15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਕੇਅਰਿੰਗ ਪੀਪਲ ਵਲੋਂ ਅੱਖਾਂ ਤੇ ਦੰਦਾਂ ਦਾ ਮੁਫ਼ਤ ਜਾਂਚ ਕੈਂਪ 8 ਨੂੰ ਦਵਾਈਆਂ ਤੇ ਅੱਖਾਂ ਦੇ ਲੈਂਜ ਮੁਫ਼ਤ ਦਿੱਤੇ ਜਾਣਗੇ ਜੈਵਰਧਨ ਸ਼ਰਮਾ <br/>

ਕੈਂਪ ਸੰਬੰਧੀ ਜਾਣਕਾਰੀ ਦਿੰਦੇ ਹੋਏ ਉੱਘੇ ਸਮਾਜ ਸੇਵੀ ਪ੍ਰੀਤ ਅਮਨ ਸ਼ਰਮਾ ਸੋਨੰੂ | ਤਸਵੀਰ: ਮੁਕੇਸ਼ ਕੁਮਾਰ <br/> 04-03-2026
ਸੰਗਰੂਰ, 3 ਮਾਰਚ (ਚੌਧਰੀ ਨੰਦ ਲਾਲ ਗਾਂਧੀ)–ਸਮਾਜ ਸੇਵਾ ਨੂੰ ਸਮਰਪਿਤ ਸੰਸਥਾ ਕੇਅਰਿੰਗ ਪੀਪਲ ਸੰਗਰੂਰ ਵਲੋ ਮੰਦਰ ਸ੍ਰੀ ਰਾਜ ਰਾਜੇਸ਼ਵਰੀ ਨਾਭਾ ਗੇਟ ਸੰਗਰੂਰ ਵਿਖੇ 8 ਮਾਰਚ ਨੂੰ ਦੂਸਰਾ ਵਿਸ਼ਾਲ ਅੱਖਾਂ ਅਤੇ ਦੰਦਾਂ ਦਾ ਮੁਫ਼ਤ ਚੈੱਕਅਪ ਕੈਂਪ ਲਗਾਇਆ ਜਾ ਰਿਹਾ ਹੈ | ਜਿਸ ਵਿਚ ਦਵਾਈਆਂ ਦੇ ਨਾਲ ਨਾਲ ਲੈਂਜ਼ ਵੀ ਮੁਫ਼ਤ ਪਾਏ ਜਾਣਗੇ | ਇਸ ਕੈਂਪ ਵਿਚ ਸ਼ੰਕਰਾਂ ਆਈ ਕੇਅਰ ਲੁਧਿਆਣਾ ਦੀ ਮਾਹਿਰ ਡਾਕਟਰ ਦੀਆ ਟੀਮਾਂ ਪਹੁੰਚ ਰਹੀਆਂ ਹਨ | ਇਹ ਜਾਣਕਾਰੀ ਸੰਸਥਾ ਦੇ ਪ੍ਰਧਾਨ ਅਤੇ ਉੱਘੇ ਸਮਾਜ ਸੇਵੀ ਪ੍ਰੀਤ ਅਮਨ ਸ਼ਰਮਾ ਉਰਫ਼ ਸੋਨੰੂ ਨੇ ਦਿੰਦਿਆਂ ਦਸਿਆ ਕਿ ਸੰਗਰੂਰ ਸੋਸ਼ਲ ਵੈੱਲਫੇਅਰ ਐੱਸੋਸੀਏਸ਼ਨ ਦੇ ਪ੍ਰਧਾਨ ਅਤੇ ਸੂਬਾਈ ਪੈਨਸ਼ਨਰ ਆਗੂ ਸ੍ਰੀ ਰਾਜ ਕੁਮਾਰ ਅਰੋੜਾ ਤੇ ਚੇਅਰਮੈਨ ਰਵਿੰਦਰ ਸਿੰਘ ਗੁੱਡੂ ਨੇ ਤੇ ਹੋਰ ਅਹੁਦੇਦਾਰਾਂ ਨੂੰ ਇਸ ਸੰਬੰਧੀ ਸੱਦਾ ਪੱਤਰ ਦਿੱਤਾ ਗਿਆ ਅਤੇ ਬੇਨਤੀ ਕੀਤੀ ਕਿ ਵੱਧ ਤੋ ਵੱਧ ਗਿਣਤੀ ਵਿਚ ਪੈਨਸ਼ਨਰਾਂ ਅਤੇ ਬਜ਼ੁਰਗਾਂ ਨੂੰ ਇਸ ਕੈਂਪ ਦਾ ਵੱਧ ਤੋ ਵੱਧ ਲਾਭ ਲੈਣ ਸੰਬੰਧੀ ਜਾਣਕਾਰੀ ਦਿੱਤੀ | ਇਸ ਮੌਕੇ ਸੰਸਥਾ ਦੇ ਮੈਂਬਰ ਅਤੇ ਪੈਨਸ਼ਨਰ ਆਗੂ ਸ੍ਰੀ ਆਰ.ਐਲ.ਪਾਧੀ, ਵਿਜੈ ਸਿੰਗਲਾ, ਜਨਕ ਰਾਜ ਜੋਸ਼ੀ, ਰਾਜਿੰਦਰ ਸਿੰਘ ਚੰਗਾਲ,ਸੁਰਿੰਦਰ ਸਿੰਘ ਸੋਢੀ, ਕਰਨੈਲ ਸਿੰਘ ਸੇਖੋਂ ਅਸ਼ੋਕ ਡੱਲਾ, ਤਿਲਕ ਰਾਜ ਸਤੀਜਾ, ਕੁਲਵੰਤ ਰਾਏ ਬਾਂਸਲ,ਜ਼ਸਵੀਰ ਸਿੰਘ ਖ਼ਾਲਸਾ ਆਦਿ ਮੌਜੂਦ ਸਨ | ਸੰਗਰੂਰ ਸੋਸ਼ਲ ਵੈੱਲਫੇਅਰ ਐੱਸੋਸੀਏਸ਼ਨ ਦੇ ਵੱਲੋਂ ਕੇਅਰਿੰਗ ਪੀਪਲ ਸੰਸਥਾ ਦੇ ਪ੍ਰਧਾਨ ਪ੍ਰੀਤ ਅਮਨ ਸ਼ਰਮਾ ਨੂੰ ਉਨ੍ਹਾਂ ਵਲੋ ਕੀਤੇ ਜਾ ਰਹੇ ਸਮਾਜ ਭਲਾਈ ਦੇ ਕੰਮਾਂ ਲਈ ਵਿਸ਼ੇਸ਼ ਤੋਰ ਤੈ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸੰਸਥਾ ਦੇ ਮੈਂਬਰ ਦਲੀਪ ਮਿਸ਼ਰਾ, ਰਾਜ ਕੁਮਾਰ ਵਰਮਾ, ਰਾਮ ਸੰਕਰ ਰਾਜੂ, ਰੋਹਿਤ ਮਿੱਤਲ, ਗਗਨਦੀਪ ਗੂਾਦ, ਵਿਵੇਕ ਸ਼ਰਮਾ, ਜੈਵਰਧਨ ਸ਼ਰਮਾ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਸੰਗਰੂਰ ਹਮੇਸ਼ਾ ਹੀ ਬਦਲਾਅ ਦੀ ਧਰਤੀ ਰਿਹਾ ਅਤੇ ਹੁਣ ਕਾਂਗਰਸ ਦੇ ਹੱਕ ਵਿੱਚ ਹਨੇਰੀ ਇੱਥੋਂ ਹੀ ਆਰੰਭ ਹੋਵੇਗੀ-ਢੀਂਗਰਾ, ਬ... ਅਗਲੀ ਖ਼ਬਰ ਮਲੇਰਕੋਟਲਾ ਵਿਖੇ ਜਮਾਅਤ ਇਸਲਾਮੀ ਹਿੰਦ ਤੇ ਐੱਸ.ਆਈ.ਓ. ਵਲੋਂ ਰੋਜ਼ਾ ਇਫ਼ਤਾਰ ਪਾਰਟੀ ਸਮਾਰੋਹ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।