15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

'ਸਾਡੇ ਬਜ਼ੁਰਗ ਸਾਡਾ ਮਾਣ' ਮੁਹਿੰਮ ਤਹਿਤ ਸਮਾਗਮ ਕਰਵਾਇਆ

ਅਜੀਤ ਡੈਸਕ 04-03-2026
ਭਵਾਨੀਗੜ੍ਹ, 3 ਮਾਰਚ (ਫੱਗੂਵਾਲਾ) - ਪੰਜਾਬ ਸਰਕਾਰ ਵੱਲੋਂ ਬਜ਼ੁਰਗਾਂ ਦੇ ਮਾਨ-ਸਨਮਾਨ ਲਈ ਚਲਾਈ ਜਾ ਰਹੀ ਮੁਹਿੰਮ 'ਸਾਡੇ ਬਜ਼ੁਰਗ ਸਾਡਾ ਮਾਣ' ਤਹਿਤ ਪਿੰਡ ਘਰਾਚੋਂ ਦੇ ਬਾਬਾ ਸਾਹਿਬ ਦਾਸ ਬਿਰਧ ਆਸ਼ਰਮ ਵਿੱਚ ਪਿੰਡ ਦੇ ਸਰਕਾਰੀ ਸਕੂਲ ਦੇ ਵਿਦਿਆਰਥੀਆਂ, ਪਿ੍ੰਸੀਪਲ ਦੀਪਕ ਕੁਮਾਰ ਦੀ ਅਗਵਾਈ ਵਿਚ ਪਹੁੰਚੇ ਤੇ ਬਜ਼ੁਰਗਾਂ ਦਾ ਹਾਲ ਚਾਲ ਪੁੱਛਿਆ | ਇਸ ਮੌਕੇ 'ਤੇ ਕਰਵਾਏ ਸਮਾਗਮ ਦੌਰਾਨ ਐਡਵੋਕੇਟ ਬਿਕਰਮ ਮਨਚੰਦਾ ਅਤੇ ਐਡਵੋਕੇਟ ਨਿਮਰਤਾ ਕੌਲ ਨੇ ਵਿਦਿਆਰਥੀਆਂ ਅਤੇ ਬਜ਼ੁਰਗਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਦੇ ਅਧਿਕਾਰਾਂ ਅਤੇ ਕਾਨੂੰਨੀ ਸਹਾਇਤਾ ਬਾਰੇ ਜਾਣਕਾਰੀ ਦਿੱਤੀ | ਸੀ ਡੀ ਪੀ ਓ ਨੇਹਾ ਸਿੰਘ ਦੀ ਅਗਵਾਈ ਵਿਚ ਸੁਪਰਵਾਈਜ਼ਰ ਸੁਖਮਨ ਬਾਵਾ ਅਤੇ ਟੀਮ ਨੇ ਬਜ਼ੁਰਗਾਂ ਨੂੰ ਗੀਤ-ਸੰਗੀਤ ਸੁਣਾਇਆ | ਸਮਾਗਮ ਦੌਰਾਨ ਡੀ ਐਸ ਐਸ ਓ ਦਫ਼ਤਰ ਦੇ ਅਧਿਕਾਰੀ ਜਸਵੀਰ ਸਿੰਘ ਅਤੇ ਹਰਭਜਨ ਸਿੰਘ ਨੇ ਆਪਣੇ ਵਿਚਾਰ ਸਾਂਝੇ ਕੀਤੇ |

ਪਿਛਲੀ ਖ਼ਬਰ ਸੁੱਖ ਸ਼ਾਂਤੀ ਲਈ ਕਰਵਾਇਆ ਸ੍ਰੀ ਅਖੰਡ ਪਾਠ, ਅਦਾ ਕੀਤੀ ਨਮਾਜ਼ ਤੇ ਕੀਤੀ ਆਰਤੀ <br/> ਅਗਲੀ ਖ਼ਬਰ ਪੁਲਿਸ ਨੇ 10 ਮੋਬਾਈਲ ਲੱਭ ਕੇ ਅਸਲ ਮਾਲਕਾਂ ਦੇ ਸਪੁਰਦ ਕੀਤੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।