14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਅਲ-ਕੁਰਆਨ ਸੁਸਾਇਟੀ ਪੰਜਾਬ ਵਲੋਂ ਕੁਰਆਨ ਸੰਬੰਧੀ ਕੁਇਜ਼ ਮੁਕਾਬਲੇ ਕਰਵਾਏ <br/>

ਕੁਰਆਨ ਸੰਬੰਧੀ ਕੁਇਜ਼ ਮੁਕਾਬਲੇ ਵਿੱਚ ਸ਼ਿਰਕਤ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਹੋਏ ਮਹਿਮਾਨ ਤੇ ਸੁਸਾਇਟੀ ਮੈਂਬਰਜ਼ | ਤਸਵੀਰ: ਸਰੌਦ <br/> 04-03-2026
ਮਲੇਰਕੋਟਲਾ, 3 ਮਾਰਚ (ਮਨਜਿੰਦਰ ਸਿੰਘ ਸਰੌਦ, ਪਾਰਸ ਜੈਨ)-ਮਲੇਰਕੋਟਲਾ ਵਿਖੇ ਅਲ-ਕੁਰਆਨ ਸੁਸਾਇਟੀ ਵੱਲੋਂ ਜ਼ਿਲ੍ਹਾ ਪੱਧਰ 'ਤੇ ਕੁਰਆਨ ਸਬੰਧੀ ਕੁਇਜ਼ ਮੁਕਾਬਲੇ ਕਰਵਾਏ ਗਏ | ਆਲ ਕੁਰਆਨ ਸੋਸਾਇਟੀ ਪੰਜਾਬ ਲੰਮੇ ਸਮੇਂ ਤੋਂ ਕੁਰਆਨੀ ਸਿੱਖਿਆਵਾਂ ਨਾਲ ਲੋਕਾਂ ਨੂੰ ਜੋੜਨ ਲਈ ਕੰਮ ਕਰ ਰਹੀ ਹੈ | ਮਲੇਰਕੋਟਲਾ ਵਿਖੇ ਕਰਵਾਏ ਕੁਰਆਨ ਕੁਇਜ਼ ਵਿੱਚ ਮੁੱਖ ਮਹਿਮਾਨ ਵਜੋਂ ਪ੍ਰੋ. ਇਰਸ਼ਾਦ ਅਹਿਮਦ ਖ਼ਾਂ ਤੇ ਵਿਸ਼ੇਸ਼ ਮਹਿਮਾਨ ਵਜੋਂ ਪ੍ਰੋ. ਮੁਜਾਹਿਦ ਹਸਨ ਤੇ ਜਨਾਬ ਅਨਵਾਰ 'ਆਜ਼ਰ' ਨੇ ਸ਼ਿਰਕਤ ਕੀਤੀ | ਇਸ ਕੁਇਜ਼ ਮੁਕਾਬਲੇ ਵਿੱਚ ਉੱਘੇ ਆਲਿਮ-ਏ-ਦੀਨ ਮੁਫ਼ਤੀ ਮੁਹੰਮਦ ਯੂਸੁਫ਼ ਕਾਸਮੀ, ਨਾਇਬ ਮੁਹਤਮਿਮ ਮਦਰਸਾ ਜ਼ੀਨਤ-ਉਲ-ਉਲੂਮ, ਨਾਇਬ ਸਦਰ ਜਮੀਅਤ ਉਲਮਾ ਹਿੰਦ ਤੇ ਮੁਫ਼ਤੀ ਮੁਹੰਮਦ ਸਾਜਿਦ, ਮੈਂਬਰ, ਜ਼ਕਾਤ ਸੈਂਟਰ ਆਫ਼ ਇੰਡੀਆ ਬਤੌਰ ਜੱਜ ਸ਼ਾਮਲ ਹੋਏ | ਮੁਕਾਬਲੇ ਦੀ ਮੁੱਢਲੀ ਨਿਜ਼ਾਮਤ ਜਨਾਬ ਸਾਜਿਦ ਇਸਹਾਕ ਨੇ ਕੀਤੀ | ਪਹਿਲੇ 2 ਰਾਊਾਡ ਜਨਾਬ ਮੁਹੰਮਦ ਸਾਦਿਕ ਥਿੰਦ ਤੇ ਤੀਜਾ ਰਾਊਾਡ ਡਾ. ਮੁਹੰਮਦ ਰਫ਼ੀ ਨੇ ਪੂਰਾ ਕੀਤਾ | ਪਹਿਲੇ ਰਾਊਾਡ ਦੇ ਅੰਤ ਵਿੱਚ ਮੁਫ਼ਤੀ ਮੁਹੰਮਦ ਸਾਜਿਦ ਸਾਹਿਬ ਤੇ ਦੂਜੇ ਰਾਊਾਡ ਦੇ ਅੰਤ ਵਿੱਚ ਮੁਫ਼ਤੀ ਮੁਹੰਮਦ ਯੂਸੁਫ਼ ਕਾਸਮੀ ਸਾਹਿਬ ਨੇ ਕੁਰਆਨੀ ਸਿੱਖਿਆਵਾਂ 'ਤੇ ਰੌਸ਼ਨੀ ਪਾਈ ਤੇ ਸਾਰੇ ਲੋਕਾਂ ਨੂੰ ਕੁਰਆਨ ਨਾਲ ਜੁੜਣ ਦੀ ਅਪੀਲ ਵੀ ਕੀਤੀ | ਟੀਮਾਂ ਦੀ ਰਜਿਸਟਰੇਸ਼ਨ ਦਾ ਕੰਮ ਮੁਹੰਮਦ ਬਸ਼ੀਰ ਰਾਣਾ, ਸਕੋਰ ਕੀਪਰ ਦੀ ਜ਼ਿੰਮੇਵਾਰੀ ਜਨਾਬ ਇੰਤਸਾਬ ਤਾਹਿਰ ਤੇ ਜਨਾਬ ਮੁਹੰਮਦ ਸ਼ਬੀਰ ਨੇ ਨਿਭਾਈ | ਹਰਫ਼ ਚੈਰੀਟੇਬਲ ਟਰਸਟ ਦੇ ਚੇਅਰਮੈਨ ਜਨਾਬ ਅਮਜਦ ਅਲੀ ਨੇ ਪਹਿਲਾ, ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੀਆਂ ਟੀਮਾਂ ਨੂੰ ਨਕਦ ਇਨਾਮ ਦਿੱਤਾ | ਵਿਦਿਆਰਥੀਆਂ ਤੇ ਮਹਿਮਾਨਾਂ ਨੂੰ ਬਿਹਤਰੀਨ ਇਤਰਾਂ ਦਾ ਪ੍ਰਬੰਧ ਜਨਾਬ ਮੁਹੰਮਦ ਮੁਸਲਿਮ, ਸਿਆਮਾ ਇਤਰ ਵਲੋਂ ਵੱਲੋਂ ਕੀਤਾ | ਸਮਾਗਮ ਵਿੱਚ ਸੁਸਾਇਟੀ ਮੈਂਬਰਾਂ ਵਿੱਚੋਂ ਪ੍ਰਧਾਨ ਜਨਾਬ ਮੁਹੰਮਦ ਹਫ਼ੀਜ਼ ਚੌਹਾਨ, ਜਨਰਲ ਸਕੱਤਰ ਜਨਾਬ ਮੁਹੰਮਦ ਸ਼ਾਹਿਦ, ਮੈਂਬਰ ਜਨਾਬ ਮੁਹੰਮਦ ਇਰਫ਼ਾਨ, ਜਨਾਬ ਮੁਹੰਮਦ ਇਕਬਾਲ ਤੇ ਜਨਾਬ ਇਸ਼ਤਿਆਕ ਗਿਲਾਨੀ ਹਾਜ਼ਰ ਸਨ | ਮੁਕਾਬਲੇ 'ਚ ਲਗਭਗ 15 ਟੀਮਾਂ ਨੇ ਸ਼ਿਰਕਤ ਕੀਤੀ ਜਿਸ ਦੇ ਕੁੱਲ ਤਿੰਨ ਰਾਊਾਡ ਸਨ | ਤਿੰਨੇਂ ਰਾਊਾਡਾਂ ਵਿੱਚ ਵਿਦਿਆਰਥੀਆਂ ਤੋਂ ਪੁੱਛੇ ਗਏ ਪ੍ਰਸ਼ਨਾਂ ਦੇ ਅਧਾਰ 'ਤੇ ਪਹਿਲਾ, ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੀਆਂ ਟੀਮਾਂ ਦਾ ਸਨਮਾਨ ਕੀਤਾ | ਮੁਕਾਬਲੇ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੀ ਟੀਮ ਵਿੱਚ ਇਜ਼ਾਨ-ਉਰ-ਰਹਿਮਾਨ, ਮੁਹੰਮਦ ਜ਼ੈਦ ਤੇ ਅਮਸ਼ ਇਨਾਮ, ਓਸਿਸ ਪਬਲਿਕ ਸਕੂਲ, ਦੁਜਾ ਸਥਾਨ ਪ੍ਰਾਪਤ ਕਰਨ ਵਾਲੀ ਟੀਮ ਵਿੱਚ ਫ਼ੈਜ਼ਾਨ ਸਲੀਮ, ਆਬਿਦ ਅਨਵਾਰ ਤੇ ਮੁਹੰਮਦ ਮੁਨਿਸ਼, ਸੋਹਰਾਬ ਪਬਲਿਕ ਸਕੂਲ ਤੇ ਦੂਜਾ ਸਥਾਨ ਹੀ ਪ੍ਰਾਪਤ ਕਰਨ ਵਾਲੀ ਦੂਜੀ ਟੀਮ ਵਿੱਚ ਮੁਹੰਮਦ ਹਸਨ, ਮੁਹੰਮਦ ਤੱਯਬ ਤੇ ਮੁਹੰਮਦ ਆਸਿਮ, ਮਦਰਸਾ ਅਰਬਿਆ ਹਿਫ਼ਜ਼ੁਲ ਕੁਰਆਨ ਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੀ ਟੀਮ ਵਿੱਚ ਜ਼ੁਬੀਆ, ਮਿਨਹਾ ਤੇ ਅਨਮ ਮਾਡਰਨ ਪਬਲਿਕ ਸਕੂਲ ਸ਼ਾਮਿਲ ਹਨ | ਅੰਤ ਵਿੱਚ ਸ਼ਿਰਕਤ ਕਰਨ ਵਾਲੀਆਂ ਸਾਰੀਆਂ ਟੀਮਾਂ ਤੇ ਉਨ੍ਹਾਂ ਦੇ ਕੋਚਾਂ ਨੂੰ ਸਨਮਾਨਿਤ ਕੀਤਾ ਗਿਆ |

ਪਿਛਲੀ ਖ਼ਬਰ ਨਵੇਂ ਆਏ ਐਸ.ਡੀ.ਐਮ. ਤਰਸੇਮ ਚੰਦ ਨੇ ਸੰਭਾਲਿਆ ਅਹੁਦਾ ਅਗਲੀ ਖ਼ਬਰ ਤਿੰਨ ਰੋਜ਼ਾ ਸਮਾਗਮ ਸ਼ਾਨੋ ਸ਼ੌਕਤ ਨਾਲ ਸਮਾਪਤ ਮੈਡੀਕਲ ਜਾਂਚ ਕੈਂਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।