15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਸੁੱਖ ਸ਼ਾਂਤੀ ਲਈ ਕਰਵਾਇਆ ਸ੍ਰੀ ਅਖੰਡ ਪਾਠ, ਅਦਾ ਕੀਤੀ ਨਮਾਜ਼ ਤੇ ਕੀਤੀ ਆਰਤੀ <br/>

ਅਜੀਤ ਡੈਸਕ 04-03-2026
ਖਨੌਰੀ, 3 ਮਾਰਚ (ਬਲਵਿੰਦਰ ਸਿੰਘ ਥਿੰਦ)-ਖਨੌਰੀ ਦੇ ਵਾਰਡ ਨੰਬਰ ਤਿੰਨ ਅਤੇ ਛੇ ਦੀਆਂ ਦੋ ਗਲੀਆਂ ਦੇ ਵਾਸੀਆਂ ਵਲੋਂ ਕੌਂਸਲਰ ਬਲਵਿੰਦਰ ਸਿੰਘ ਬਿਜਲੀ ਵਾਲੇ ਅਤੇ ਨਗਰ ਪੰਚਾਇਤ ਖਨੌਰੀ ਦੇ ਸੀਨੀਅਰ ਮੀਤ ਪ੍ਰਧਾਨ ਸ੍ਰੀਮਤੀ ਸੀਨੂੰ ਕਾਂਸਲ ਦੇ ਉੱਦਮ ਸਦਕਾ ਅਤੇ ਸ਼ਹਿਰ ਵਾਸੀਆਂ ਦੇ ਸਹਿਯੋਗ ਸਦਕਾ ਸ਼ਹਿਰ ਦੀ ਸੁੱਖ ਸ਼ਾਂਤੀ ਲਈ ਸ਼੍ਰੀ ਆਖੰਡ ਪਾਠ ਸਾਹਿਬ ਕਰਵਾਇਆ ਗਿਆ, ਨਮਾਜ਼ ਅਦਾ ਕੀਤੀ ਅਤੇ ਆਰਤੀ ਕੀਤੀ ਗਈ | ਨਗਰ ਪੰਚਾਇਤ ਖਨੌਰੀ ਦੇ ਕੌਂਸਲਰ ਬਲਵਿੰਦਰ ਸਿੰਘ ਬਿਜਲੀ ਵਾਲਿਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਾਰਡ ਨੰਬਰ ਛੇ ਅਤੇ ਤਿੰਨ ਦੀਆਂ ਗਲੀਆਂ ਦੇ ਵਾਸੀਆਂ ਜਿਨ੍ਹਾਂ ਵਿੱਚ ਸਭ ਧਰਮਾਂ ਦੇ ਲੋਕ ਬੜੇ ਪ੍ਰੇਮ ਪਿਆਰ ਨਾਲ ਰਹਿੰਦੇ ਹਨ, ਵਲੋਂ ਹਰ ਸਾਲ ਹੀ ਸ਼ਹਿਰ ਦੀ ਸੁੱਖ ਸ਼ਾਂਤੀ ਲਈ ਸਰਬ ਧਰਮ ਸੰਮੇਲਨ ਕਰਵਾਇਆ ਜਾਂਦਾ ਹੈ ਅਤੇ ਇਸ ਵਾਰ ਵੀ ਦੋਨਾਂ ਵਾਰਡਾਂ ਵਿਚਾਲੇ ਪੈਂਦੀ ਸਾਂਝੀ ਜਗ੍ਹਾ ਸਾਂਝੇ ਪਲਾਟ ਵਿਖੇ 27 ਫਰਵਰੀ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਗਏ, ਜਿਨ੍ਹਾਂ ਦੇ ਇਕ ਮਾਰਚ ਦਿਨ ਐਤਵਾਰ ਨੂੰ ਭੋਗ ਪਾਏ ਗਏ | ਭੋਗ ਉਪਰੰਤ ਗੁਰਦੁਆਰਾ ਸਾਹਿਬ ਖਨੌਰੀ ਦੇ ਮੁਖੀ ਬਾਬਾ ਪਵਿੱਤਰ ਸਿੰਘ ਵਲੋਂ ਕਥਾ ਕੀਰਤਨ ਕਰ ਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ | ਇਸ ਮੌਕੇ ਵਾਰਡ ਵਾਸੀਆਂ ਵਲੋਂ ਬਾਬਾ ਪਵਿੱਤਰ ਸਿੰਘ ਅਤੇ ਕੀਰਤਨੀ ਜਥੇ ਦੇ ਮੈਂਬਰਾਂ ਨੂੰ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਤੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ | ਇਸ ਉਪਰੰਤ ਸ਼ਹਿਰ ਦੀ ਜਾਮਾ ਮਸਜਿਦ ਦੇ ਮੌਲਵੀ ਸਾਹਿਬ ਵਲੋਂ ਨਮਾਜ਼ ਅਦਾ ਕੀਤੀ ਗਈ | ਜਿਸ ਮੌਕੇ ਵੀ ਵੱਡੀ ਗਿਣਤੀ ਵਿੱਚ ਮੁਸਲਿਮ ਭਾਈਚਾਰੇ ਦੇ ਲੋਕ ਅਤੇ ਹੋਰ ਸ਼ਹਿਰ ਵਾਸੀ ਸ਼ਾਮਿਲ ਹੋਏ ਅਤੇ ਵਾਰਡ ਵਾਸੀਆਂ ਵਲੋਂ ਮੌਲਵੀ ਸਾਹਿਬ ਦਾ ਵੀ ਸਨਮਾਨ ਕੀਤਾ ਗਿਆ ਅਤੇ ਅੰਤ ਵਿੱਚ ਅਗਰਵਾਲ ਭਾਈਚਾਰੇ ਦੇ ਲੋਕਾਂ ਵਲੋਂ ਆਰਤੀ ਕੀਤੀ ਗਈ | ਜਿਸ ਵਿੱਚ ਵਿਸ਼ੇਸ਼ ਤੌਰ ਤੇ ਨਗਰ ਪੰਚਾਇਤ ਖਨੌਰੀ ਦੀ ਸੀਨੀਅਰ ਮੀਤ ਪ੍ਰਧਾਨ ਸ਼੍ਰੀਮਤੀ ਸ਼ੀਨੂੰ ਕਾਂਸਲ ਸ਼ਾਮਿਲ ਹੋਏ | ਜਿਨ੍ਹਾਂ ਦਾ ਵੀ ਵਾਰਡ ਵਾਸੀਆਂ ਵਲੋਂ ਸਨਮਾਨ ਕੀਤਾ ਗਿਆ | ਸ਼੍ਰੀ ਆਖੰਡ ਪਾਠ ਸਾਹਿਬ ਮੌਕੇ ਭਾਈ ਹਰਜਿੰਦਰ ਸਿੰਘ ਬੈਂਕ ਵਾਲੇ, ਮਾਸਟਰ ਜੋਗਾ ਸਿੰਘ, ਗੁਰਚਰਨ ਸਿੰਘ ਛਾਬੜਾ, ਸੁਰਿੰਦਰ ਸਿੰਘ ਪਨੇਸਰ, ਰਾਮਫਲ ਸਿੰਘ, ਪਰਮਜੀਤ ਸਿੰਘ ਪਨੇਸਰ, ਗੁਲਾਬ ਸਿੰਘ ਬੇਦੀ, ਦਲੇਰ ਸਿੰਘ ਚੀਮਾ, ਬਲਵਿੰਦਰ ਸਿੰਘ ਬਿੰਦੂ ਬੇਦੀ ਆਪ ਆਗੂ, ਵਿਸ਼ਾਲ ਕਾਂਸਲ ਆਪ ਆਗੂ, ਜੋਰਾ ਸਿੰਘ ਉੱਪਲ ਪ੍ਰਧਾਨ ਸਹਾਰਾ ਟਰੱਸਟ, ਮਨਜੀਤ ਸਿੰਘ ਅਰੋੜਾ, ਜਸਬੀਰ ਸਿੰਘ ਅਰੋੜਾ, ਅਮਰਿੰਦਰ ਸਿੰਘ ਅਰੋੜਾ, ਹਬੀਬ ਖਾਨ, ਜਮੀਲ ਖਾਨ, ਸ਼ਮਸ਼ਾਦ ਖਾਨ, ਆਸ਼ੀ ਖਾਨ ਆਦਿ ਸਮੇਤ ਹੋਰ ਵੀ ਵੱਡੀ ਗਿਣਤੀ ਵਿੱਚ ਮੁਸਲਿਮ ਭਾਈਚਾਰੇ ਦੇ ਲੋਕਾਂ ਸਮੇਤ ਹੋਰ ਪਤਵੰਤੇ ਸੱਜਣ ਅਤੇ ਵੱਡੀ ਗਿਣਤੀ ਵਿੱਚ ਮਹਿਲਾਵਾਂ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਕੰਪਿਊਟਰ ਅਧਿਆਪਕ ਸਰਕਾਰ ਨਾਲ ਆਰ-ਪਾਰ ਦੀ ਲੜਾਈ ਦੇ ਮੂਡ ਵਿਚ, 8 ਨੂੰ ਵਿਧਾਨ ਸਭਾ ਦਾ ਕਰਨਗੇ ਘਿਰਾਓ <br/> ਅਗਲੀ ਖ਼ਬਰ 'ਸਾਡੇ ਬਜ਼ੁਰਗ ਸਾਡਾ ਮਾਣ' ਮੁਹਿੰਮ ਤਹਿਤ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।