14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਪਿੰਡ ਗੰਢੂਆਂ ਦਾ ਕਬੱਡੀ ਕੱਪ ਸ਼ਾਨੋ-ਸ਼ੌਕਤ ਨਾਲ ਸਮਾਪਤ <br/>

ਪਿੰਡ ਗੰਢੂਆਂ ਦੇ ਕਬੱਡੀ ਕੱਪ ਦੌਰਾਨ ਦੀਪ ਸਿੰਘ ਬੈਨੀਪਾਲ ਦਾ ਸਨਮਾਨ ਕਰਦੇ ਹੋਏ ਫ਼ਿਲਮੀ ਅਦਾਕਾਰ ਕਰਮਜੀਤ ਸਿੰਘ ਅਨਮੋਲ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਪਵਿੱਤਰ ਸਿੰਘ ਗੰਢੂਆਂ ਤੇ ਕਲੱਬ ਦੇ ਅਹੁਦੇਦਾਰ | ਤਸਵੀਰ: ਮੇਜਰ ਸਿੰਘ ਸਿੱਧੂ <br/> 04-03-2026
ਜਖੇਪਲ, 3 ਮਾਰਚ (ਮੇਜਰ ਸਿੰਘ ਸਿੱਧੂ) - ਸ਼ਹੀਦ ਸੂਬੇਦਾਰ ਗੁਰਦਿਆਲ ਸਿੰਘ ਸਪੋਰਟਸ ਕਲੱਬ ਗੰਢੂਆਂ ਵਲੋਂ ਸ਼ਾਨਦਾਰ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ | ਇਸ ਟੂਰਨਾਮੈਂਟ ਵਿਚ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀਆਂ ਨੇ ਆਪਣੇ ਜੌਹਰ ਵਿਖਾਏ ਜਿਸ ਵਿਚ ਕਬੱਡੀ 45 ਕਿੱਲੋ ਵਰਗ ਵਿਚ ਰੰਘੜਿਆਲ ਦੀ ਟੀਮ ਨੇ ਪਹਿਲਾ, ਖੜਾਲ ਨੇ ਦੂਸਰਾ, ਕਬੱਡੀ 75 ਕਿੱਲੋ ਵਿਚ ਫਲੇੜਾ ਨੇ ਪਹਿਲਾ, ਬਹਾਦਰਪੁਰ ਨੇ ਦੂਜਾ, ਜਿਸ ਵਿਚ ਸ਼ੇਰੋਂ ਵਾਲਾ ਰਾਮ ਬੈਸਟ ਰੇਡਰ ਤੇ ਫਲੇੜੇ ਵਾਲਾ ਸੇਬੀ ਬੈਸਟ ਜਾਫੀ ਰਿਹਾ | ਇਸੇ ਤਰਾਂ ਇੱਕ ਪਿੰਡ ਓਪਨ ਵਿਚ ਜਲਵੇੜਾ ਦੀ ਟੀਮ ਨੇ ਪਹਿਲਾ ਤੇ ਧੂਹੜ ਦੀ ਟੀਮ ਨੇ ਦੂਜਾ ਸਥਾਨ ਹਾਸਲ ਕੀਤਾ ਜਿਸ ਵਿਚ ਕੁਲਵਿੰਦਰ ਸਿੰਘ ਜਲਵੇੜਾ ਬੈਸਟ ਰੇਡਰ ਤੇ ਅੰਮਿ੍ਤ ਫਤਿਹਗੜ੍ਹ ਛੰਨਾਂ ਬੈਸਟ ਜਾਫੀ ਰਿਹਾ | ਇਸ ਕਬੱਡੀ ਕੱਪ ਵਿਚ ਫਿਲਮੀ ਅਦਾਕਾਰ ਤੇ ਗਾਇਕ ਕਰਮਜੀਤ ਅਨਮੋਲ ਵਲੋਂ ਆਪਣੇ ਪਿੰਡ ਦੇ ਜ਼ਰੂਰਤਮੰਦ ਵਿਅਕਤੀ ਦੀ ਇੱਕ ਲੱਖ ਰੂਪੈ ਦੀ ਨਕਦ ਰਾਸ਼ੀ ਨਾਲ ਮਦਦ ਕੀਤੀ ਗਈ | ਕਲੱਬ ਦੇ ਅਹੁਦੇਦਾਰਾਂ ਵਲੋਂ ਪਹੁੰਚੇ ਮੁੱਖ ਮਹਿਮਾਨਾਂ ਦਾ ਵਿਸ਼ੇਸ਼ ਸਨਮਾਨ ਦੇ ਕੇ ਧੰਨਵਾਦ ਕੀਤਾ ਗਿਆ | ਸਟੇਜ ਸਕੱਤਰ ਦੀ ਭੂਮਿਕਾ ਗੁਰਤੇਜ ਕੋਟੜਾ ਨੇ ਬਾਖ਼ੂਬੀ ਨਿਭਾਈ ਇਸ ਤੋਂ ਇਲਾਵਾ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਕਮੈਂਟੇਟਰ ਧਰਮਾਂ ਹਰਿਆਊ,ਸਤਪਾਲ ਮਾਹੀ ਖਡਿਆਲ, ਬੱਬੂ ਗਿਦੜਿਆਣੀ, ਬੱਬੂ ਲਦਾਲ, ਲਖਵਿੰਦਰ ਮਾਲੂ ਕਣਕਵਾਲ ਆਦਿ ਨੇ ਖੇਡ ਨੂੰ ਚਾਰ ਚੰਨ ਲਗਾਏ | ਇਸ ਮੌਕੇ ਸਾਬਕਾ ਸਰਪੰਚ ਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਪਵਿੱਤਰ ਸਿੰਘ ਗੰਢੂਆਂ, ਸਰਪੰਚ ਸਤਨਾਮ ਸਿੰਘ ਮੈਦੇਵਾਸ, ਮਾਸਟਰ ਕਰਮਜੀਤ ਸਿੰਘ, ਸਰਬਜੀਤ ਸਿੰਘ ਖੁਰਮੀ, ਮਾ. ਜਗਸ਼ੀਰ ਸਿੰਘ, ਪਿੰਡ ਦੇ ਪਤਵੰਤੇ ਤੇ ਗੰਢੂਆਂ ਪਿੰਡ ਦੇ ਕਬੱਡੀ ਖਿਡਾਰੀ ਮੌਜੂਦ ਸਨ |

ਪਿਛਲੀ ਖ਼ਬਰ ਸਮਾਜ ਵਿਰੋਧੀ ਅਨਸਰਾਂ ਨੂੰ ਕਿਸੇ ਵੀ ਕੀਮਤ 'ਤੇ ਬਖ਼ਸ਼ਿਆ ਨਹੀਂ ਜਾਵੇਗਾ-ਐਸ.ਐਸ.ਪੀ. ਗਗਨਅਜੀਤ ਸਿੰਘ <br/> ਅਗਲੀ ਖ਼ਬਰ ਨਵੇਂ ਆਏ ਐਸ.ਡੀ.ਐਮ. ਤਰਸੇਮ ਚੰਦ ਨੇ ਸੰਭਾਲਿਆ ਅਹੁਦਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।