15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਸੀ.ਐਮ. ਯੋਗਸ਼ਾਲਾ ਪ੍ਰੋਜੈਕਟ ਪੰਜਾਬ ਸਰਕਾਰ ਦਾ ਸ਼ਲਾਘਾਯੋਗ ਕਦਮ-ਇੰਸ. ਗੋਲਡੀ ਸਿੰਘ <br/>

ਯੋਗ ਅਭਿਆਸ ਕਰਵਾਉਂਦੇ ਹੋਏ ਇੰਸਟਰਕਟਰ ਗੋਲਡੀ ਸਿੰਘ | ਤਸਵੀਰ: ਵਰਿੰਦਰ ਭਾਰਦਵਾਜ <br/> 04-03-2026
ਮੂਨਕ, 3 ਮਾਰਚ (ਵਰਿੰਦਰ ਭਾਰਦਵਾਜ, ਪ੍ਰਵੀਨ ਮਦਾਨ) - ਮੁੱਖ ਮੰਤਰੀ ਭਗਵੰਤ ਮਾਨ ਵਲੋ ਸ਼ੁਰੂ ਕੀਤਾ ਡਰੀਮ ਪ੍ਰੋਜੈਕਟ ਸੀ.ਐਮ.ਯੋਗਸ਼ਾਲਾ ਬਹੁਤ ਹੀ ਸ਼ਲਾਘਾ ਯੋਗ ਕਦਮ ਹੈ ਜੋ ਬਲਾਕ ਅਨਦਾਨਾ ਦੇ ਲੋਕਾਂ ਲਈ ਵਰਦਾਨ ਸਿੱਧ ਹੋ ਰਿਹਾ ਹੈ, ਇਸ ਪ੍ਰੋਜੈਕਟ ਵਿਚ ਯੋਗਾ ਦੀਆਂ ਫ਼ਰੀ ਕਲਾਸਾਂ ਲਾਈਆਂ ਜਾ ਰਹੀਆਂ ਹਨ ਜਿਸ ਵਿਚ ਹਰ ਉਮਰ ਦੇ ਲੋਕਾਂ ਨੂੰ ਸੂਖਸ਼ਮ ਵਿਯਾਮ, ਸਥੂਲ ਵਿਯਾਮ, ਆਸਣ, ਧਿਆਨ, ਪ੍ਰਾਣਾਯਾਮ ਆਦਿ ਸਿਖਾਇਆ ਜਾਂਦਾ ਹੈ | ਸਿਹਤ ਸੰਬੰਧੀ ਜਾਗਰੂਕ ਕਰ ਰਹੇ ਯੋਗ ਇੰਸਟਰਕਟਰ ਗੋਲਡੀ ਸਿੰਘ ਨੇ ਦੱਸਿਆ ਕਿ ਯੋਗ ਕਰਨ ਨਾਲ ਸਰਵਾਈਕਲ, ਬੈਕ ਪੇਨ, ਸਟਰੈੱਸ, ਚਿੰਤਾ, ਜੋੜਾਂ ਦੇ ਦਰਦ, ਮੋਟਾਪਾ, ਹਾਈ-ਲੋਅ ਬਲੱਡ ਪ੍ਰੈਸਰ ਆਦਿ ਬਿਮਾਰੀਆਂ ਤੋਂ ਰਾਹਤ ਮਿਲ ਰਹੀ ਹੈ ਅਤੇ ਰੋਜ਼ਾਨਾ ਯੋਗਾ ਦੀਆਂ ਕਲਾਸਾਂ ਲਗਾਉਣ ਤੇ ਯੋਗਾ ਦਾ ਨਿਯਮਿਤ ਅਭਿਆਸ ਕਰਨ ਨਾਲ ਲੋਕਾਂ ਨੂੰ ਸਵਸਥ ਜੀਵਨ ਜਿਉਣ ਦੀ ਪ੍ਰੇਰਨਾ ਮਿਲਦੀ ਹੈ | ਇਸ ਮੌਕੇ ਨਿਰਮਲ ਸਿੰਘ ਜ਼ਿਲ੍ਹਾ ਕੋਆਰਡੀਨੇਟਰ ਸੰਗਰੂਰ ਨੇ ਸੀ.ਐਮ. ਯੋਗਸ਼ਾਲਾ ਬਾਰੇ ਦੱਸਿਆ ਕਿਹਾ ਕਿ ਇਹ ਪ੍ਰੋਜੈਕਟ ਸ਼ਹਿਰ ਅਤੇ ਪਿੰਡ ਨਿਵਾਸੀਆਂ ਲਈ ਵਰਦਾਨ ਸਿੱਧ ਹੋ ਰਿਹਾ ਹੈ | ਉਨ੍ਹਾਂ ਦੱਸਿਆਂ ਕਿ ਇਹ ਯੋਗਸ਼ਾਲਾ ਸੰਗਰੂਰ, ਖਨੌਰੀ, ਸੁਨਾਮ, ਲਹਿਰਾ, ਦਿੜ੍ਹਬਾ, ਮੂਨਕ ਆਦਿ ਵਿਖੇ ਵੀ ਚੱਲ ਰਹੀ ਹੈ | ਉਨ੍ਹਾਂ ਨੇ ਲੋਕਾਂ ਨੂੰ ਰੋਜ਼ਾਨਾ ਯੋਗਾ ਅਭਿਆਸ ਕਰਨ ਦਾ ਸੱਦਾ ਦਿੰਦਿਆਂ ਯੋਗਾ ਦਾ ਭਰਪੂਰ ਲਾਭ ਲੈਣ ਲਈ ਪ੍ਰੇਰਿਤ ਕੀਤਾ |

ਪਿਛਲੀ ਖ਼ਬਰ ਹੋਲੀ ਸੁਰੱਖਿਅਤ ਤੇ ਵਾਤਾਵਰਨ ਮਿੱਤਰ ਢੰਗ ਨਾਲ ਮਨਾਉਣ ਦਾ ਸੰਦੇਸ਼ <br/> ਅਗਲੀ ਖ਼ਬਰ ਸੰਗਰੂਰ ਹਮੇਸ਼ਾ ਹੀ ਬਦਲਾਅ ਦੀ ਧਰਤੀ ਰਿਹਾ ਅਤੇ ਹੁਣ ਕਾਂਗਰਸ ਦੇ ਹੱਕ ਵਿੱਚ ਹਨੇਰੀ ਇੱਥੋਂ ਹੀ ਆਰੰਭ ਹੋਵੇਗੀ-ਢੀਂਗਰਾ, ਬ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।