14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਚਾਰ ਪਿੰਡਾਂ ਦੀ ਸਾਂਝੀ 'ਦੀ ਜੰਡਾਲੀ ਕਲਾਂ ਕੋਆਪਰੇਟਿਵ ਸੁਸਾਇਟੀ' 'ਤੇ ਅਕਾਲੀ ਦਲ ਕਾਬਜ਼ <br/>

ਅਜੀਤ ਡੈਸਕ 04-03-2026
ਅਹਿਮਦਗੜ੍ਹ, 3 ਮਾਰਚ (ਸੁਖਜੀਤ ਸਿੰਘ ਖੇੜਾ) - ਚਾਰ ਪਿੰਡਾਂ ਦੀ ਸਾਂਝੀ 'ਦੀ ਜੰਡਾਲੀ ਕਲਾਂ ਕੋਆਪਰੇਟਿਵ ਐਗਰੀਕਲਚਰ ਸਰਵਿਸ ਸੁਸਾਇਟੀ' ਦੀ ਚੋਣ ਦੌਰਾਨ ਕੁੱਲ 11 ਮੈਂਬਰਾਂ 'ਚੋਂ 6 ਮੈਂਬਰ ਸ਼ੋ੍ਰਮਣੀ ਅਕਾਲੀ ਦਲ ਨਾਲ ਸੰਬੰਧਿਤ ਹੋਣ ਕਾਰਨ ਅਕਾਲੀ ਧੜੇ ਨਾਲ ਸੰਬੰਧਿਤ ਜਸਵੰਤ ਸਿੰਘ ਜੱਸੀ ਬੌਹੜਾਈ ਸੁਸਾਇਟੀ ਦੇ ਪ੍ਰਧਾਨ ਚੁਣੇ ਗਏ | ਕੁੱਝ ਦਿਨ ਪਹਿਲਾਂ ਮੈਂਬਰਾਂ ਦੀ ਚੋਣ ਹੋਈ ਸੀ ਜਿਸ ਵਿੱਚ ਬੌੜਹਾਈ ਪਿੰਡ 'ਚੋਂ ਹਰਬੰਸ ਸਿੰਘ ਚੀਮਾ, ਜਸਵੰਤ ਸਿੰਘ ਜੱਸੀ, ਗੁਰਜੀਤ ਸਿੰਘ, ਗੁਰਦੇਵ ਕੌਰ, ਮਨਿੰਦਰ ਸਿੰਘ, ਸੁਖਜੀਤ ਸਿੰਘ ਛੇ ਮੈਂਬਰ, ਮਾਸਟਰ ਮਲਕੀਤ ਸਿੰਘ ਜੰਡਾਲੀ ਕਲਾਂ, ਦਹਿਲੀਜ਼ ਤੋਂ ਇਕਬਾਲ ਮੁਹੰਮਦ ਇੱਕ ਇੱਕ ਮੈਂਬਰ ਅਤੇ ਰੋਹੀੜਾ ਤੋਂ 3 ਮੈਂਬਰ ਦਰਸ਼ਨ ਸਿੰਘ, ਸਲਮਾ ਬੀਬੀ ਤੇ ਹੈਪੀ ਸਿੰਘ ਨਿਰਵਿਰੋਧ ਚੁਣੇ ਗਏ ਸਨ | ਅੱਜ ਸੁਸਾਇਟੀ ਦੇ ਅਹਿਮਦਗੜ੍ਹ ਦਫ਼ਤਰ ਵਿਖੇ ਕੁੱਲ 11 ਮੈਂਬਰਾਂ 'ਚੋਂ ਪ੍ਰਧਾਨਗੀ ਅਤੇ ਮੀਤ ਪ੍ਰਧਾਨਗੀ ਦੀ ਚੋਣ ਲਈ ਵਿਸ਼ੇਸ਼ ਮੀਟਿੰਗ ਹੋਈ | ਅਮਰਿੰਦਰ ਸਿੰਘ ਬਬਲੂ ਯੂਥ ਆਗੂ ਸ਼ੋ੍ਰਮਣੀ ਅਕਾਲੀ ਦਲ, ਅਰਫਾਨ ਰੋਹੀੜਾ ਜ਼ਿਲ੍ਹਾ ਯੂਥ ਪ੍ਰਧਾਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ੋ੍ਰਮਣੀ ਅਕਾਲੀ ਦਲ ਨਾਲ ਸੰਬੰਧਿਤ ਮੈਂਬਰਾਂ ਦਾ ਬਹੁਮਤ ਹੋਣ ਤੇ ਜਸਵੰਤ ਸਿੰਘ ਜੱਸੀ ਬੌੜਹਾਈ ਨੂੰ ਪ੍ਰਧਾਨ ਅਤੇ ਮਾਸਟਰ ਮਲਕੀਤ ਸਿੰਘ ਜੰਡਾਲੀ ਕਲਾਂ ਨੂੰ ਮੀਤ ਪ੍ਰਧਾਨ ਚੁਣਿਆ ਗਿਆ ਹੈ | ਉਨ੍ਹਾਂ ਕਿਹਾ ਕਿ ਇਸ ਚੋਣ ਨਾਲ ਇਲਾਕੇ ਵਿੱਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪਾਰਟੀ ਹੋਰ ਮਜ਼ਬੂਤ ਹੋਵੇਗੀ | ਨਵ ਨਿਯੁਕਤ ਪ੍ਰਧਾਨ ਜਸਵੰਤ ਸਿੰਘ ਜੱਸੀ ਨੇ ਕਿਹਾ ਕਿ ਉਹ ਸੁਸਾਇਟੀ ਦੀ ਬਿਹਤਰੀ ਅਤੇ ਕਿਸਾਨਾਂ ਦੀ ਬਿਹਤਰੀ ਲਈ ਕੰਮ ਕਰਨਗੇ | ਇਸ ਮੌਕੇ ਨਿਰਮਲ ਸਿੰਘ ਚੇਅਰਮੈਨ ਬੌੜਹਾਈ, ਅਮਰਿੰਦਰ ਸਿੰਘ ਬਬਲੂ ਯੂਥ ਆਗੂ ਸ਼ੋ੍ਰਮਣੀ ਅਕਾਲੀ ਦਲ, ਅਰਫਾਨ ਰੋਹੀੜਾ ਜ਼ਿਲ੍ਹਾ ਯੂਥ ਪ੍ਰਧਾਨ, ਸੋਨੀ ਸਰਪੰਚ ਜੰਡਾਲੀ, ਅਵਤਾਰ ਸਿੰਘ ਬਾਬਾ ਜੰਡਾਲੀ, ਮਨਜੋਤ ਸਿੰਘ ਜੋਤੀ ਜੰਡਾਲੀ, ਭਿੰਦਰ ਸਿੰਘ ਜੰਡਾਲੀ, ਸਰਪੰਚ ਹਾਜੀ ਸਗੀਰ ਮੁਹੰਮਦ ਦਹਿਲੀਜ਼ ਕਲਾਂ, ਇਕਬਾਲ ਖਾਂ ਸਾਬਕਾ ਸਰਪੰਚ ਹੋਹੀੜਾ, ਬੇਅੰਤ ਰੋਹੀੜਾ, ਗੁਰਦੇਵ ਸਿੰਘ, ਗੁਰਮੀਤ ਸਿੰਘ ਨੰਬਰਦਾਰ, ਜਰਨੈਲ ਸਿੰਘ ਸਾਬਕਾ ਪ੍ਰਧਾਨ, ਰਣਯੋਧ ਸਿੰਘ, ਬੱਬੂ ਬੌੜਹਾਈ, ਜਸਵੀਰ ਸਿੰਘ ਚੀਮਾ, ਗੁਰਜੀਤ ਸਿੰਘ, ਦਰਸ਼ਨ ਸਿੰਘ ਯੂਕੇ, ਹਰਪ੍ਰੀਤ ਸਿੰਘ, ਜਗਵਿੰਦਰ ਸਿੰਘ, ਭਰਪੂਰ ਸਿੰਘ ਬਾਬਾ, ਗੁਰਦੀਪ ਸਿੰਘ, ਗੁਰਪ੍ਰੀਤ ਸਿੰਘ, ਜੱਗੂ ਬੌੜਹਾਈ, ਦਰਸ਼ਨ ਸਿੰਘ, ਬਲਜੀਤ ਸਿੰਘ ਸਾਬਕਾ ਪੰਚ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਹਲਕਾ ਦਿੜ੍ਹਬਾ ਦੇ ਕਸਬਾ ਸੂਲਰ ਘਰਾਟ ਵਿਖੇ ਅਧਿਆਪਕ ਚੜੇ੍ਹ ਟੈਂਕੀ ਉੱਤੇ <br/> ਅਗਲੀ ਖ਼ਬਰ ਵਿਆਹੁਤਾ ਨੇ ਕੀਤੀ ਖ਼ੁਦਕੁਸ਼ੀ-ਪਤੀ ਸਮੇਤ ਸੱਸ ਅਤੇ ਦਿਉਰ ਖ਼ਿਲਾਫ਼ ਮਾਮਲਾ ਦਰਜ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।