05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

ਸੰਤ ਬਾਬਾ ਬਲਕਾਰ ਸਿੰਘ ਨੇ ਕੁਠਾਲਾ ਵਿਖੇ ਅਤਿ ਆਧੁਨਿਕ ਐਫ-2 ਜਿੰਮ ਦਾ ਕੀਤਾ ਉਦਘਾਟਨ <br/>

ਅਜੀਤ ਡੈਸਕ 02-03-2026
ਸੰਦੌੜ, 1 ਮਾਰਚ (ਗੁਰਪ੍ਰੀਤ ਸਿੰਘ ਚੀਮਾ)-ਨਜ਼ਦੀਕੀ ਪਿੰਡ ਕੁਠਾਲਾ ਵਿਖੇ ਅੱਜ ਐੱਫ 2 ਫੈਮਿਲੀ ਫਿਟਨੈੱਸ ਜਿੰਮ ਦੀ ਸ਼ੁਰੂਆਤ ਕੀਤੀ ਗਈ | ਇਸ ਦੌਰਾਨ ਸ਼ੁਕਰਾਨੇ ਵਜੋਂ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ | ਜਿੰਮ ਦਾ ਉਦਘਾਟਨ ਗੁਰਦੁਆਰਾ ਸੰਤ ਆਸ਼ਰਮ ਈਸਰਸਰ ਫਤਹਿਗੜ੍ਹ ਪੰਜਗਰਾਈਆਂ ਦੇ ਮੁੱਖ ਸੇਵਾਦਾਰ ਸੰਤ ਬਾਬਾ ਬਲਕਾਰ ਸਿੰਘ ਵੱਲੋਂ ਕੀਤਾ ਗਿਆ | ਐੱਫ 2 ਜਿੰਮ ਅਤੇ ਪੈਟਰੋਲ ਪੰਪ ਕੁਠਾਲਾ ਦੇ ਐੱਮ. ਡੀ. ਸ. ਗੁਰਿੰਦਰਦੀਪ ਸਿੰਘ ਨੇ ਦੱਸਿਆ ਕਿ ਅਸੀਂ ਆਪਣੇ ਇਲਾਕੇ ਲਈ ਅÏਰਤਾਂ ਅਤੇ ਮਰਦਾਂ ਲਈ ਅਲੱਗ ਅਲੱਗ ਜਿੰਮ ਸ਼ੁਰੂ ਕੀਤੇ ਹਨ | ਜਿਸ ਵਿਚ ਅÏਰਤਾਂ ਲਈ ਖ਼ਾਸ ਸਹੂਲਤਾਂ ਅਤੇ ਉਨ੍ਹਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਗਿਆ ਹੈ | ਉਨ੍ਹਾਂ ਕਿਹਾ ਕਿ ਜਿੰਮ ਵਿੱਚ ਅਤਿ ਆਧੁਨਿਕ ਤੇ ਬਰਾਂਡਿਡ ਮਸ਼ੀਨਾਂ, ਸਟੀਮ ਅਤੇ ਲਾਕਰਜ ਆਦਿ ਉਪਲਬਧ ਹਨ | ਸੰਤ ਬਾਬਾ ਬਲਕਾਰ ਸਿੰਘ ਫ਼ਤਿਹਗੜ੍ਹ ਪੰਜਗਰਾਈਆਂ ਵਾਲਿਆਂ ਨੇ ਕਿਹਾ ਜਿਸ ਇਨਸਾਨ ਕੋਲ ਅੱਜ ਮਜ਼ਬੂਤ, ਤੰਦਰੁਸਤ ਅਤੇ ਬਿਮਾਰੀਆਂ ਤੋਂ ਰਹਿਤ ਸਰੀਰ ਹੈ ਉਹ ਅੱਜ ਦੇ ਸਮੇਂ ਵਿੱਚ ਸਭ ਤੋਂ ਵੱਧ ਅਮੀਰ ਹੈ ਕਿਉਂਕਿ ਪੈਸੇ ਪੱਖੋਂ ਅਮੀਰ ਲੋਕ ਅੱਜ ਸਰੀਰਕ ਪੱਖੋਂ ਮਜ਼ਬੂਤ ਨਹੀਂ ਹਨ | ਇਸ ਮੌਕੇ ਮਾਰਕੀਟ ਕਮੇਟੀ ਸੰਦੌੜ ਦੇ ਚੇਅਰਮੈਨ ਕਰਮਜੀਤ ਸਿੰਘ ਮਾਨ ਕੁਠਾਲਾ, ਆੜ੍ਹਤੀਆ ਰਾਮਿੰਦਰ ਸਿੰਘ ਮਾਨ, ਆੜ੍ਹਤੀਆ ਪਰਮਜੀਤ ਸਿੰਘ ਭੂਦਨ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਮਨਿੰਦਰ ਸਿੰਘ ਚਹਿਲ, ਸਰਪੰਚ ਜੁਗਰਾਜ ਸਿੰਘ ਚੀਮਾ, ਰਾਜੂ ਕੁਠਾਲਾ, ਤਲਵੀਰ ਸਿੰਘ ਕਾਲਾ ਕੁਠਾਲਾ, ਅਮਨਦੀਪ ਸਿੰਘ ਸਰਾਂ, ਲਖਵੀਰ ਸਿੰਘ ਚੁਹਿਲ ਇੰਸਪੈਕਟਰ, ਲੈਕਚਰਾਰ ਜਸਵਿੰਦਰ ਸਿੰਘ ਚਹਿਲ, ਅਮਨਦੀਪ ਸਿੰਘ ਲਾਲੀ, ਹਰਮਨ ਸਿੰਘ ਚਹਿਲ, ਕੇਵਲ ਸਿੰਘ, ਬਾਡੀ ਬਿਲਡਰ ਸੁਖ ਜੌਹਲ ਪੰਡੋਰੀ, ਸੁਭਾਸ਼ ਚੰਦ ਕੁਠਾਲਾ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਕਾਲਜ ਦੀ ਸਾਲਾਨਾ ਅਥਲੈਟਿਕ ਮੀਟ ਕਰਵਾਈ ਲੀਸ਼ਾ ਬਾਂਸਲ ਅਤੇ ਹਰਸ਼ਦੀਪ ਸਿੰਘ ਨੇ ਜਿੱਤਿਆ ਬੈੱਸਟ ਅਥਲੀਟ ਦਾ ਐਵਾਰਡ <br/... ਅਗਲੀ ਖ਼ਬਰ ਡੀ. ਐੱਮ. ਐੱਫ. ਵਲੋਂ ਕੇਂਦਰ ਸਰਕਾਰ ਤੋਂ 'ਵਿਕਸਤ ਭਾਰਤ ਜੀ ਰਾਮ ਜੀ' ਕਾਨੂੰਨ ਵਾਪਸ ਲੈਣ ਦੀ ਮੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।