15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਸੰਗਰੂਰ ਹਮੇਸ਼ਾ ਹੀ ਬਦਲਾਅ ਦੀ ਧਰਤੀ ਰਿਹਾ ਅਤੇ ਹੁਣ ਕਾਂਗਰਸ ਦੇ ਹੱਕ ਵਿੱਚ ਹਨੇਰੀ ਇੱਥੋਂ ਹੀ ਆਰੰਭ ਹੋਵੇਗੀ-ਢੀਂਗਰਾ, ਬਨੀ ਸੈਣੀ <br/>

ਅਜੀਤ ਡੈਸਕ 04-03-2026
ਸੰਗਰੂਰ, 3 ਮਾਰਚ (ਅਮਨਦੀਪ ਸਿੰਘ ਬਿੱਟਾ)-ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਾਬਕਾ ਸਕੱਤਰ ਅਤੇ ਨਗਰ ਕੌਂਸਲ ਵਿਚ ਵਿਰੋਧੀ ਧਿਰ ਦੇ ਆਗੂ ਨੱਥੂ ਲਾਲ ਢੀਂਗਰਾ, ਜਗਵਿੰਦਰ ਸਿੰਘ ਬਨੀ ਸੈਣੀ ਨਿਊਜ਼ੀਲੈਂਡ ਨੇ ਕਿਹਾ ਕਿ ਬਰਨਾਲਾ ਵਿਚ ਹੋਈ ਮਨਰੇਗਾ ਰੈਲੀ ਨੇ ਜਿੱਥੇ ਵਿਰੋਧੀ ਰਾਜਨੀਤਕ ਪਾਰਟੀਆਂ ਦੇ ਖੇਮੇ ਵਿਚ ਤਰਥੱਲੀ ਲਿਆ ਕੇ ਰੱਖ ਦਿੱਤੀ ਹੈ ਉੱਥੇ 2027 ਦੀ ਵਿਧਾਨ ਸਭਾ ਚੋਣਾ ਵਿਚ ਕਾਂਗਰਸ ਸਰਕਾਰ ਦੇ ਗਠਨ ਦੀ ਨੀਂਹ ਰੱਖ ਦਿੱਤੀ ਹੈ | ਢੀਂਗਰਾ ਅਤੇ ਬਨੀ ਸੈਣੀ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਦੇਸ਼ ਅੰਦਰ ਖੇਤੀ ਨਾਲ ਸਬੰਧਿਤ ਤਿੰਨ ਕਾਲੇ ਕਾਨੂੰਨਾਂ ਵਾਂਗ ਮਨਰੇਗਾ ਦੇ ਹੱਕ ਵਿਚ ਲਹਿਰ ਬਣਨ ਜਾ ਰਹੀ ਹੈ ਅਤੇ ਮਜ਼ਦੂਰ, ਕਿਸਾਨਾਂ, ਕਿਰਤੀ ਲੋਕਾਂ ਦਾ ਸਾਂਝਾ ਅੰਦੋਲਨ ਦੇਸ਼ ਵਿਚ ਨਵੀਂ ਕ੍ਰਾਂਤੀ ਲਿਆਏਗਾ ਜੋ ਕੇਂਦਰ ਸਰਕਾਰ ਦਾ ਭੋਗ ਪਾਉਣ ਲਈ ਸਹਾਈ ਹੋਵੇਗਾ | ਕਾਂਗਰਸ ਆਗੂਆਂ ਨੇ ਕਿਹਾ ਕਿ ਸੰਗਰੂਰ ਜ਼ਿਲ੍ਹਾ ਹਮੇਸ਼ਾ ਬਦਲਾਅ ਦੀ ਧਰਤੀ ਰਿਹਾ ਹੈ ਅਤੇ ਬਦਲਾਅ ਦੀ ਇਹ ਹਨੇਰੀ ਹੁਣ ਕਾਂਗਰਸ ਦੇ ਹੱਕ ਵਿਚ ਸੰਗਰੂਰ ਤੋਂ ਹੀ ਆਰੰਭ ਹੋਣ ਜਾ ਰਹੀ ਹੈ | ਸੰਗਰੂਰ ਵਿਚ ਸਾਬਕਾ ਮੰਤਰੀ ਸ੍ਰੀ ਵਿਜੈਇੰਦਰ ਸਿੰਗਲਾ ਦੀ ਅਗਵਾਈ ਹੇਠ ਵੱਡੀ ਜਿੱਤ ਦ ਦਾਅਵਾ ਕਰਦਿਆਂ ਢੀਂਗਰਾ ਨੇ ਕਿਹਾ ਕਿ ਸੰਗਰੂਰ ਤੋ ਕਾਂਗਰਸ ਦੀ ਜਿੱਤ ਇਤਿਹਾਸਕ ਹੋਵੇਗੀ ਅਤੇ ਵਿਰੋਧੀ ਚਾਰੇ ਖ਼ਾਨੇ ਦਿੱਤਾ ਹੋਣਗੇ |

ਪਿਛਲੀ ਖ਼ਬਰ ਸੀ.ਐਮ. ਯੋਗਸ਼ਾਲਾ ਪ੍ਰੋਜੈਕਟ ਪੰਜਾਬ ਸਰਕਾਰ ਦਾ ਸ਼ਲਾਘਾਯੋਗ ਕਦਮ-ਇੰਸ. ਗੋਲਡੀ ਸਿੰਘ <br/> ਅਗਲੀ ਖ਼ਬਰ ਕੇਅਰਿੰਗ ਪੀਪਲ ਵਲੋਂ ਅੱਖਾਂ ਤੇ ਦੰਦਾਂ ਦਾ ਮੁਫ਼ਤ ਜਾਂਚ ਕੈਂਪ 8 ਨੂੰ ਦਵਾਈਆਂ ਤੇ ਅੱਖਾਂ ਦੇ ਲੈਂਜ ਮੁਫ਼ਤ ਦਿੱਤੇ ਜਾਣ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।