31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਅਮਨ ਅਰੋੜਾ ਨੇ ਸ਼ਹੀਦ ਉਦੇ ਭਾਨ ਸਿੰਘ ਨਗਰ ਦੀ ਪੰਚਾਇਤ ਨੂੰ ਦਿੱਤਾ 5 ਲੱਖ ਦਾ ਚੈੱਕ <br/>

ਕੈਬਨਿਟ ਮੰਤਰੀ ਅਮਨ ਅਰੋੜਾ ਸ਼ਹੀਦ ਉਦੇ ਭਾਨ ਸਿੰਘ ਨਗਰ ਦੇ ਸਰਪੰਚ ਗੋਬਿੰਦ ਸਿੰਘ ਲੌਂਗੋਵਾਲ ਨੂੰ 5 ਲੱਖ ਦਾ ਚੈੱਕ ਦਿੰਦੇ ਹੋਏ | ਤਸਵੀਰ: ਖੰਨਾ <br/> 03-03-2026
ਲੌਂਗੋਵਾਲ, 2 ਮਾਰਚ (ਸ.ਸ.ਖੰਨਾ)-ਜਿੱਥੇ ਹਲਕਾ ਸੁਨਾਮ ਅਧੀਨ ਆਉਂਦੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਪਿੰਡਾਂ ਵਿਚ ਕੰਮ ਕਰਵਾਉਣ ਦੇ ਲਈ ਕੈਬਨਿਟ ਮੰਤਰੀ ਅਮਨ ਅਰੋੜਾ ਵਲੋਂ ਰਾਸ਼ੀ ਦੇ ਚੈੱਕ ਦਿੱਤੇ ਜਾ ਰਹੇ ਹਨ | ਉੱਥੇ ਹੀ ਸ਼ਹੀਦ ਉਦੇ ਭਾਨ ਸਿੰਘ ਨਗਰ ਦੇ ਸਰਪੰਚ ਗੋਬਿੰਦ ਸਿੰਘ ਲੌਂਗੋਵਾਲ ਨੂੰ 5 ਲੱਖ ਰੁਪਏ ਦਾ ਚੈੱਕ ਦਿੱਤਾ ਗਿਆ ਹੈ | ਇਸ ਮੌਕੇ ਨੌਜਵਾਨ ਸਰਪੰਚ ਗੋਬਿੰਦ ਸਿੰਘ ਲੌਂਗੋਵਾਲ ਨੇ ਦੱਸਿਆ ਕਿ ਸਾਡੀ ਪੰਚਾਇਤ ਵਲੋਂ ਇਸ ਪੈਸੇ ਨੂੰ ਵਿਉਂਤਬੰਦੀ ਅਨੁਸਾਰ ਖ਼ਰਚ ਕੀਤਾ ਜਾਵੇਗਾ | ਉਨ੍ਹਾਂ ਕਿਹਾ ਪਹਿਲਾ ਵੀ ਪੰਚਾਇਤ ਵਲੋਂ ਆਪਣੇ ਪੱਧਰ ਤੇ ਗੰਦੇ ਪਾਣੀ ਦੀ ਨਿਕਾਸੀ , ਪਿੰਡੀ ਨੂੰ ਹਰਿਆ ਭਰਿਆ ਬਣਾਉਣਾ, ਰਾਤ ਵੇਲੇ ਰੌਸ਼ਨੀ ਦਾ ਪ੍ਰਬੰਧ, ਬਿਜਲੀ ਦੇ ਖੰਭਿਆਂ ਤੇ ਰੰਗ ਕਰ ਕੇ ਨਸ਼ਿਆਂ ਦੇ ਵਿਰੁੱਧ ਲਿਖੀਆਂ ਸਤਰਾਂ ਨੌਜਵਾਨਾਂ ਨੂੰ ਪ੍ਰੇਰਿਤ ਕਰਦੀਆਂ ਹਨ | ਉਨ੍ਹਾਂ ਕਿਹਾ ਮੈਨੂੰ ਲੋਕਾਂ ਵਲੋਂ ਸੇਵਾ ਕਰਨ ਦਾ ਮੌਕਾ ਦਿੱਤਾ ਗਿਆ ਇਸ ਨੰੂ ਉਹ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣਗੇ ਇਸ ਮੌਕੇ ਪੰਚਾਇਤ ਮੈਂਬਰ ਨਛੱਤਰ ਸਿੰਘ, ਅੰਮਿ੍ਤਪਾਲ ਸਿੰਘ ਗੰਢੂ, ਓਮ ਪ੍ਰਕਾਸ਼ ਅਤੇ ਹੋਰ ਮੈਂਬਰਾਨ ਹਾਜ਼ਰ ਸਨ |

ਪਿਛਲੀ ਖ਼ਬਰ ਸ੍ਰੀ ਸਿਧਾਣਾ ਸਾਹਿਬ ਵਿਖੇ ਜੋੜ ਮੇਲਾ ਆਰੰਭ ਅਗਲੀ ਖ਼ਬਰ 'ਆਪ' ਦੇ ਸਾਰੇ ਵਿੰਗ ਸਰਗਰਮ ਕੀਤੇ ਜਾਣਗੇ-ਜ਼ਾਫ਼ਰ ਅਲੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।