14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਨਵੇਂ ਆਏ ਐਸ.ਡੀ.ਐਮ. ਤਰਸੇਮ ਚੰਦ ਨੇ ਸੰਭਾਲਿਆ ਅਹੁਦਾ

ਅਜੀਤ ਡੈਸਕ 04-03-2026
ਦਿੜ੍ਹਬਾ ਮੰਡੀ, 3 ਮਾਰਚ (ਜਸਵੀਰ ਸਿੰਘ ਅÏਜਲਾ) - ਸਬਡਵੀਜ਼ਨ ਦਿੜ੍ਹਬਾ ਵਿਖੇ ਸੰਗਰੂਰ ਤੋਂ ਬਦਲ ਕੇ ਆਏ ਐਸ ਡੀ ਐਮ ਤਰਸੇਮ ਚੰਦ ਨੇ ਅਹੁਦਾ ਸੰਭਾਲ ਲਿਆ ਹੈ ਤੇ ਐਸ ਡੀ ਐਮ ਰਜੇਸ਼ ਕੁਮਾਰ ਦਿੜ੍ਹਬਾ ਤੋਂ ਬਦਲ ਕੇ ਤਲਵੰਡੀਸਾਬੋ ਚੱਲੇ ਗਏ ਹਨ | ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਸ ਡੀ ਐਮ ਤਰਸੇਮ ਚੰਦ ਕਿਹਾ ਕਿ ਨਾਗਰਿਕਾਂ ਨੂੰ ਪ੍ਰਸ਼ਾਸਨਿਕ ਸੇਵਾਵਾਂ ਸੁਖਾਲੇ ਢੰਗ ਨਾਲ ਮੁਹੱਈਆ ਕਰਵਾਉਣਾ ਹੀ ਉਨ੍ਹਾਂ ਦੀ ਤਰਜੀਹ ਹੋਵੇਗੀ | ਉਨ੍ਹਾਂ ਹਲਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਬਾਰੇ ਉਨ੍ਹਾਂ ਨਾਲ ਸਿੱਧਾ ਸੰਪਰਕ ਕਰ ਸਕਦੇ ਹਨ | ਇਸ ਮੌਕੇ ਦਫ਼ਤਰ ਦੇ ਸਮੂਹ ਸਟਾਫ ਵੱਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ | ਇਸ ਮੌਕੇ ਤੇ ਨਾਇਬ ਤਹਿਸੀਲਦਾਰ ਕੁਲਵਿੰਦਰ ਸਿੰਘ, ਐਸ ਡੀ ਐਮ ਰੀਡਰ ਯਾਦਵਿੰਦਰ ਸਿੰਘ, ਸੁਪਰਡੈਂਟ ਸਤਗੁਰ ਸਿੰਘ, ਕਾਨੂੰਗੋ ਦਵਿੰਦਰਪਾਲ ਸਿੰਘ, ਕਾਨੂੰਗੋ ਗੁਰਬਖਸ ਸਿੰਘ, ਸਟੈਨੋ ਰਣਜੀਤ ਸਿੰਘ, ਕਲਰਕ ਅਸ਼ਵਨੀ ਕੁਮਾਰ,ਤੇ ਕਲਰਕ ਗੁਰਪ੍ਰੀਤ ਸਿੰਘ ਆਦਿ ਮੌਜੂਦ ਸਨ |

ਪਿਛਲੀ ਖ਼ਬਰ ਪਿੰਡ ਗੰਢੂਆਂ ਦਾ ਕਬੱਡੀ ਕੱਪ ਸ਼ਾਨੋ-ਸ਼ੌਕਤ ਨਾਲ ਸਮਾਪਤ <br/> ਅਗਲੀ ਖ਼ਬਰ ਅਲ-ਕੁਰਆਨ ਸੁਸਾਇਟੀ ਪੰਜਾਬ ਵਲੋਂ ਕੁਰਆਨ ਸੰਬੰਧੀ ਕੁਇਜ਼ ਮੁਕਾਬਲੇ ਕਰਵਾਏ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।