31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਪ੍ਰਵਾਸੀ ਮਜ਼ਦੂਰ ਵਲੋਂ ਖ਼ੁਦਕੁਸ਼ੀ

ਅਜੀਤ ਡੈਸਕ 03-03-2026

ਸੁਨਾਮ ਊਧਮ ਸਿੰਘ ਵਾਲਾ, 2 ਮਾਰਚ (ਧਾਲੀਵਾਲ, ਭੁੱਲਰ)-ਸੁਨਾਮ ਸ਼ਹਿਰ ਦੀ ਇੱਕ ਫ਼ੈਕਟਰੀ ਵਿਚ ਪ੍ਰਵਾਸੀ ਮਜ਼ਦੂਰ ਵਲੋਂ ਗਲ ਫਾਹਾ ਲੈ ਕੇ ਆਪਣੀ ਜੀਵਨ ਲੀਲ੍ਹਾ ਖ਼ਤਮ ਕਰ ਲੈਣ ਦੀ ਖ਼ਬਰ ਹੈ | ਪੁਲਿਸ ਚੌਂਕੀ ਨਵੀਂ ਅਨਾਜ ਮੰਡੀ ਸੁਨਾਮ ਊਧਮ ਸਿੰਘ ਵਾਲਾ ਦੇ ਇੰਚਾਰਜ ਸਹਾਇਕ ਥਾਣੇਦਾਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਸ਼ਹਿਰ ਦੀ ਇੱਕ ਭਾਂਡਿਆਂ ਵਾਲੀ ਫ਼ੈਕਟਰੀ ਵਿਚ ਬਿਹਾਰ ਦਾ ਇੱਕ ਪ੍ਰਵਾਸੀ ਮਜ਼ਦੂਰ ਅਰਵਿੰਦ ਕੁਮਾਰ (22) ਪੁੱਤਰ ਸ਼ਾਮ ਲਾਲ ਸਾਹਨੀ ਮਿਹਨਤ ਮਜ਼ਦੂਰੀ ਕਰਦਾ ਸੀ ਪਰ ਉਹ ਪਿਛਲੇ ਸਮੇਂ ਤੋਂ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਰਹਿੰਦਾ ਸੀ | ਜਿਸ ਵਲੋਂ ਅੱਜ ਫ਼ੈਕਟਰੀ ਦੇ ਹੀ ਆਪਣੇ ਕੁਆਰਟਰ ਵਿਚ ਗਲ ਵਿਚ ਪਰਨਾ ਪਾਕੇ ਖ਼ੁਦਕੁਸ਼ੀ ਕਰ ਲਈ ਗਈ | ਸਹਾਇਕ ਥਾਣੇਦਾਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਪੁਲਿਸ ਵਲੋਂ ਮਿ੍ਤਕ ਦੀ ਭੈਣ ਸੰਗੀਤਾ ਦੇ ਬਿਆਨਾਂ 'ਤੇ ਬੀ ਐੱਨ ਐੱਸ ਐੱਸ ਦੀ ਧਾਰਾ 194 ਤਹਿਤ ਕਾਰਵਾਈ ਅਮਲ ਵਿਚ ਲਿਆਂਦੀ ਗਈ ਹੈ ਅਤੇ ਪੋਸਟਮਾਰਟਮ ਉਪਰੰਤ ਮਿ੍ਤਕ ਦੀ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਗਈ ਹੈ |


ਪਿਛਲੀ ਖ਼ਬਰ ਸਲਾਇਟ ਵਿਖੇ ਰਾਸ਼ਟਰੀ ਵਿਗਿਆਨ ਦਿਵਸ ਮਨਾਇਆ <br/> ਅਗਲੀ ਖ਼ਬਰ ਕਰਿਆਨਾ ਐਸੋਸੀਏਸ਼ਨ ਦਾ ਹੋਇਆ ਸਾਲਾਨਾ ਇਜਲਾਸ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।