ਅਤੇ ਜਗਸੀਰ ਸਿੰਘ ਨੇ ਪਹਿਲਾ ਸਥਾਨ ਹਾਸਿਲ ਕੀਤਾ ਅਤੇ ਮਟਕਾ ਰੇਸ 'ਚੋਂ ਜਸਵਿੰਦਰ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ | ਰੱਸਾ ਖਿੱਚਣ ਦੇ ਮੁਕਾਬਲਿਆਂ 'ਚੋਂ ਲੜਕੀਆਂ 'ਚੋਂ ਲੀਸ਼ਾ ਬਾਂਸਲ ਦੀ ਟੀਮ ਨੇ ਪਹਿਲਾ ਅਤੇ ਲੜਕਿਆਂ 'ਚੋਂ ਅੰਮਿ੍ਤਪਾਲ ਸਿੰਘ ਦੀ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ | ਇਸ ਅਥਲੈਟਿਕ ਮੀਟ ਵਿੱਚੋਂ ਲੜਕੀਆਂ 'ਚੋਂ ਬੈੱਸਟ ਐਥਲੀਟ ਦਾ ਐਵਾਰਡ ਲੀਸ਼ਾ ਬਾਂਸਲ ਅਤੇ ਲੜਕਿਆਂ 'ਚੋਂ ਹਰਸ਼ਦੀਪ ਸਿੰਘ ਨੇ ਜਿੱਤਿਆ | ਇਸ ਮੌਕੇ ਤੇ ਕਾਲਜ ਵੱਲੋਂ ਜੇਤੂ ਵਿਦਿਆਰਥੀਆਂ ਨੂੰ ਸਨਮਾਨ ਚਿੰਨ, ਮੈਡਲ ਤੇ ਸਰਟੀਫਿਕੇਟ ਦੇ ਸਨਮਾਨਿਤ ਕੀਤਾ ਗਿਆ |

ਪਿਛਲੀ ਖ਼ਬਰ ਬੇਗੋਵਾਲ ਵਿਖੇ ਚੱਲ ਰਹੇ ਗੁਰਮਤਿ ਸਮਾਗਮ 'ਚ ਨਤਮਸਤਕ ਹੋਏ ਹਜ਼ਾਰਾਂ ਸ਼ਰਧਾਲੂ <br/> ਅਗਲੀ ਖ਼ਬਰ ਸੰਤ ਬਾਬਾ ਬਲਕਾਰ ਸਿੰਘ ਨੇ ਕੁਠਾਲਾ ਵਿਖੇ ਅਤਿ ਆਧੁਨਿਕ ਐਫ-2 ਜਿੰਮ ਦਾ ਕੀਤਾ ਉਦਘਾਟਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।