15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਅਮਿਤ ਸ਼ਾਹ ਦੀ 14 ਦੀ ਰੈਲੀ ਨੂੰ ਲੈ ਕੇ ਭਾਜਪਾ ਮੰਡਲ ਖਨੌਰੀ ਦੀ ਹੋਈ ਅਹਿਮ ਮੀਟਿੰਗ

ਅਜੀਤ ਡੈਸਕ 04-03-2026
ਖਨੌਰੀ, 3 ਮਾਰਚ (ਬਲਵਿੰਦਰ ਸਿੰਘ ਥਿੰਦ)-ਆਉਣ ਵਾਲੀ 14 ਮਾਰਚ ਨੂੰ ਸੀਨੀਅਰ ਭਾਜਪਾ ਆਗੂ ਅਮਿਤ ਸ਼ਾਹ ਵਲੋਂ ਮੋਗੇ ਵਿਚ ਕੀਤੀ ਜਾ ਰਹੀ ਰੈਲੀ ਦੇ ਸਬੰਧ ਵਿਚ ਮੰਡਲ ਖਨੌਰੀ ਵਲੋਂ ਇੱਕ ਅਹਿਮ ਮੀਟਿੰਗ ਸ਼ਹਿਰ ਦੇ ਸ੍ਰੀ ਨੈਣਾਂ ਦੇਵੀ ਮੰਦਰ ਵਿਖੇ ਮੰਡਲ ਪ੍ਰਧਾਨ ਅਸ਼ੋਕ ਕੁਮਾਰ ਗਰਗ ਦੀ ਅਗਵਾਈ ਹੇਠ ਕੀਤੀ ਕੀਤੀ ਗਈ | ਇਸ ਮੀਟਿੰਗ ਵਿਚ ਮੰਡਲ ਦੇ ਵੱਖ ਵੱਖ ਪਿੰਡਾਂ ਅਤੇ ਸ਼ਹਿਰ ਦੇ ਵਰਕਰ ਵੱਡੀ ਗਿਣਤੀ ਵਿਚ ਸ਼ਾਮਿਲ ਹੋਏ | ਜਿਸ ਵਿਚ ਸ੍ਰੀ ਅਮਿਤ ਸ਼ਾਹ ਦੀ ਹੋਣ ਵਾਲੀ ਰੈਲੀ ਵਿਚ ਵੱਧ ਚੜ ਕੇ ਹਿੱਸਾ ਲੈਣ ਲਈ ਤਿਆਰੀ ਖਿੱਚੀ ਗਈ | ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮੰਡਲ ਪ੍ਰਧਾਨ ਅਸ਼ੋਕ ਗਰਗ ਨੇ ਕਿਹਾ ਹੈ ਕਿ ਸ੍ਰੀ ਅਮਿਤ ਸ਼ਾਹ ਦੀ ਮੋਗਾ ਵਿਖੇ ਹੋਣ ਜਾ ਰਹੀ ਇਹ ਰੈਲੀ ਆਉਣ ਵਾਲੇ ਪੰਜਾਬ ਦੇ ਭਵਿੱਖ ਲਈ ਇੱਕ ਮੀਲ ਦਾ ਪੱਥਰ ਸਾਬਤ ਹੋਵੇਗੀ ਅਤੇ ਵਰਕਰਾਂ ਵਿਚ ਇੱਕ ਨਵਾਂ ਹੌਸਲਾ ਅਤੇ ਊਰਜਾ ਭਰਨ ਵਾਲੀ ਹੋਵੇਗੀ | ਇਹ ਰੈਲੀ ਪੰਜਾਬ ਵਿਚ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਹੋਸ਼ੋ ਹਾਵਾਸ਼ ਠਿਕਾਣੇ ਲਿਆ ਦੇਵੇਗੀ ਅਤੇ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਘੁਟਾਲਿਆਂ ਵਾਲੀ ਸਰਕਾਰ ਨੂੰ ਹਿਲਾ ਕੇ ਰੱਖ ਦੇਵੇਗੀ | ਉਨ੍ਹਾਂ ਕਿਹਾ ਕਿ ਆਉਣ ਵਾਲੀ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਪੰਜਾਬ ਅੰਦਰ ਭਾਰਤੀ ਜਨਤਾ ਪਾਰਟੀ ਦੀ ਪੂਰਨ ਬਹੁਮਤ ਨਾਲ ਸਰਕਾਰ ਬਣੇਗੀ | ਇਸ ਮੀਟਿੰਗ ਵਿਚ ਵੱਖੋ ਵੱਖ ਪਿੰਡਾਂ ਅਤੇ ਸ਼ਹਿਰ ਦੇ ਬਹੁਤ ਸਾਰੇ ਵਰਕਰ ਸਾਥੀ ਸ਼ਾਮਿਲ ਸਨ | ਜਿਸ ਵਿਚ ਨੈਨੂੰ ਰਾਮ ਗਰਗ ਮੈਂਬਰ ਸਟੇਟ ਕਾਰਜ ਕਰਨੀ, ਸੋਨੂੰ ਗੋਇਲ, ਜਗਜੀਤ ਗੋਠਵਾਲ, ਮੇਘਰਾਜ ਚੱਠਾ ਸਾਬਕਾ ਮੰਡਲ ਪ੍ਰਧਾਨ, ਰਿਸ਼ੀਪਾਲ ਖਟਕੜ ਜਨਰਲ ਸੈਕਟਰੀ, ਕੁਲਭੂਸ਼ਨ ਸੈਕਟਰੀ, ਬਲਜਿੰਦਰ ਸਿੰਘ, ਆਸ਼ਾ ਸ਼ਰਮਾ, ਮੋਤੀ ਰਾਮ, ਅਮਰੀਕ ਸਿੰਘ ਹੋਤੀਪੁਰ, ਗੁਰਭੇਜ ਸਿੰਘ ਹੋਤੀਪੁਰ, ਮਹਿੰਦਰ ਲਾਲ, ਅਮਿਤ ਕੁਮਾਰ, ਸੁਨੀਲ ਮਿਤਲ, ਸੰਜੂ ਗਰਗ, ਰਮੇਸ਼ ਗੋਇਲ, ਜਨਕ ਰਾਜ, ਤਰਸੇਮ ਗੋਇਲ ਦੇ ਇਲਾਵਾ ਹੋਰ ਵੀ ਬਹੁਤ ਸਾਰੇ ਭਾਰਤੀ ਜਨਤਾ ਪਾਰਟੀ ਦੇ ਵਰਕਰ ਮੌਜੂਦ ਸਨ |

ਪਿਛਲੀ ਖ਼ਬਰ ਐੱਸ. ਡੀ. ਐੱਮ, ਚਰਨਜੋਤ ਸਿੰਘ ਵਾਲੀਆ ਅਤੇ ਉਨ੍ਹਾਂ ਦੀ ਧਰਮਪਤਨੀ ਚੰਦਨਦੀਪ ਕੌਰ ਵਾਲੀਆ ਸਨਮਾਨਿਤ <br/> ਅਗਲੀ ਖ਼ਬਰ 'ਨਵੀਆਂ ਕਲਮਾਂ ਨਵੀਂ ਉਡਾਣ' ਪਹੁੰਚੀ ਪੈਰਿਸ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।