14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਵਿਆਹੁਤਾ ਨੇ ਕੀਤੀ ਖ਼ੁਦਕੁਸ਼ੀ-ਪਤੀ ਸਮੇਤ ਸੱਸ ਅਤੇ ਦਿਉਰ ਖ਼ਿਲਾਫ਼ ਮਾਮਲਾ ਦਰਜ <br/>

ਅਜੀਤ ਡੈਸਕ 04-03-2026
ਸੁਨਾਮ ਊਧਮ ਸਿੰਘ ਵਾਲਾ, 3 ਮਾਰਚ (ਭੁੱਲਰ, ਧਾਲੀਵਾਲ) - ਨੇੜਲੇ ਪਿੰਡ ਚੌਵਾਸ ਜਖੇਪਲ ਦੀ ਇੱਕ ਵਿਆਹੁਤਾ ਵਲੋਂ ਗਲ ਫਾਹਾ ਲੈ ਕੇ ਆਪਣੀ ਜੀਵਨ ਲੀਲ੍ਹਾ ਖ਼ਤਮ ਕਰ ਲੈਣ ਦੀ ਖ਼ਬਰ ਹੈ | ਸਥਾਨਕ ਸਿਵਲ ਹਸਪਤਾਲ ਵਿਖੇ ਮਿ੍ਤਕਾ ਦੇ ਪੋਸਟਮਾਰਟਮ ਸਮੇਂ ਪੁਲਿਸ ਥਾਣਾ ਚੀਮਾ ਦੇ ਸਹਾਇਕ ਥਾਣੇਦਾਰ ਬੇਅੰਤ ਸਿੰਘ ਨੇ ਦੱਸਿਆ ਕਿ ਹਰਪ੍ਰੀਤ ਕੌਰ ਪੁੱਤਰੀ ਹੰਸਾ ਸਿੰਘ ਵਾਸੀ ਪਿੰਡ ਭੱਟੀਵਾਲ ਕਲ੍ਹਾਂ ਦਾ ਡੇਢ ਕੁ ਸਾਲ ਪਹਿਲਾਂ ਚੌਵਾਸ ਜਖੇਪਲ ਦੇ ਗੁਰਵਿੰਦਰ ਸਿੰਘ ਪੁੱਤਰ ਨਾਹਰ ਸਿੰਘ ਨਾਲ ਵਿਆਹ ਹੋਇਆ ਸੀ | ਵਿਆਹ ਤੋਂ ਬਾਅਦ ਹਰਪ੍ਰੀਤ ਕੌਰ ਦੇ ਦੋ ਜੌੜੀਆਂ (ਜੁੜਵੀਂਆਂ) ਬੱਚੀਆਂ ਪੈਦਾ ਹੋਈਆਂ | ਜਿਸ ਨੂੰ ਲੈ ਕੇ ਸਹੁਰਾ ਪਰਿਵਾਰ ਅਕਸਰ ਹੀ ਉਸ ਨੂੰ ਤਾਹਨੇ-ਮਿਹਣੇ ਮਾਰ ਕੇ ਤੰਗ ਪੇ੍ਰਸ਼ਾਨ ਕਰਦਾ ਰਹਿੰਦਾ ਸੀ | ਜਿਸ ਨੂੰ ਲੈ ਕੇ ਬੀਤੀ ਸ਼ਾਮ ਹਰਪ੍ਰੀਤ ਕੌਰ (23) ਪਤਨੀ ਗੁਰਵਿੰਦਰ ਸਿੰਘ ਚੌਵਾਸ ਜਖੇਪਲ ਨੇ ਚੁੰਨੀ ਲੈ ਕੇ ਛੱਤ ਵਾਲੇ ਪੱਖੇ ਨਾਲ ਗਲ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ | ਪੁਲਿਸ ਵਲੋਂ ਮਿ੍ਤਕਾ ਹਰਪ੍ਰੀਤ ਕੌਰ ਦੀ ਮਾਤਾ ਜਸਵੀਰ ਕੌਰ ਭੱਟੀਵਾਲ ਕਲ੍ਹਾਂ ਦੇ ਬਿਆਨਾਂ 'ਤੇ ਮਿ੍ਤਕਾ ਦੇ ਪਤੀ ਗੁਰਵਿੰਦਰ ਸਿੰਘ, ਦਿਉਰ ਰਘਵੀਰ ਸਿੰਘ ਉਰਫ਼ ਕਾਕਾ ਅਤੇ ਸੱਸ ਅਮਰਜੀਤ ਕੌਰ ਦੇ ਖ਼ਿਲਾਫ਼ ਬੀ.ਐਨ.ਐਸ.ਐਸ. ਦੀ ਧਾਰਾ 108 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ |

ਪਿਛਲੀ ਖ਼ਬਰ ਚਾਰ ਪਿੰਡਾਂ ਦੀ ਸਾਂਝੀ 'ਦੀ ਜੰਡਾਲੀ ਕਲਾਂ ਕੋਆਪਰੇਟਿਵ ਸੁਸਾਇਟੀ' 'ਤੇ ਅਕਾਲੀ ਦਲ ਕਾਬਜ਼ <br/> ਅਗਲੀ ਖ਼ਬਰ ਨੌਜਵਾਨ ਦੀ ਕੁੱਟਮਾਰ ਕਰਕੇ ਕੀਤਾ ਜ਼ਖਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।