31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਆਸਰਾ ਫਾਊਾਡੇਸ਼ਨ ਵਲੋਂ 21 ਲੋੜਵੰਦ ਲੜਕੀਆਂ ਦੇ ਵਿਆਹ ਕੀਤੇ <br/>

ਆਸਰਾ ਵੈੱਲਫੇਅਰ ਫਾਊਾਡੇਸ਼ਨ ਧੂਰੀ ਵੱਲੋਂ 21 ਲੋੜਵੰਦ ਲੜਕੀਆਂ ਦੇ ਵਿਆਹ ਸਮਾਗਮ ਦਾ ਦਿ੍ਸ਼ | ਤਸਵੀਰ : ਲਖਵੀਰ ਸਿੰਘ ਧਾਂਦਰਾ <br/> 03-03-2026
ਧੂਰੀ, 2 ਮਾਰਚ (ਲਖਵੀਰ ਸਿੰਘ ਧਾਂਦਰਾ)-ਆਸਰਾ ਵੈੱਲਫੇਅਰ ਫਾਊਾਡੇਸ਼ਨ ਰਜਿ ਧੂਰੀ ਅਤੇ ਸਮੂਹ ਗ੍ਰਾਮ ਪੰਚਾਇਤ ਧਾਂਦਰਾ ਵੱਲੋਂ ਪ੍ਰਧਾਨ ਪਿ੍ਤਪਾਲ ਸਿੰਘ ਪ੍ਰੀਤ ਢੀਂਡਸਾ ਦੀ ਅਗਵਾਈ ਹੇਠ 21 ਲੋੜਵੰਦ ਲੜਕੀਆਂ ਦੇ ਵਿਆਹ ਪਿੰਡ ਧਾਂਦਰਾ ਵਿਖੇ ਕੀਤੇ ਗਏ | ਇਸ ਮੌਕੇ ਆਸਰਾ ਫਾਊਾਡੇਸ਼ਨ ਟੀਮ ਵੱਲੋਂ ਵੱਖ-ਵੱਖ ਧਰਮਾਂ ਦੀਆਂ ਰੀਤਾਂ ਅਨੁਸਾਰ ਸਮਾਜਿਕ ਸੇਵਾ ਕਰਦਿਆਂ ਵਿਆਹ ਸਮਾਰੋਹ ਕਰਵਾਏ ਗਏ ਅਤੇ ਸਿੱਖ ਭਾਈਚਾਰੇ ਲਈ ਆਨੰਦ ਕਾਰਜ ਕਰਵਾਏ ਗਏ | ਹਿੰਦੂ ਭਾਈਚਾਰੇ ਦੀਆਂ ਕੁੜੀਆਂ ਦੇ ਫੇਰੇ ਸੰਪੰਨ ਕਰਵਾਏ ਗਏ | ਮੁਸਲਿਮ ਭਾਈਚਾਰੇ ਦੀਆਂ ਕੁੜੀਆਂ ਦੇ ਨਿਕਾਹ ਕਰਵਾਏ ਗਏ | ਇਸ ਮੌਕੇ ਆਸਰਾ ਵੈੱਲਫੇਅਰ ਫਾਊਾਡੇਸ਼ਨ ਰਜਿ ਧੂਰੀ ਦੇ ਪ੍ਰਧਾਨ ਪਿ੍ਤਪਾਲ ਸਿੰਘ ਪ੍ਰੀਤ ਢੀਂਡਸਾ ਅਤੇ ਸੰਸਥਾ ਦੇ ਜਰਨਲ ਸੈਕਟਰੀ ਲਖਵੀਰ ਸਿੰਘ ਧਾਂਦਰਾ ਨੇ ਆਈਆਂ ਸ਼ਖ਼ਸੀਅਤਾਂ ਦਾ ਧੰਨਵਾਦ ਕਰਦਿਆਂ ਅਗਲੇ ਸਾਲ ਹੋਰ 21 ਲੋੜਵੰਦ ਲੜਕੀਆਂ ਦੇ ਵਿਆਹ ਕਰਨ ਦਾ ਐਲਾਨ ਵੀ ਕੀਤਾ | ਇਸ ਮੌਕੇ ਸੁਖਬੀਰ ਸਿੰਘ ਸੁੱਖੀ ਓ ਐੱਸ ਡੀ ਮੁੱਖ ਮੰਤਰੀ, ਮਨਦੀਪ ਸਿੰਘ ਸਿੱਧੂ ਸਾਬਕਾ ਡੀ ਆਈ ਜੀ, ਗੁਰਪ੍ਰੀਤ ਸਿੰਘ ਡੀ ਐੱਸ ਪੀ, ਸੁਖਪਾਲ ਸਿੰਘ ਸੰਧੂ ਜੇਲ੍ਹ ਸੁਪਰਡੈਂਟ, ਕਰਨਵੀਰ ਸਿੰਘ ਸੰਧੂ ਐੱਸ ਐੱਚ ਓ ਥਾਣਾ ਸਦਰ ਧੂਰੀ, ਜਸਵੀਰ ਸਿੰਘ ਜੱਸੀ ਸੇਖੋਂ ਮੈਂਬਰ ਫੂਡ ਕਮਿਸ਼ਨ ਪੰਜਾਬ, ਡਾ ਅਨਵਰ ਭਸੌੜ ਮੈਂਬਰ ਵਕਫ਼ ਬੋਰਡ ਪੰਜਾਬ ਅਤੇ ਇੰਚਾਰਜ ਸੀ ਐਮ ਦਫ਼ਤਰ ਧੂਰੀ, ਅਸ਼ੋਕ ਕੁਮਾਰ ਲੱਖਾ ਚੇਅਰਮੈਨ ਗਊ ਸੇਵਾ ਕਮਿਸ਼ਨ ਪੰਜਾਬ , ਸੀਨੀਅਰ ਆਪ ਆਗੂ ਸਤਿੰਦਰ ਸਿੰਘ ਚੱਠਾ, ਰਛਪਾਲ ਸਿੰਘ ਭੁੱਲਰਹੇੜੀ ਅਤੇ ਹਰਜਿੰਦਰ ਸਿੰਘ ਕਾਂਝਲਾ ਅਤੇ ਮੈਂਬਰ ਜ਼ਿਲ੍ਹਾ ਪ੍ਰੀਸ਼ਦ , ਗਗਨ ਜਵੰਦਾ ਪ੍ਰਧਾਨ ਟਰੱਕ ਯੂਨੀਅਨ ਧੂਰੀ, ਪਰਮਜੀਤ ਸਿੰਘ ਕਾਂਝਲਾ, ਸੁਖਵਿੰਦਰ ਸਿੰਘ ਫੁੱਲ ਜ਼ਿਲ੍ਹਾ ਇੰਚਾਰਜ ਅਜੀਤ ਉੱਪ ਦਫ਼ਤਰ ਸੰਗਰੂਰ, ਸਰਪੰਚ ਜਸਪਾਲ ਸਿੰਘ ਮਿਸ਼ਰਾ ਧਾਂਦਰਾ, ਮਨਦੀਪ ਸਿੰਘ ਗਿੱਲ ਖ਼ਜ਼ਾਨਚੀ, ਅੰਮਿ੍ਤਪਾਲ ਸਿੰਘ ਢੀਂਡਸਾ ਐਮ ਡੀ ਪ੍ਰਾਇਮ ਵੀਜ਼ਾ ਧੂਰੀ, ਸਾਬਕਾ ਸਰਪੰਚ ਲਛਮਣ ਸਿੰਘ ਅਤੇ ਸੁਰਿੰਦਰ ਕੌਰ ਸਮੇਤ ਸੰਸਥਾ ਦੇ ਸਮੂਹ ਮੈਂਬਰ ਅਤੇ ਹਲਕੇ ਦੀਆਂ ਵੱਖ ਵੱਖ ਉੱਘੀਆਂ ਸ਼ਖ਼ਸੀਅਤਾਂ ਵੀ ਹਾਜ਼ਰ ਸਨ | ਇਸ ਮੌਕੇ ਨਾਮੀ ਪੰਜਾਬ ਗਾਇਕ ਵਿੱਕੀ ਧਾਲੀਵਾਲ, ਜੋਬਨ ਧਾਂਦਰਾ, ਲੱਖੀ ਸ਼ੇਰਪੁਰ ਸੋਢੀਆ, ਬਾਬਾ ਬੇਲੀ ਅਤੇ ਹੋਰਨਾਂ ਵੱਖ-ਵੱਖ ਗਾਇਕਾਂ ਨੇ ਖੁੱਲਾ ਅਖਾੜਾ ਲਗਾਇਆ |

ਪਿਛਲੀ ਖ਼ਬਰ ਬਠਿੰਡਾ 'ਚ 45 ਕਿਸਾਨ-ਮਜ਼ਦੂਰ ਜਥੇਬੰਦੀਆਂ 6 ਨੂੰ ਕਰਨਗੀਆਂ ਪ੍ਰਦਰਸ਼ਨ <br/> ਅਗਲੀ ਖ਼ਬਰ ਕਿਸਾਨ ਯੂਨੀਅਨ ਵਲੋਂ 6 ਨੂੰ ਬਠਿੰਡਾ ਜਾਣ ਸੰਬੰਧੀ ਮੀਟਿੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।